ਅਧਿਆਪਕ ਦੇ ਜ਼ਲੀਲ ਕਰਨ ‘ਤੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
11ਵੀਂ ਜਮਾਤ ਦੇ ਵਿਦਿਆਰਥੀ ਨੇ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਸਕੂਲ ‘ਚ ਉੱਚੀ ਪੈਂਟ ਪਾ ਕੇ ਆਉਣ ‘ਤੇ ਕੁੱਟਿਆ ਗਿਆ ਤੇ ਪੂਰੀ ਕਲਾਸ ‘ਚ ਜ਼ਲੀਲ ਕੀਤਾ ਗਿਆ ਸੀ, ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਧਨੰਜੇ ਦੀਆਂ ਦੋ ਅਧਿਆਪਕਾਂ ਉਸ ਨੂੰ ਕਾਫੀ ਬੋਲਿਆ ਅਤੇ ਉਸ ਦੀ ਕਲਾਸ ਰੂਮ ‘ਚ ਕਾਫੀ ਬੇਇੱਜ਼ਤ ਕੀਤੀ। ਇਸ ਤੋਂ ਬਾਅਦ ਉਸ ਨੂੰ ਫੜ ਕੇ ਪ੍ਰਿੰਸੀਪਲ ਦੇ ਰੂਮ ‘ਚ ਲੈ ਗਏ ਜਿੱਥੇ ਟਾਈ ਨਾਲ ਉਸ ਦੇ ਹੱਥ ਬੰਨ ਕੇ ਉਸਦੀ ਮਾਰਕੁੱਟ ਕੀਤੀ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਦੇਖੋ…. Ammy Virk ਦੀ Movieਨੇ ਕਰਾਤੀ ਖੋਜ, ਨੌਜਵਾਨ ਦੀ ਕਾਢ ਨੇ ਕਰਵਾਏ ਚਰਚੇ
ਪਿਤਾ ਬ੍ਰਿਜਰਾਮ ਨੇ ਦੱਸਿਆ ਕਿ ਵੀਰਵਾਰ ਰਾਤ ਸਾਢੇ ਤਿੰਨ ਵਜੇ ਧਨੰਜੇ ਪਖਾਨੇ ਦਾ ਕਹਿ ਕੇ ਘਰ ਦੀ ਪਹਿਲੀ ਮੰਜ਼ਿਲ ‘ਤੇ ਗਿਆ ਸੀ। 15 ਮਿੰਟ ਤਕ ਹੇਠਾਂ ਨਾ ਆਇਆ ਤਾਂ ਉਹ ਪਿੱਛੇ ਗਏ। ਉੱਪਰ ਜਾ ਕੇ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਨੇ ਪੱਖੇ ਦੀ ਹੁੱਕ ਨਾਲ ਫਾਹਾ ਲਿਆ ਹੋਇਆ ਸੀ। ਛੱਤ ਨਾਲੋਂ ਉਤਾਰ ਕੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.