Breaking NewsD5 specialEntertainmentIndiaNewsTop News

ਅਦਾਕਾਰਾ ਰਾਖੀ ਸਾਵੰਤ ਨੇ ਕੋਰੋਨਾ ਵਾਇਰਸ ਦੀ ਤੁਲਣਾ ਕੀਤੀ ਬਾਬਾ ਰਾਮਦੇਵ ਨਾਲ

ਮੁੰਬਈ : ਹਿੰਦੀ ਫਿਲਮਾਂ ਦੀ ਅਦਾਕਾਰਾ ਰਾਖੀ ਸਾਵੰਤ ਨੇ ਕੋਰੋਨਾ ਵਾਇਰਸ ਦੀ ਤੁਲਣਾ ਯੋਗ ਗੁਰੂ ਬਾਬਾ ਰਾਮਦੇਵ ਨਾਲ ਕੀਤੀ ਹੈ। ਰਾਖੀ ਦੇ ਫੈਂਨਜ਼ ਨੂੰ ਜ਼ਲਦ ਹੀ ਇੰਡੀਅਨ ਆਈਡਲ ‘ਚ ਬਤੋਰ ਮਹਿਮਾਨ ਨਜ਼ਰ ਆਉਣ ਵਾਲੀ ਹੈ। ਰਾਖੀ ਬਿੱਗ ਬਾਸ 14 ਦਾ ਹਿੱਸਾ ਬਨਣ ਤੋਂ ਬਾਅਦ ਤੋਂ ਉਹ ਜ਼ਿਆਦਾ ਲਾਈਮਲਾਈਟ ‘ਚ ਰਹਿਣ ਲੱਗੀ ਹੈ। ਇਸ ਦੌਰਾਨ ਰਾਖੀ ਮੀਡੀਆ ਨਾਲ ਗੱਲਾਂ ਕਰਦੀ ਹੈ ਅਤੇ ਲੇਟੈਸਟ ਘਟਨਾਵਾਂ ‘ਤੇ ਆਪਣੇ ਫਨੀ ਰਿਐਕਸ਼ਨ ਵੀ ਦਿੰਦੀ ਹੈ। ਰਾਖੀ ਦੀਆਂ ਵੀਡਿਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਖ਼ਾਸਕਰ ਉਹ ਹਰ ਜਗ੍ਹਾ ਕੋਰੋਨਾ ਬਾਰੇ ਬਹੁਤ ਸਾਰਾ ਗਿਆਨ ਸਾਂਝਾ ਕਰਦੀ ਦਿਖਾਈ ਦਿੰਦੀ ਹੈ।

ਇੰਜ ਵੀ ਹੋ ਸਕਦੀ ਹੈ ਆਨਲਾਈਨ ਠੱਗੀ,ਹੋ ਜਾਓ ਸਾਵਧਾਨ!ਤੁਸੀ ਵੀ ਹੋ ਸਕਦੇ ਹੋ ਸ਼ਿਕਾਰ?

ਹੁਣ ਰਾਖੀ ਸਾਵੰਤ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਕੋਰੋਨਾ ਦੀ ਤੁਲਨਾ ਬਾਬਾ ਰਾਮਦੇਵ ਨਾਲ ਕਰ ਰਹੀ ਹੈ। ਹਰ ਵਾਰ ਦੀ ਤਰ੍ਹਾਂ ਰਾਖੀ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਨੂੰ ਵੇਖ ਕੇ ਆਪਣਾ ਹਾਸਾ ਨਹੀਂ ਰੋਕ ਪਾ ਰਹੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਰਾਖੀ ਕਿਤੇ ਜਾ ਰਹੀ ਹੈ। ਉਹ ਆਪਣੀ ਕਾਰ ਦੇ ਬਾਹਰ ਖੜ੍ਹੀ ਹੈ ਤੇ ਫੋਟੋਗ੍ਰਾਫ਼ਰਾਂ ਨਾਲ ਗੱਲਬਾਤ ਕਰ ਰਹੀ ਹੈ। ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਮੇਰੇ ਰੱਬ, ਇਹ ਕੋਰੋਨਾ ਹੈ, ਹੈ ਨਾ… ਕੋਰੋਨਾ ਦਾ ਅਰਥ ਬਿਲਕੁਲ ਬਾਬਾ ਰਾਮਦੇਵ ਵਰਗਾ ਹੈ। ਕਈ ਵਾਰ ਇਹ ਆ ਜਾਂਦਾ ਹੈ… ਕਈ ਵਾਰ ਇਹ ਓਹਲੇ ਹੋ ਜਾਂਦਾ ਹੈ… ਕਈ ਵਾਰ ਇਹ ਬਾਹਰ ਜਾਂਦਾ ਹੈ।’

ਪੰਜਾਬ ਤੋਂ ਦਿੱਲੀ ਪਹੁੰਚੀ ਅਜਿਹੀ ਚੀਜ਼!ਕਿਸਾਨਾਂ ਦੇ ਨਾਲ ਦਿੱਲੀ ਵਾਸੀ ਵੀ ਹੋਏ ਖੁਸ਼! D5 Channel Punjabi

ਰਾਖੀ ਦੀ ਇਸ ਵੀਡੀਓ ਨੂੰ ਵਿਰਲ ਭਿਆਨੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਪੇਜ ’ਤੇ ਸ਼ੇਅਰ ਕੀਤਾ ਹੈ। ਰਾਖੀ ਦੇ ਇਸ ਵੀਡੀਓ ’ਤੇ ਪ੍ਰਸ਼ੰਸਕਾਂ ਦੇ ਮਜ਼ਾਕੀਆ ਕੁਮੈਂਟਸ ਦੇਖਣ ਨੂੰ ਮਿਲ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸ ਦੇ ਸ਼ਬਦ ਬਹੁਤ ਮਿੱਠੇ ਹਨ, ਜੋ ਤੁਸੀਂ ਕਹਿੰਦੇ ਹੋ।’ ਉਸੇ ਸਮੇਂ ਇਕ ਹੋਰ ਨੇ ਕਿਹਾ, ‘ਉਸ ਨੇ ਪਹਿਲੀ ਵਾਰ ਕੁਝ ਸਹੀ ਕਿਹਾ।’ ਰਾਖੀ ਦੀ ਇਸ ਵੀਡੀਓ ਨੂੰ ਹੁਣ ਤੱਕ 4 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਨ੍ਹੀਂ ਦਿਨੀਂ ਰਾਖੀ ਦੀ ਵੀਡੀਓ ਨੇ ਹਰ ਪਾਸੇ ਧੂਮ ਮਚਾ ਦਿੱਤੀ ਹੈ। ਆਉਣ ਵਾਲੇ ਦਿਨਾਂ ’ਚ ਰਾਖੀ ਸਾਵੰਤ ‘ਇੰਡੀਅਨ ਆਈਡਲ 12’ ’ਚ ਆਪਣੀ ਪੇਸ਼ਕਾਰੀ ਦਿੰਦੀ ਨਜ਼ਰ ਆਵੇਗੀ। ਹਾਲ ਹੀ ’ਚ ਸ਼ੋਅ ਦੇ ਸੈੱਟ ਤੋਂ ਮਰਾਠੀ ਲੁੱਕ ’ਚ ਉਸ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

 

View this post on Instagram

 

A post shared by Viral Bhayani (@viralbhayani)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button