ਰਾਜਸਥਾਨ ਦੀ ਇਕ ਔਰਤ ਨੇ ਆਪਣੇ ਪਿਆਰ ਦੇ ਪਰਵਾਨ ਚੜ੍ਹਾਉਣ ਖਾਤਿਰ ਆਪਣਾ ਲਿੰਗ ਬਦਲ ਕੇ ਵਿਆਹ ਕਰਵਾਇਆ। ਵਿਆਹ ਕਰਨ ਤੋਂ ਬਾਅਦ ਦੋਨੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉਥੇ ਦੋਨਾਂ ਦੇ ਵਿਆਹ ਨਾਲ ਦੋਨਾਂ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ।ਅਧਿਆਪਕਾ ਮੀਰਾ ਨੂੰ ਆਪਣੇ ਹੀ ਸਕੂਲ ਦੀ ਵਿਦਿਆਰਥਣ ਕਲਪਨਾ ਨਾਲ ਪਿਆਰ ਹੋ ਗਿਆ। ਪਿਆਰ ਇੰਨਾ ਪਰਵਾਨ ਚੜ੍ਹਿਆ ਕਿ ਅਧਿਆਪਕਾ ਆਪਣਾ ਲਿੰਗ ਬਦਲ ਕੇ ਮੁੰਡਾ ਬਣ ਗਈ।ਲਾੜੀ ਕਲਪਨਾ ਨੇ ਕਿਹਾ ਕਿ ਅਸੀਂ ਦੋਨਾਂ ਵਿਚਾਲੇ ਪਿਆਰ ਸੀ ਇਸ ਲਈ ਅਸੀਂ ਦੋਨਾਂ ਨੇ ਵਿਆਹ ਕਰਵਾ ਲਿਆ।ਲਿੰਗ ਬਦਲਕੇ ਮੀਰਾ ਤੋਂ ਆਰਵ ਬਣੇ ਲਾੜੇ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ‘ਚ ਅਧਿਆਪਕ ਹੈ। ਇਸੇ ਪਿੰਡ ਦੀ ਵਿਦਿਆਰਥਣ ਕਲਪਨਾ ਖੇਡਣ ਵਿਚ ਬਹੁਤ ਚੰਗੀ ਹੈ। ਉਨ੍ਹਾਂ ਦੋਨਾਂ ਦਰਮਿਆਨ ਪਿਆਰ ਹੋ ਗਿਆ ਸੀ। ਉਸਨੇ ਕਿਹਾ ਕਿ ਉਹ ਕੁੜੀ ਦੇ ਰੂਪ ਵਿਚ ਪੈਦਾ ਹੋਈ ਪਰ ਉਸਨੂੰ ਲਗਦਾ ਸੀ ਕਿ ਉਹ ਕੁੜੀ ਨਾ ਹੋ ਕੇ ਮੁੰਡਾ ਹੈ ਇਸ ਲਈ ਉਸਨੇ ਆਪਣਾ ਲਿੰਗ ਬਦਲ ਲਿਆ ਅਤੇ ਆਪਣੀ ਵਿਦਿਆਰਥਣ ਨਾਲ ਵਿਆਹ ਕਰਵਾ ਲਿਆ।ਇਹ ਮਾਮਲਾ ਰਾਜਸਥਾਨ ਡੀਗ ਤਹਿਸੀਲ ਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.