Breaking NewsD5 specialNewsSportsTop News

ਵਿਰਾਟ ਕੋਹਲੀ ਦੀ Back Pain ਨੇ ਵਧਾਈ ਭਾਰਤ ਦੀ ਚਿੰਤਾ

ਇਸ ਪ੍ਰੇਸ਼ਾਨੀ ਦੇ ਚੱਲਦਿਆਂ ਪਹਿਲਾਂ ਵੀ ਟੀਮ ਤੋਂ ਹੋਣਾ ਪਿਆ ਸੀ ਬਾਹਰ

ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਜੋਹਾਨਸਬਰਗ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਖੇਡ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਪਿੱਠ ਦੇ ਉਪਰਲੇ ਹਿੱਸੇ ‘ਚ ਦਰਦ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ। ਉਪ – ਕਪਤਾਨ ਕੇ.ਐਲ.ਰਾਹੁਲ, ਕੋਹਲੀ ਦੀ ਜਗ੍ਹਾ ਮੈਚ ‘ਚ ਟੀਮ ਦੀ ਕਮਾਨ ਸੰਭਾਲ ਰਹੇ ਹਨ। ਉਨ੍ਹਾਂ ਨੇ ਟਾਸ ਦੇ ਸਮੇਂ ਕਿਹਾ ਕਿ ਕੋਹਲੀ ਦੇ 11 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਸੀਰੀਜ਼ ਦੇ ਆਖ਼ਰੀ ਟੈਸਟ ਲਈ ਉਪਲਬੱਧ ਹੋਣ ਦੀ ਉਮੀਦ ਹੈ।

ਮੋਦੀ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਵੱਡਾ ਤੋਹਫਾ! ਖੁਸ਼ ਕਰਤੇ ਲੋਕ || D5 Channel Punjabi

ਟਾਸ ਲਈ ਮੈਦਾਨ ’ਤੇ ਉਤਰੇ ਰਾਹੁਲ ਨੇ ਕਿਹਾ , ‘ਵਿਰਾਟ ਕੋਹਲੀ ਦੀ ਪਿੱਠ ਦੇ ਉਪਰਲੇ ਹਿੱਸੇ ਵਿਚ ਦਰਦ ਹੈ। ਉਹ ਫਿਜ਼ੀਓ ਦੀ ਨਿਗਰਾਨੀ ਵਿਚ ਹੈ ਅਤੇ ਉਮੀਦ ਹੈ ਕਿ ਅਗਲੇ ਟੈਸਟ ਤੱਕ ਫਿੱਟ ਹੋ ਜਾਣਗੇ । ’ ਬੱਲੇਬਾਜ਼ੀ ਹਰਫ਼ਨਮੌਲਾ ਹੈੁਮਾ ਵਿਹਾਰੀ ਨੂੰ ਉਨ੍ਹਾਂ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਗਿਆ ਹੈ । ਬੱਲੇਬਾਜ਼ੀ ਵਿਚ ਲੈਅ ਹਾਸਲ ਕਰਨ ਲਈ ਜੂਝ ਰਹੇ ਕੋਹਲੀ ਹੁਣ ਕੇਪਟਾਊਨ ਵਿਚ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ ਵਿਚ ਆਪਣਾ ਇਤਿਹਾਸਕ 100ਵਾਂ ਟੈਸਟ ਪੂਰਾ ਨਹੀਂ ਕਰ ਸਕਣਗੇ । ਉਹ ਦੱਖਣੀ ਅਫਰੀਕਾ ਖ਼ਿਲਾਫ਼ 10 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਵਿਚ ਵੀ ਨਹੀਂ ਖੇਡ ਪਾਉਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button