Breaking NewsD5 specialEntertainmentNewsTop News

ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ 

ਮੁੰਬਈ : ਮਸ਼ਹੂਰ ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮੀਡੀਆ ਰਿਪੋਰਟ ਮੁਤਾਬਕ 86 ਸਾਲਾ ਅਦਾਕਾਰ ਨੂੰ ਪਿੱਠ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਚਾਰ ਦਿਨ ਪਹਿਲਾਂ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

BIG News : High Court ਦਾ Bhagwant Mann ਨੂੰ ਵੱਡਾ ਝਟਕਾ, ਸੁਣਾਇਆ ਫੈਸਲਾ | D5 Channel Punjabi

ਧਰਮਿੰਦਰ ਨੇ ਟਵਿੱਟਰ ‘ਤੇ ਆਪਣੀ ਸਿਹਤ ਬਾਰੇ ਕਿਹਾ, ”ਦੋਸਤੋ, ਕਿਸੇ ਵੀ ਕੰਮ ਦੀ ਅੱਤ ਨਾ ਕਰੋ। ਮੈਂ ਕੀਤਾ ਤੇ ਮੈਨੂੰ ਭੁਗਤਣਾ ਪਿਆ। ਪਿੱਠ ਦੀ ਇਕ ਵੱਡੀ ਮਾਸਪੇਸ਼ੀ ‘ਚ ਖਿਚਾਅ ਹੋਇਆ, ਇਸ ਲਈ ਮੈਨੂੰ ਹਸਪਤਾਲ ਜਾਣਾ ਪਿਆ। ਪਿਛਲੇ 4 ਦਿਨਾਂ ਤੋਂ ਕਾਫੀ ਮੁਸ਼ਕਿਲ ਆਈ। ਮੈਂ ਤੁਹਾਡੀਆਂ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਨਾਲ ਵਾਪਸ ਆ ਗਿਆ ਹਾਂ, ਇਸ ਲਈ ਚਿੰਤਾ ਨਾ ਕਰੋ। ਹੁਣ ਮੈਂ ਬਹੁਤ ਸਾਵਧਾਨ ਰਹਾਂਗਾ।” ਧਰਮਿੰਦਰ ਜਲਦ ਹੀ ਬੇਟੇ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ 2007 ਦੀ ਹਿੱਟ ਫ਼ਿਲਮ ‘ਅਪਨੇ’ ਦੇ ਸੀਕੁਅਲ ‘ਚ ਨਜ਼ਰ ਆਉਣਗੇ।

 

View this post on Instagram

 

A post shared by Dharmendra Deol (@aapkadharam)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button