Breaking NewsD5 specialIndiaNewsPoliticsPunjab

ਅਨਲਾਕ – 5 ਦੇ ਦਿਸ਼ਾ – ਨਿਰਦੇਸ਼ ਜਾਰੀ, ਸੂਬਾ ਸਰਕਾਰਾਂ ਨੂੰ 15 ਅਕਤੂਬਰ ਤੋਂ ਬਾਅਦ ਸਕੂਲ-ਕਾਲਜ਼ ਖੋਲ੍ਹਣ ਦੀ ਛੋਟ

ਨਵੀਂ ਦਿੱਲੀ: ਦੇਸ਼ ‘ਚ ਜਾਰੀ ਕੋਰੋਨਾ ਸੰਕਟ ਦੇ ‘ਚ Unlock 5.0 ਦੀ ਸ਼ੁਰੂਆਤ ਹੋ ਚੁੱਕੀ ਹੈ। ਕੇਂਦਰ ਸਰਕਾਰ ਦੇ ਵੱਲੋਂ ਬੁੱਧਵਾਰ ਦੇਰ ਸ਼ਾਮ Unlock 5 ਦੀਆ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈ ਹਨ। ਅਨਲਾਕ 5 0 ਦੀ Guidelines ਜਾਰੀ ਹੋਣ ਤੋਂ ਪਹਿਲਾਂ ਲੋਕਾਂ ‘ਚ ਸਭ ਤੋਂ ਜ਼ਿਆਦਾ ਬੇਸਬਰੀ ਸਕੂਲਾਂ ਅਤੇ ਕਾਲਜਾਂ ਖੋਲ੍ਹਣ ਨੂੰ ਲੈ ਕੇ ਸੀ।

ਫਿਰ ਮੁਸ਼ਕਲਾਂ ‘ਚ ਘਿਰੇ ਰਾਸ਼ਟਰਪਤੀ ਟਰੰਪ,ਕਈ ਵੱਡੇ ਲੱਗੇ ਇਲਜ਼ਾਮ!

ਦੱਸ ਦਈਏ 15 ਅਕਤੂਬਰ ਤੋਂ ਦੇਸ਼ ‘ਚ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹ ਜਾਣਗੇ। ਇਸ ਦੇ ਲਈ ਸੂਚਨਾ ਪ੍ਰਸਾਰਣ ਮੰਤਰਾਲਾ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਯਾਨੀ ਕਿ ਇੱਥੇ ਅੱਧੀ ਸੀਟ ਖਾਲੀ ਰਹੇਗੀ। ਇਸ ਤੋਂ ਇਲਾਵਾ ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਹੈ। ਮਨੋਰੰਜਨ ਪਾਰਕ ਤੇ ਹੋਰ ਇਸ ਨਾਲ ਸਬੰਧਤ ਥਾਵਾਂ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ।

ਲਓ ਆਹ ਹੁੰਦੀ ਹੈ ਲੀਡਰੀ,ਕਿਸਾਨਾਂ ਲਈ ਮਾਰੀ ਮੋਦੀ ਦੀ ਕੁਰਸੀ ਨੂੰ ਲੱਤ!

15 ਅਕਤੂਬਰ ਤੋਂ ਬਾਅਦ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਮੁੜ ਖੋਲ੍ਹਣ ਲਈ ਸੂਬਾ ਸਰਕਾਰ ਨੂੰ ਫ਼ੈਸਲਾ ਲੈਣ ਦੀ ਛੋਟ ਦਿੱਤੀ ਗਈ ਹੈ, ਮਾਤਾ-ਪਿਤਾ ਦੀ ਸਹਿਮਤੀ ਵੀ ਜ਼ਰੂਰੀ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਆਏ ਦਿਨ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ 62 ਲੱਖ ਤੋਂ ਪਾਰ ਹੋ ਗਈ ਹੈ। ਜਿਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਗਾਤਾਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button