NewsPress ReleasePunjabTop News

ਅਧਿਆਪਕ ਰਾਜ ਪੁਰਸਕਾਰ-2022 ਲਈ ਚੁਣੇ ਗਏ 74 ਅਧਿਆਪਕਾਂ ਦੀ ਸੂਚੀ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਅਧਿਆਪਕ ਰਾਜ ਪੁਰਸਕਾਰ-2022 ਲਈ ਚੁਣੇ ਗਏ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਹੈ।
ਸੂਚੀ ਮੁਤਾਬਕ, ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕਾਂ ਵਿੱਚ ਕੁੱਲ 55 ਅਧਿਆਪਕਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਜੀ.ਐਮ.ਐਸ. ਲੋਹਾਰਕਾ ਕਲਾਂ ਦੇ ਰਾਜਨ ਅਤੇੇ ਜੀ.ਐਸ.ਐਸ.ਐਸ. ਝਿੱਤਾ ਕਲਾਂ ਦੇ ਸੰਜੇ ਕੁਮਾਰ, ਜ਼ਿਲ੍ਹਾ ਬਰਨਾਲਾ ਦੇ ਸ਼ਹੀਦ ਸਿਪਾਹੀ ਧਰਮਵੀਰ ਕੁਮਾਰ ਜੀ.ਐਸ.ਐਸ.ਐਸ. ਬਖ਼ਤਗੜ੍ਹ ਦੇ ਕਮਲਦੀਪ, ਜ਼ਿਲ੍ਹਾ ਬਠਿੰਡਾ ਦੇ ਜੀ.ਐਸ.ਐਸ.ਐਸ. ਸੇਲਬਰਾਹ ਦੇ ਅਮਨਦੀਪ ਸਿੰਘ ਸੇਖੋਂ, ਜ਼ਿਲ੍ਹਾ ਫ਼ਰੀਦਕੋਟ ਦੇ ਜੀ.ਐਚ.ਐਸ. ਬਹਿਬਲ ਕਲਾਂ ਦੇ ਪਰਮਿੰਦਰ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜੀ.ਐੱਸ.ਐੱਸ.ਐੱਸ. ਬਡਾਲੀ ਆਲਾ ਸਿੰਘ ਦੇ ਨੌਰੰਗ ਸਿੰਘ, ਜ਼ਿਲ੍ਹਾ ਫ਼ਾਜ਼ਿਲਕਾ ਦੇ ਜੀ.ਐੱਸ.ਐੱਸ.ਐੱਸ. ਮਾਹੂਆਣਾ ਬੋਦਲਾ ਦੀ ਸੋਮਾ ਰਾਣੀ ਅਤੇ ਜੀ.ਪੀ.ਐੱਸ. ਢਾਣੀ ਨੱਥਾ ਸਿੰਘ ਦੇ ਪ੍ਰਭਦੀਪ ਸਿੰਘ ਗੁੰਬਰ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੀ.ਐੱਚ.ਐੱਸ. ਪੀਰ ਇਸਮਾਈਲ ਖ਼ਾਂ ਦੀ ਸੋਨੀਆ, ਜੀ.ਐਚ.ਐਸ. ਸੋਢੀ ਨਗਰ ਦੇ ਰਵੀਇੰਦਰ ਸਿੰਘ ਅਤੇ ਐਸ.ਜੀ.ਆਰ.ਐਮ. ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ ਰਾਕੇਸ਼ ਕੁਮਾਰ, ਜ਼ਿਲ੍ਹਾ ਗੁਰਦਾਸਪੁਰ ਦੇ ਜੀ.ਐਚ.ਐਸ. ਲੱਖਣ ਕਲਾਂ ਦੇ ਪਲਵਿੰਦਰ ਸਿੰਘ ਅਤੇ ਸ਼ਹੀਦ ਮੇਜਰ ਵਜਿੰਦਰ ਸਿੰਘ ਸਾਹੀ ਜੀ.ਐਚ.ਐਸ. ਗਿੱਲਾਂਵਾਲੀ (ਕਿਲਾ ਦਰਸ਼ਨ ਸਿੰਘ) ਦੇ ਜਸਵਿੰਦਰ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ ਦੇ ਜੀ.ਐਸ.ਐਸ.ਐਸ. ਲਾਂਬੜਾ ਦੇ ਸੇਵਾ ਸਿੰਘ ਅਤੇ ਜੀ.ਐਮ.ਐਸ ਪੰਡੋਰੀ ਬਾਵਾ ਦਾਸ ਦੇ ਸੰਦੀਪ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਜੀ.ਐਚ.ਐਸ ਮਨਸੂਰਵਾਲ ਦੋਨਾ ਦੀ ਸੁਨੀਤਾ ਸਿੰਘ, ਜ਼ਿਲ੍ਹਾ ਜਲੰਧਰ ਦੇ ਜੀ.ਐਸ.ਐਸ.ਐਸ. ਜਮੇਸਰ ਬੀ ਦੇ ਅਸ਼ੋਕ ਕੁਮਾਰ ਬਸਰਾ ਅਤੇ ਜੀ.ਐਸ.ਐਸ. ਨੂਰਪੁਰ ਦੇ ਦੀਪਕ ਕੁਮਾਰ, ਜ਼ਿਲ੍ਹਾ ਲੁਧਿਆਣਾ ਦੇ ਜੀ.ਐਮ.ਐਸ.ਐਸ.ਐਸ. ਪੀ.ਏ.ਯੂ. ਦੀ ਰੁਮਾਨੀ ਆਹੂਜਾ ਅਤੇ ਜੀ.ਐਸ.ਐਸ.ਐਸ. ਸ਼ੇਰਪੁਰ ਕਲਾਂ ਦੇ ਵਿਨੋਦ ਕੁਮਾਰ, ਜ਼ਿਲ੍ਹਾ ਮਲੇਰਕੋਟਲਾ ਦੇ ਜੀ.ਐਮ.ਐਸ. ਰਟੋਲਾਂ ਦੇ ਗੋਪਾਲ ਸਿੰਘ, ਜ਼ਿਲ੍ਹਾ ਮਾਨਸਾ ਦੇ ਜੀ.ਐੱਚ.ਐੱਸ. ਦੋਦੜਾ ਦੇ ਗੁਰਦਾਸ ਸਿੰਘ, ਜੀ.ਐੱਚ.ਐੱਸ. ਰਾਮਪੁਰ ਮੰਡੇਰ ਦੇ ਪਰਵਿੰਦਰ ਸਿੰਘ ਅਤੇ ਸ਼ਹੀਦ ਜਗਸੀਰ ਸਿੰਘ ਜੀ.ਐੱਸ.ਐੱਸ.ਐੱਸ. ਬੋਹਾ ਦੇ ਪਰਮਿੰਦਰ ਤਾਂਗੜੀ, ਜ਼ਿਲ੍ਹਾ ਮੋਗਾ ਦੇ ਜੀ.ਐੱਸ.ਐੱਸ.ਐੱਸ. ਕਪੂਰੇ ਦੇ ਬੂਟਾ ਸਿੰਘ, ਜ਼ਿਲ੍ਹਾ ਪਠਾਨਕੋਟ ਦੇ ਜੀ.ਐੱਸ.ਐੱਸ.ਐੱਸ. ਘੋਅ ਦੇ ਜੋਗਿੰਦਰ ਕੁਮਾਰ, ਜ਼ਿਲ੍ਹਾ ਪਟਿਆਲਾ ਦੇ ਜੀ.ਐਚ.ਐਸ. ਸਹਿਜਪੁਰ ਕਲਾਂ ਦੇ ਜੀਵਨ ਜੋਤ ਸਿੰਘ, ਜੀ.ਐਸ.ਐਸ.ਐਸ. ਮਲਟੀਪਰਪਜ਼ ਦੇ ਸੁਖਵੀਰ ਸਿੰਘ ਅਤੇ  ਸਰਕਾਰੀ ਐਲੀਮੈਂਟਰੀ ਮਲਟੀਪਰਪਜ਼ ਸਮਾਰਟ ਸਕੂਲ ਪਟਿਆਲਾ ਦੇ ਰਾਜਵੰਤ ਸਿੰਘ, ਜ਼ਿਲ੍ਹਾ ਰੂਪਨਗਰ ਦੇ ਜੀ.ਐਸ.ਐਸ.ਐਸ. ਝੱਲੀਆਂ ਕਲਾਂ ਦੇ ਨਰਿੰਦਰ ਸਿੰਘ, ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਜੀ.ਐਸ.ਐਸ.ਐਸ. ਬੰਗਾ (ਜੀ) ਦੀ ਬਿੰਦੂ ਕੈਂਥ, ਜ਼ਿਲ੍ਹਾ ਸੰਗਰੂਰ ਦੇ ਜੀ.ਐਚ.ਐਸ. ਰਾਜਪੁਰਾ ਐਸ.ਐਸ.ਏ. ਐਮ.ਪਲਾਨ ਦੇ ਕੁਲਵੀਰ ਸਿੰਘ, ਜ਼ਿਲ੍ਹਾ ਤਰਨ ਤਾਰਨ ਦੇ ਜੀ.ਐਸ.ਐਸ.ਐਸ. ਦੁਬਲੀ ਦੇ ਇੰਦਰਪ੍ਰੀਤ ਸਿੰਘ, ਜ਼ਿਲ੍ਹਾ ਬਰਨਾਲਾ ਦੇ ਜੀ.ਪੀ.ਐਸ. ਰੂੜੇਕੇ ਕਲਾਂ ਦੇ ਨਿਤਿਨ ਸੋਢੀ ਅਤੇ  ਜੀ.ਪੀ.ਐਸ. ਸੁਰਜੀਤਪੁਰਾ ਦੀ ਸੁਖਵਿੰਦਰ ਕੌਰ, ਜ਼ਿਲ੍ਹਾ ਬਠਿੰਡਾ ਦੇ ਜੀ.ਪੀ.ਐਸ. ਬਾਂਗਰ ਮੁਹੱਬਤ ਦੇ ਜਗਸੀਰ ਸਿੰਘ ਅਤੇ ਜੀ.ਪੀ.ਐਸ. ਨਥਾਣਾ (ਲੜਕੇ) ਦੇ ਸੁਖਪਾਲ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜੀ.ਪੀ.ਐਸ. ਬੱਸੀ-3 ਦੀ ਰਜਿੰਦਰ ਕੌਰ, ਜ਼ਿਲ੍ਹਾ ਫ਼ਾਜ਼ਿਲਕਾ ਦੇ ਜੀ.ਪੀ.ਐਸ. ਦੀਵਾਨ ਖੇੜਾ ਦੇ ਸੁਰਿੰਦਰ ਕੁਮਾਰ ਅਤੇ ਜੀ.ਪੀ.ਐਸ. ਕੇਰਾ ਖੇੜਾ ਦੇ ਹਰੀਸ਼ ਕੁਮਾਰ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੀ.ਪੀ.ਐਸ. ਮੁੱਦਕੀ ਦੇ ਬਿਬੇਕਾ ਨੰਦ, ਜ਼ਿਲ੍ਹਾ ਹੁਸ਼ਿਆਰਪੁਰ ਦੇ ਜੀ.ਪੀ.ਐਸ. ਬਾੜੀਆਂ ਕਲਾਂ ਦੇ ਜਸਵੀਰ ਸਿੰਘ ਅਤੇ ਜੀ.ਪੀ.ਐਸ. ਭਡਿਆਰ ਦੇ ਨਿਤਿਨ ਸੁਮਨ, ਜ਼ਿਲ੍ਹਾ ਲੁਧਿਆਣਾ ਦੇ ਜੀ.ਪੀ.ਐਸ. ਘੁੰਗਰਾਲੀ ਰਾਜਪੂਤਾਂ ਦੇ ਵਿਕਾਸ ਕਪਿਲਾ, ਜ਼ਿਲ੍ਹਾ ਮਲੇਰਕੋਟਲਾ ਦੇ ਜੀ.ਪੀ.ਐਸ. ਫਰਵਾਲੀ ਦੇ ਅੰਮ੍ਰਿਤਪਾਲ ਸਿੰਘ ਉੱਪਲ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜੀ.ਪੀ.ਐਸ. ਚੱਕ ਬਸਤੀ ਰਾਮਨਗਰ ਦੀ ਕੰਵਲਜੀਤ ਕੌਰ, ਜ਼ਿਲ੍ਹਾ ਪਟਿਆਲਾ ਦੇ ਕਨਸੂਹਾ ਕਲਾਂ ਦੇ ਗੁਰਮੀਤ ਸਿੰਘ, ਜੀ.ਪੀ.ਐਸ. ਸ਼ੰਭੂ ਕਲਾਂ ਦੀ ਹਰਪ੍ਰੀਤ ਕੌਰ ਅਤੇ ਜੀ.ਪੀ.ਐਸ. ਤ੍ਰਿਪੜੀ ਦੀ ਅਮਨਦੀਪ ਕੌਰ, ਜ਼ਿਲ੍ਹਾ ਰੂਪਨਗਰ ਦੇ ਜੀ.ਪੀ.ਐਸ. ਗੰਭੀਰਪੁਰ ਲੋਅਰ ਦੇ ਸੰਜੀਵ ਕੁਮਾਰ, ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਜੀ.ਪੀ.ਐਸ. ਲੰਗੜੋਆ ਦੇ ਰਮਨ ਕੁਮਾਰ, ਜ਼ਿਲ੍ਹਾ ਸੰਗਰੂਰ ਦੇ ਜੀ.ਪੀ.ਐਸ. ਸਤੋਜ ਦੇ ਗੁਰਵਿੰਦਰ ਸਿੰਘ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਜੀ.ਪੀ.ਐਸ. ਸਿਆਉ ਦੇ ਤਜਿੰਦਰ ਸਿੰਘ, ਜ਼ਿਲ੍ਹਾ ਤਰਨ ਤਾਰਨ ਦੇ ਜੀ.ਈ.ਐਸ. ਗੋਹਲਵੜ ਦੀ ਰਜਨੀ ਅਤੇ ਜੀ.ਪੀ.ਐਸ. ਜਵੰਦਪੁਰ ਦੇ ਗੁਰਵਿੰਦਰ ਸਿੰਘ ਸ਼ਾਮਲ ਹਨ।
ਇਸੇ ਤਰ੍ਹਾਂ ਕੁੱਲ 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਜੀ.ਐਸ.ਐਸ.ਐਸ. ਚੱਬਾ ਦੀ ਮਹਿਕ ਕਪੂਰ, ਜ਼ਿਲ੍ਹਾ ਫ਼ਾਜ਼ਿਲਕਾ ਦੇ ਜੀ.ਐਚ.ਐਸ. ਚਵਾੜਿਆਂ ਵਾਲੀ ਦੀ ਸੋਨਿਕਾ ਗੁਪਤਾ, ਜ਼ਿਲ੍ਹਾ ਕਪੂਰਥਲਾ ਦੇ ਜੀ.ਐਚ.ਐਸ. ਇੱਬਨ ਦੇ ਜਸਪਾਲ ਸਿੰਘ, ਜ਼ਿਲ੍ਹਾ ਮਾਨਸਾ ਦੇ ਜੀ.ਐਸ.ਐਸ.ਐਸ. ਗਰਲਜ਼ ਬੁਢਲਾਡਾ ਦੀ ਰੇਣੂ ਬਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜੀ.ਐਸ.ਐਸ.ਐਸ. ਮਲੋਟ (ਲੜਕੀਆਂ) ਦੇ ਲੱਕੀ ਗੋਇਲ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਦੀ ਚੀਨੂੰ, ਜ਼ਿਲ੍ਹਾ ਬਠਿੰਡਾ ਦੇ ਜੀ.ਪੀ.ਐਸ. ਵਾਂਦਰ ਪੱਤੀ ਕੋਟ ਸ਼ਮੀਰ ਦੇ ਜਤਿੰਦਰ ਕੁਮਾਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਜੀ.ਪੀ.ਐਸ. ਚਡਿਆਲ ਦੀ ਵੰਦਨਾ ਹੀਰ, ਜ਼ਿਲ੍ਹਾ ਰੂਪਨਗਰ ਦੇ ਜੀ.ਪੀ.ਐਸ. ਰਾਏਪੁਰ ਸਾਨੀ ਦੀ ਸਤਨਾਮ ਕੌਰ ਅਤੇ ਜ਼ਿਲ੍ਹਾ ਸੰਗਰੂਰ ਦੇ ਜੀ.ਪੀ.ਐਸ. ਲਹਿਰਾਗਾਗਾ (ਲੜਕੀਆਂ) ਦੇ ਹਿਮਾਂਸ਼ੂ ਸਿੰਗਲਾ ਸ਼ਾਮਲ ਹਨ।
ਇਸੇ ਤਰ੍ਹਾਂ ਐਡਮਿਨੀਸਟ੍ਰੇਟਿਵ ਐਵਾਰਡਾਂ ਦੀ ਸੂਚੀ ਵਿੱਚ 9 ਅਧਿਆਪਕ ਸ਼ਾਮਲ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਡੀ.ਈ.ਓ. (ਐਸ.ਈ/ਈ.ਈ) ਸਰਬਜੀਤ ਸਿੰਘ ਤੂਰ, ਜ਼ਿਲ੍ਹਾ ਗੁਰਦਾਸਪੁਰ ਦੇ ਡੀ.ਈ.ਓ. (ਐਸ.ਈ.) ਹਰਪਾਲ ਸਿੰਘ, ਜ਼ਿਲ੍ਹਾ ਫ਼ਰੀਦਕੋਟ ਦੇ ਡੀ.ਈ.ਓ. (ਐਸ.ਈ) ਪਰਦੀਪ ਕੁਮਾਰ, ਜ਼ਿਲ੍ਹਾ ਪਟਿਆਲਾ ਦੇ ਡਾਇਟ ਪ੍ਰਿੰਸੀਪਲ ਸੰਦੀਪ ਨਾਗਰ, ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਬੀ.ਪੀ.ਈ.ਓ ਜਖਵਾਲੀ ਡਾ. ਬਲਵੀਰ ਕੌਰ, ਜ਼ਿਲ੍ਹਾ ਫ਼ਾਜ਼ਿਲਕਾ ਦੇ ਬੀ.ਪੀ.ਈ.ਓ. ਜਲਾਲਾਬਾਦ-1 ਜਸਪਾਲ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਬੀ.ਪੀ.ਈ.ਓ ਧਾਰੀਵਾਲ-1 ਨੀਰਜ ਕੁਮਾਰ, ਜ਼ਿਲ੍ਹਾ ਜਲੰਧਰ ਦੇ ਬੀ.ਪੀ.ਈ.ਓ. ਕਰਤਾਰਪੁਰ ਬਾਲ ਕ੍ਰਿਸ਼ਨ ਮਹਿਮੀ ਅਤੇ ਜ਼ਿਲ੍ਹਾ ਪਟਿਆਲਾ ਦੇ ਬੀ.ਪੀ.ਈ.ਓ. ਪਟਿਆਲਾ-2 ਪ੍ਰਿਥੀ ਸਿੰਘ ਸ਼ਾਮਲ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button