Breaking NewsD5 specialIndiaNews

ਅਜਿਹਾ ਕੀ ਹੋਇਆ ਕੀ ਛੋਟੇ ਭਰਾ ਨੂੰ ਕਰਨਾ ਪਿਆ ਵੱਡੇ ਭਰਾ ਦੀ ਲਾੜੀ ਨਾਲ ਵਿਆਹ

ਉੱਤਰ ਪ੍ਰਦੇਸ਼ : ਅਮਰੋਹਾ ਤੋਂ ਵਿਆਹ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਨਾਲ ਪੂਰੇ ਇਲਾਕੇ ‘ਚ ਹਲਚਲ ਮਚ ਗਈ। ਇੱਥੇ ਵਿਆਹ ਤੋਂ ਪਹਿਲਾਂ ਅਜਿਹਾ ਡਰਾਮਾ ਦੇਖਣ ਨੂੰ ਮਿਲਿਆ ਕਿ ਵੱਡੇ ਭਰਾ ਦੀ ਦੁਲਹਨ ਨਾਲ ਛੋਟੇ ਭਰਾ ਨੂੰ ਵਿਆਹ ਕਰਵਾਉਣਾ ਪਿਆ। ਦਰਅਸਲ ਵੱਡੇ ਭਰਾ ਦਾ ਰਿਸ਼ਤਾ ਇੱਕ ਕੁੜੀ ਦੇ ਨਾਲ ਤੈਅ ਹੋਇਆ ਸੀ। ਇਨ੍ਹਾਂ ਦੋਵਾਂ ਦੇ ਵਿਆਹ ਦੀ ਤਾਰੀਕ ਵੀ ਤੈਅ ਕੀਤੀ ਗਈ ਸੀ ਪਰ ਜਿਸ ਦਿਨ ਬਾਰਾਤ ਜਾਣੀ ਸੀ।

🔴LIVE | ਕੇਂਦਰ ਤੋਂ ਅੱਕੇ ਕਿਸਾਨਾਂ ਦਾ ਵੱਡਾ ਐਲਾਨ ਬਾਰਡਰਾਂ ‘ਤੇ ਰਾਤੋ-ਰਾਤ ਦੁੱਗਣੀ ਹੋਈ ਕਿਸਾਨਾਂ ਦੀ ਗਿਣਤੀ

ਉਸ ਤੋਂ ਕੁੱਝ ਘੰਟੇ ਪਹਿਲਾਂ ਹੀ ਲਾੜੇ ਦੀ ਪ੍ਰੇਮਿਕਾ ਸਾਹਮਣੇ ਆ ਗਈ। ਇਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਲਾੜੇ ਦੀ ਪਤਨੀ ਦੱਸਿਆ ਅਤੇ ਹੰਗਾਮਾ ਪੈਦਾ ਕਰ ਦਿੱਤਾ ਅਤੇ ਬਾਰਾਤ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਦੋਵੇਂ ਪੱਖਾਂ ਦੇ ਲੋਕਾਂ ਦੀ ਸਹਿਮਤੀ ਨਾਲ ਨੌਜਵਾਨ ਦੇ ਛੋਟੇ ਭਰਾ ਦੀ ਬਾਰਾਤ ਵੱਡੇ ਭਰਾ ਦੀ ਦੁਲਹਨ ਦੇ ਨਾਲ ਭੇਜਣੀ ਪਈ। ਛੋਟਾ ਭਰਾ ਧੂਮਧਾਮ ਦੇ ਨਾਲ ਵੱਡੇ ਭਰਾ ਦੀ ਮੰਗੇਤਰ ਨੂੰ ਵਿਆਹ ਕਰ ਕੇ ਘਰ ਲੈ ਆਇਆ। ਦੂਜੇ ਪਾਸੇ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਸ਼ਾਂਤਮਈ ਢੰਗ ਨਾਲ ਜੇਲ੍ਹ ਭੇਜ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button