Breaking NewsD5 specialIndiaNews

ਅਨੋਖਾ ਫਰਮਾਨ : ਉੱਤਰ ਪ੍ਰਦੇਸ਼ ‘ਚ ਮਹਿਲਾ ਅਧਿਆਪਕਾਂ ਨੂੰ ਮਿਲੀ ਦੁਲਹਨਾਂ ਸਜਾਉਣ ਦੀ ਜਿੰਮੇਵਾਰੀ !

ਸਿਧਾਰਥ ਨਗਰ : ਉੱਤਰ ਪ੍ਰਦੇਸ਼ ‘ਚ ਹੁਣ ਤੱਕ ਅਧਿਆਪਕਾਂ ਦੀ ਜਨਗਣਨਾ ਅਤੇ ਚੋਣਾਂ ‘ਚ ਡਿਊਟੀ ਦੀ ਗੱਲ ਤੁਸੀਂ ਸੁਣੀ ਹੋਵੇਗੀ ਪਰ ਅੱਜ ਇੱਥੇ ਹੋਣ ਵਾਲੇ ਵਿਆਹ ‘ਚ ਮਹਿਲਾ ਅਧਿਆਪਕਾਂ ਨੂੰ ਦੁਲਹਨਾਂ ਨੂੰ ਸਜਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ‘ਚ ਆ ਗਿਆ। ਸੋਸ਼ਲ ਮੀਡੀਆ ‘ਚ ਤਰ੍ਹਾਂ – ਤਰ੍ਹਾਂ ਦੇ ਚੁਟਕਲੇ ਬਨਣ ਲੱਗੇ। ਵਿਰੋਧ ਦੀ ਭਿਨਕ ਲੱਗਦੇ ਹੀ ਬੇਸਿਕ ਸਿੱਖਿਆ ਅਧਿਕਾਰੀ ਡਾ. ਸੂਰਿਆਕਾਂਤ ਤ੍ਰਿਪਾਠੀ ਨੇ ਬਵਾਲ ਵੱਧਦਾ ਦੇਖ ਇਸ ਹੁਕਮ ਨੂੰ ਰੱਦ ਕਰ ਦਿੱਤਾ।

ਦੇਖੋ Sidhu Moosewala ਦੀ ਹਿੰਮਤ, ਸ਼ਰਮਨਾਕ ਕਾਰੇ ਤੋਂ ਬਾਅਦ ਵੀ ਨਹੀਂ ਮੰਗੀ ਮੁਆਫੀ, ਆਹ ਕੀ ਹੋ ਰਿਹੈ

ਪੂਰਾ ਮਾਮਲਾ ਬੇਸਿਕ ਸਿੱਖਿਆ ਮੰਤਰੀ ਡਾਕਟਰ ਸਤੀਸ਼ ਚੰਦਰ ਦਿਰਵੇਦੀ ਦੇ ਗ੍ਰਹਿ ਜ਼ਿਲ੍ਹਾ ਸਿਧਾਰਥ ਨਗਰ ਨਾਲ ਸਬੰਧਤ ਹੈ ਸਿਧਾਰਥ ਨਗਰ ਜਿਲ੍ਹੇ ਦੇ ਨੌਗੜ ਬਲਾਕ ‘ਚ ਅੱਜ ਹੋਣ ਵਾਲੇ ਮੁੱਖਮੰਤਰੀ ਵਿਆਹ ਸਮਾਗਮ ਵਿੱਚ 184 ਦੁਲਹਨਾਂ ਨੂੰ ਸਜਾਉਣ ਦੀ ਜ਼ਿੰਮੇਵਾਰੀ 20 ਮਹਿਲਾ ਅਧਿਆਪਕਾਂ ਨੂੰ ਦਿੱਤੀ ਗਈ ਸੀ।ਇੱਥੋਂ ਦੀ ਡਿਵੀਜ਼ਨ ਸਿੱਖਿਆ ਅਧਿਕਾਰੀ ਧਰੁਵ ਪ੍ਰਸਾਦ ਨੇ ਤੁਗਲਕੀ ਫਰਮਾਨ ਜਾਰੀ ਕਰਦਿਆਂ ਤੇਤਰੀ ਬਜਾਰ ਵਿਚ ਹੋਣ ਵਾਲੇ ਸਾਮੂਹਿਕ ਵਿਆਹ ਵਿਚ ਲਾੜੀਆਂ ਨੂੰ ਸਜਾਉਣ ਦੀ ਜ਼ਿੰਮੇਵਾਰੀ 20 ਅਧਿਆਪਕਾਂ ਨੂੰ ਸੌਂਪੀ।

ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ

ਇਨ੍ਹਾਂ 20 ਨਾਵਾਂ ਵਿਚ ਸਕੂਲ ਦੀ ਮੁੱਖ ਅਧਿਆਪਕਾਂ ਅਤੇ ਸਿੱਖਿਆ ਮਿੱਤਰਾਂ ਦੇ ਨਾਮ ਸ਼ਾਮਲ ਸਨ। ਸੋਮਵਾਰ ਨੂੰ ਸਵੇਰੇ ਆਦੇਸ਼ ਜਾਰੀ ਹੁੰਦੇ ਹੀ ਅਧਿਆਪਕਾਂ ਦੇ ਵੱਖਰੇ ਗਰੁੱਪਾਂ ‘ਚ ਇਹ ਵਾਇਰਲ ਹੋਣ ਲੱਗਾ। ਸੋਸ਼ਲ ਮੀਡੀਆ ‘ਚ ਚੁਟਕਲੇ ਵੀ ਤਿਆਰ ਕੀਤੇ ਜਾਣ ਲੱਗੇ। ਕਿਸੇ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਅਣਦੇਖੀ ਦੱਸਿਆ, ਤਾਂ ਕਿਸੇ ਨੇ ਲਿਖਿਆ ਕਿ ਦੂਲਹਨਾਂ ਨੂੰ ਸਜਾਉਣ ਲਈ ਵੀ ਕਦੇ ਕੋਈ ਟੀਮ ਬਣੀ ਹੈ ? ਬੇਸਿਕ ਸਿੱਖਿਆ ਅਧਿਕਾਰੀ ਸੂਰਯਕਾਂਥ ਤ੍ਰਿਪਾਠੀ ਨੇ ਬਵਾਲ ਵੱਧਦਾ ਵੇਖ ਇਸ ਹੁਕਮ ਨੂੰ ਰੱਦ ਕਰ ਦਿੱਤਾ।

ਸੁਖਬੀਰ ਦੀ ਫਿਰ ਫਿਸਲੀ ਜ਼ੁਬਾਨ!, ਹੁਣ ਸਿੱਖ ਇਤਿਹਾਸ ਨਾਲ ਲਿਆ ਪੰਗਾ, ਆਹ ਕੀ ਬੋਲੀ ਜਾਂਦਾ ਸੁਖਬੀਰ

ਇਸ ਮਾਮਲੇ ‘ਤੇ ਅਧਿਆਪਕ ਵੀ ਕਾਫ਼ੀ ਨਿਰਾਸ਼ ਦਿਖਾਈ ਦਿੱਤੇ ਇਕ ਅਧਿਆਪਕ ਨੇ ਕਿਹਾ ਕਿ ਇਸ ਪ੍ਰਕਾਰ ਦੇ ਫਰਮਾਨ ਨਾਲ ਸਿੱਖਿਆ ਵਿਵਸਥਾ ਖਰਾਬ ਹੁੰਦੀ ਹੈ। ਇਸ ਤਰੀਕੇ ਨਾਲ ਸਿੱਖਿਆ ਵਿਵਸਥਾ ਕਦੇ ਵੀ ਪਟਰੀ ਤੇ ਨਹੀਂ ਆਉਣ ਵਾਲੀ। ਉਨ੍ਹਾਂ ਕਿਹਾ ਕਿ ਅਜਿਹੇ ਹੁਕਮ ਜਾਰੀ ਕਰਨ ਵਾਲਿਆ ‘ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button