Breaking NewsD5 specialNewsPress ReleasePunjab

ਅਨਾਜ ਮੰਡੀਆਂ ਵਿਚ ਚੱਲ ਰਹੇ ਹਨ ਸੁਚਾਰੂ ਖਰੀਦ ਪ੍ਰਬੰਧ : ਹਰਬੰਸ ਲਾਲ ਮਹਿਦਲੀ

ਸੁੱਖੇਮਾਜਰਾ ਅਨਾਜ ਮੰਡੀ ਵਿਚ ਨਾਲੋ ਨਾਲ ਹੋ ਰਹੀ ਹੈ ਜਿਣਸ ਦੀ ਲਿਫਟਿੰਗ

ਕਿਸਾਨਾਂ ਦੀ ਸਹੂਲਤ ਲਈ ਸਾਰੀਆਂ ਅਨਾਜ ਮੰਡੀਆਂ ਵਿਚ ਕੀਤੇ ਢੁਕਵੇ ਪ੍ਰਬੰਧ: ਸੁਰਿੰਦਰਪਾਲ

ਨੂਰਪੁਰ ਬੇਦੀ  :  ਪੰਜਾਬ ਸਰਕਾਰ ਵਲੋ ਅਨਾਜ ਮੰਡੀਆਂ ਵਿਚ ਹਾੜ੍ਹੀ ਦੀ ਫਸਲ ਤੋ ਪਹਿਲਾ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਅਨਾਜ ਮੰਡੀਆਂ ਵਿਚ ਆਪਣੀ ਜਿਣਸ ਲੈ ਕੇ ਆਉਣ ਵਾਲੇ ਕਿਸਾਨਾਂ ਦੀ ਨਾਲੋ ਨਾਲ ਖਰੀਦ ਕੀਤੀ ਜਾ ਰਹੀ ਹੈ। ਲਿਫਟਿੰਗ ਦੇ ਵੀ ਢੁਕਵੇ ਪ੍ਰਬੰਧ ਕੀਤੇ ਹੋਏ ਹਨ।ਇਹ ਜਾਣਕਾਰੀ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ ਨੇ ਸ੍ਰੀ ਅਨੰਦਪੁਰ ਸਾਹਿਬ ਮਾਰਕੀਟ ਕਮੇਟੀ  ਅਧੀਨ ਸਾਰੀਆਂ 12 ਅਨਾਜ ਮੰਡੀਆਂ ਅਗੰਮਪੁਰ, ਕੀਰਤਪੁਰ ਸਾਹਿਬ, ਤਖਤਗੜ੍ਹ, ਨੂਰਪੁਰ ਬੇਦੀ, ਨੰਗਲ, ਸੂਰੇਵਾਲ, ਅਬਿਆਣਾ, ਸੁਖੇਮਾਜਰਾ, ਡੁਮੇਵਾਲ, ਅਜੋਲੀ, ਕਲਵਾਂ,ਮਹੈਣ ਵਿਖੇ ਜਿਣਸ ਦੀ ਖਰੀਦ, ਲਿਫਟਿੰਗ ਦੇ ਪ੍ਰਬੰਧਾਂ ਬਾਰੇ ਨਜਰਸਾਨੀ ਕਰਨ ਉਪਰੰਤ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਅਨਾਜ ਮੰਡੀਆਂ ਦਾ ਦੌਰਾ ਕਰ ਚੁੱਕੇ ਹਨ।

🔴LIVE | ਕਿਸਾਨਾਂ ਦੇ ਹੱਕ ’ਚ ਵੱਡਾ ਐਲਾਨ,ਮੋਦੀ ਕੋਲ ਲੱਗਿਆ ਚਿੱਠੀਆਂ ਦਾ ਢੇਰ,ਡਰੀ ਸਰਕਾਰ!ਕੱਢੇਗੀ ਕਿਸਾਨਾਂ ਦਾ ਹੱਲ?

ਆਪਣੇ ਦੌਰੇ ਦੌਰਾਨ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅਬਿਆਣਾ ਵਿਚ 73 ਲੱਖ ਦੀ ਲਾਗਤ ਨਾਲ 3 ਏਕੜ ਵਿਚ ਬਣੀ ਅਨਾਜ ਮੰਡੀ ਨੂੰ ਵੀ ਲੋਕ ਅਰਪਣ ਕੀਤਾ ਅਤੇ 10.25 ਕਰੋੜ ਦੀ ਲਾਗਤ ਨਾਲ ਅਗੰਮਪੁਰ ਵਿਚ ਬਣਾਈ ਜਾ ਰਹੀ ਅਨਾਜ ਮੰਡੀ ਨੂੰ ਸਾਉਣੀ ਦੀ ਫਸਲ ਤੋ ਪਹਿਲਾ ਲੋਕ ਅਰਪਣ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋ ਜਾਰੀ ਕੋਵਿਡ ਦੀਆਂ ਗਾਈਲਾਈਨਜ਼ ਦੀ ਪਾਲਣਾ ਨੂੰ ਅਨਾਜ ਮੰਡੀਆਂ ਵਿਚ ਯਕੀਨੀ ਬਣਾਇਆ ਗਿਆ ਹੈ। ਅਨਾਜ ਮੰਡੀਆਂ ਨੂੰ ਸੈਨੇਟਾਈਜ ਕੀਤਾ ਜਾ ਰਿਹਾ ਹੈ, ਆੜ੍ਹਤੀਆਂ, ਕਿਸਾਨਾ ਅਤੇ ਮਜਦੂਰਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਵਲੋਂ ਅਨਾਜ ਮੰਡੀਆਂ ਵਿਚ ਮੁਫਤ ਮਾਸਕ ਵੰਡੇ ਜਾ ਰਹੇ ਹਨ। ਕਿਸਾਨਾਂ ਦੀ ਸਹੂਲਤ ਲਈ ਸੈਂਡ, ਪੱਕੇ ਫੜ੍ਹ,ਪੀਣ ਵਾਲੇ ਪਾਣੀ, ਪਖਾਨੇ ਅਤੇ ਸਾਫ ਸਫਾਈ ਦੀ ਵਿਵਸਥਾ ਕੀਤੀ ਗਈ ਹੈ।

-ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ! ਹੱਕ ’ਚ ਆਇਆ ਅਦਾਲਤ ਦਾ ਵੱਡਾ ਫੈਸਲਾ ਬ,ਗੋ ਬਾਗ ਕਰਤੇ ਦੇਸ਼ ਦੇ ਲੋਕ

ਉਨ੍ਹਾਂ ਨੇ ਦੱਸਿਆ ਕਿ ਅਨਾਜ ਮੰਡੀਆਂ ਵਿਚ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਤਾ ਜ਼ੋ ਕਿਸਾਨਾਂ ਨੂੰ ਆਪਣੀ ਫਸਲ ਲੈ ਕੇ ਆਉਣ ਸਮੇਂ ਅਨਾਜ ਮੰਡੀਆਂ ਵਿਚ ਥਾਂ ਦੀ ਦਿੱਕਤ ਨਾ ਹੋਵੇ। ਅਨਾਜ ਮੰਡੀਆਂ ਵਿਚ 30×30 ਫੁੱਟ ਦੇ ਖਾਨੇ ਬਣਾਏ ਗਏ ਹਨ, ਜਿਸ ਨਾਲ ਆਪਸੀ ਵਿੱਥ ਰੱਖਣ ਤੇ ਨਿਯਮਾਂ ਦੀ ਪਾਲਣਾ ਵੀ ਹੋ ਰਹੀ ਹੈ। ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ ਨੇ ਦੱਸਿਆ ਕਿ ਰੋਜ਼ਾਨਾ ਫਸਲ ਦੀ ਆਮਦ ਦੇ ਨਾਲ ਨਾਲ ਖਰੀਦ ਦੇ ਵੀ ਸੁਚਾਰੂ ਪ੍ਰਬੰਧ ਹਨ। ਐਫ.ਸੀ.ਆਈ, ਪਨਗਰੇਨ, ਮਾਰਕਫੈਡ ਵਲੋਂ ਅਨਾਜ ਮੰਡੀਆਂ ਵਿਚ ਖਰੀਦ ਕੀਤੀ ਜਾ ਰਹੀ ਹੈ।  ਕਿਸਾਨਾਂ ਨੂੰ ਫਸਲ ਲੈ ਕੇ ਆਉਣ ਵਾਲੇ ਦਿਨ ਹੀ ਨਾਲੋ ਨਾਲ ਪੱਖਾ ਲਗਾ ਕੇ ਸਾਫ ਸਫਾਈ ਕਰਨ ਉਪਰੰਤ ਜਿਣਸ ਦਾ ਤੋਲ ਕਰਕੇ ਵਿਹਲੇ ਕੀਤਾ ਜਾ ਰਿਹਾ ਹੈ ਤਾ ਜ਼ੋ ਉਹ ਵਧੇਰੇ ਸਮਾਂ ਅਨਾਜ ਮੰਡੀਆਂ ਵਿਚ ਖੱਜਲ ਖੁਆਰ ਨਾ ਹੋਣ। ਆੜ੍ਹਤੀ ਸੁਰਿੰਦਰਪਾਲ ਸਿੰਘ ਅਤੇ ਸਮੀਰ ਨੇ ਦੱਸਿਆ ਕਿ ਸੁੱਖੇਮਾਜਰਾ ਅਨਾਜ ਮੰਡੀ ਵਿਚ ਖਰੀਦ ਦੇ ਨਾਲ ਨਾਲ ਲਿਫਟਿੰਗ ਦੇ ਵੀ ਸੁਚਾਰੂ ਪ੍ਰਬੰਧ ਹਨ। ਖਰੀਦੀ ਹੋਈ ਕਣਕ ਨੂੰ ਲਿਫਟ ਕੀਤਾ ਜਾ ਰਿਹਾ ਹੈ। ਚੁਕਾਈ ਦੇ ਸੁਚਾਰੂ ਪ੍ਰਬੰਧ ਹੋਣ ਕਾਰਨ ਅਨਾਜ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਔਕੜ ਪੇਸ਼ ਨਹੀ ਆ ਰਹੀ। ਸਰਕਾਰ ਵਲੋ ਕੀਤੇ ਪ੍ਰਬੰਧਾ ਤੇ ਅਨਾਜ ਮੰਡੀਆਂ ਨਾਲ ਜੁੜੇ ਹਰ ਵਰਗ ਦੇ ਲੋਕ ਸਰਕਾਰ ਦੇ ਪ੍ਰਬੰਧਾ ਤੋ ਸੰਤੁਸ਼ਟ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button