Breaking NewsD5 specialIndiaNews

ਅਦਾਲਤ ਨੇ ਮੁਅੱਤਲ DSP ਦਵਿੰਦਰ ਸਿੰਘ ਨੂੰ 15 ਦਿਨਾਂ ਲਈ ਭੇਜਿਆ ਹਿਰਾਸਤ ‘ਚ

ਜ਼ੰਮੂ : ਅੱਤਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਜ਼ੰਮੂ ਕਸ਼ਮੀਰ ਪੁਲਿਸ ਦੇ ਬਰਖਾਸਤ ਡੀਐਸਪੀ ਦਵਿੰਦਰ ਸਿੰਘ ਨੂੰ ਵੀਰਵਾਰ ਨੂੰ ਜ਼ੰਮੂ ਦੀ ਇੱਕ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੋਂ ਉਸਨੂੰ ਹੋਰ ਚਾਰ ਸਾਥੀ – ਆਰੋਪੀਆਂ ਸਮੇਤ 15 ਦਿਨ ਦੀ ਐਨਆਈਏ ( NIA ) ਹਿਰਾਸਤ ‘ਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਰਿਮਾਂਡ ‘ਤੇ ਭੇਜਣ ਦਾ ਫੈਸਲਾ ਸੁਣਾਇਆ।

ਗੁੱਸੇ ‘ਚ Behbal Kand ਦੇ ਮੁੱਖ ਗਵਾਹ ਦਾ ਪਰਿਵਾਰ, ਘਰ ਆਏ Sukhbir Badal ਨੂੰ ਬੋਲਿਆ

ਐਨਆਈਏ ਨੇ 18 ਜਨਵਰੀ ਨੂੰ ਗ੍ਰਿਫ਼ਤਾਰ ਜੰਮੂ-ਕਸ਼ਮੀਰ ਦੇ ਬਰਖਾਸਤ ਡੀਐਸਪੀ ਦਵਿੰਦਰ ਸਿੰਘ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਤਿੰਨ ਅੱਤਵਾਦੀਆਂ ਖ਼ਿਲਾਫ਼ ਜਾਂਚ ਦੀ ਜ਼ਿੰਮੇਵਾਰੀ ਲਈ ਸੀ। ਮੁਅੱਤਲ ਡੀਐਸਪੀ ਦਵਿੰਦਰ ਸਮੇਤ ਪੰਜਾਂ ਦੇ ਚਿਹਰਿਆਂ ‘ਤੇ ਨਕਾਬ ਪਾਇਆ ਹੋਇਆ ਸੀ। ਉਨ੍ਹਾਂ ਨੂੰ ਸਖਤ ਸੁਰੱਖਿਆ ਵਿਵਸਥਾ ਦੇ ਵਿੱਚ ਵਿਸ਼ੇਸ਼ ਜੱਜ ਐਨਆਈਏ ਸੁਭਾਸ਼ ਚੰਦਰ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button