ਕਰਨਾਟਕ ਚ ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਅਧਿਆਪਕ ਭਰਤੀ ਪ੍ਰੀਖਿਆ ਹੋਣ ਜਾ ਰਹੀ ਹੈ। ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਉਮੀਦਵਾਰ ਦਾ ਐਡਮਿਟ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਉਮੀਦਵਾਰ ਦੇ ਐਡਮਿਟ ਕਾਰਡ ‘ਤੇ ਸੰਨੀ ਲਿਓਨ ਦੀ ਬੋਲਡ ਤਸਵੀਰ ਛਪੀ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਬੇ ਦੇ ਸਿੱਖਿਆ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਕਰਨਾਟਕ ਕਾਂਗਰਸ ਦੇ ਸੋਸ਼ਲ ਮੀਡੀਆ ਚੇਅਰਪਰਸਨ ਬੀਆਰ ਨਾਇਡੂ ਨੇ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ ਕਥਿਤ ਐਡਮਿਟ ਕਾਰਡ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ। ਉਨ੍ਹਾਂ ਨੇ ਰਾਜ ਦੇ ਸਿੱਖਿਆ ਵਿਭਾਗ ‘ਤੇ ਉਮੀਦਵਾਰ ਦੀ ਫੋਟੋ ਦੀ ਬਜਾਏ ਹਾਲ ਟਿਕਟ ‘ਤੇ ਸਾਬਕਾ ਪੋਰਨ ਸਟਾਰ ਦੀ ਤਸਵੀਰ ਛਾਪਣ ਦਾ ਦੋਸ਼ ਲਗਾਇਆ ਹੈ। ਨਾਇਡੂ ਨੇ ਕੰਨੜ ‘ਚ ਟਵੀਟ ਕੀਤਾ ਅਤੇ ਲਿਖਿਆ, ”ਅਧਿਆਪਕ ਭਰਤੀ ਹਾਲ ਟਿਕਟ ‘ਚ ਉਮੀਦਵਾਰ ਦੀ ਫੋਟੋ ਦੀ ਬਜਾਏ ਸਿੱਖਿਆ ਵਿਭਾਗ ਨੇ ਬਲੂ ਫਿਲਮ ਅਭਿਨੇਤਰੀ ਸੰਨੀ ਲਿਓਨ ਦੀ ਫੋਟੋ ਛਾਪੀ ਸੀ। ਅਸੀਂ ਉਸ ਪਾਰਟੀ ਤੋਂ ਹੋਰ ਕੀ ਉਮੀਦ ਕਰ ਸਕਦੇ ਹਾਂ ਜੋ ਵਿਧਾਨ ਸਭਾ ਦੇ ਅੰਦਰ ਨੀਲੀਆਂ ਫਿਲਮਾਂ ਦੇਖਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.