PunjabTop News

ਅਕਾਲ ਤਖ਼ਤ ਸਾਹਿਬ ਨੇ ਵਲਟੋਹਾ ਅਤੇ ਜਥੇਦਾਰ ਗੁਰਬਚਨ ਸਿੰਘ ’ਤੇ ਲੱਗੀ ਪਾਬੰਦੀ ਹਟਾਈ ਤੇ ਵੀ ਸੀ ਕਰਮਜੀਤ ਸਿੰਘ ਨੂੰ ਦਿੱਤੀ ਮੁਆਫੀ

ਅੰਮ੍ਰਿਤਸਰ, 8 ਦਸੰਬਰ, 2025: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ’ਤੇ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕਰਨ ਦੇ ਦਿੱਤੇ ਹੁਕਮਾਂ ਨੂੰ ਖ਼ਤਮ ਕਰਦਿਆਂ ਪਾਬੰਦੀ ਹਟਾ ਦਿੱਤੀ ਗਈ। ਇਸੇ ਤਰੀਕੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 2015 ਵਿਚ ਦਿੱਤੀ ਮੁਆਫੀ ਲਈ ਸੇਵਾਵਾਂ ’ਤੇ ਲੱਗੀ ਪਾਬੰਦੀ ਵੀ ਖ਼ਤਮ ਕਰ ਦਿੱਤੀ ਗਈ ਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੀ ਸੀ ਡਾ. ਕਰਮਜੀਤ ਸਿੰਘ ਨੂੰ ਵੀ ਮੁਆਫੀ ਦੇ ਦਿੱਤੀ ਗਈ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਟਿੰਗ ਹੋਈ ਜਿਸ ਵਿੱਚ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ ਵਿਚਾਰਿਆ ਗਿਆ ਕਿਰਤ ਨੇ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਵਿਰੁੱਧ ਪਿਛਲੇ ਸਮੇਂ ਵਿੱਚ ਜੋ ਬੇਬੁਨਿਆਦ ਗੱਲਾਂ ਕੀਤੀਆਂ ਸਨ ਜਿਸ ਕਰਕੇ ਅੱਜ ਇਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਭੁੱਲ ਸਵੀਕਾਰ ਕਰਕੇ ਮੁਆਫੀ ਮੰਗੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰ ਕਰਦਿਆਂ ਇਸ ’ਤੇ ਮਤਾ ਨੰਬਰ 202 ਮਿਤੀ 15 ਦਸੰਬਰ 2025 ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਦੇ ਵਿਰੁੱਧ ਬਿਆਨਬਾਜੀ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ ਜਿਸ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਇਹਨਾਂ ਨੇ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਮਾਣਿਆ ਹੈ, ਇਸ ਲਈ ਅਗਾਂਹ ਤੋਂ ਧਿਆਨ ਰੱਖਣ ਕਿ ਬੋਲ ਚਾਲ ਵਿੱਚ ਸੰਜਮ ਅਤੇ ਇਤਫਾਕ ਹੋਵੇ। ਖਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਇਸ ਲਈ ਸ਼ਬਦਾਂ ਦੀ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਵਲਟੋਹਾ ਨੂੰ ਕਿਹਾ ਗਿਆ ਕਿ ਤੁਹਾਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ:  ਤਿੰਨ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਇਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣੇ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ, ਇੱਕ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤਲਵੰਡੀ ਸਾਬੋ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ।
ਸ਼੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ। 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਚੋਪਈ ਸਾਹਿਬ ਪਾਤਸ਼ਾਹੀ ਦਸਵੀਂ, ਰਾਮਕਲੀ ਕੀ ਵਾਰ ਰਾਇ, ਬਲਵੰਡ ਤਥਾ ਸਤੈ ਡੂਮ ਆਖੀਦਾ ਇਕ ਪਾਠ ਕਰਨਗੇ ਤੁਹਾਨੂੰ ਇਹ ਤਨਖਾਹ ਮਨਜ਼ੂਰ ਹੈ ਲਗੀ ਤਨਖਾਹ ਪੂਰੀ ਹੋਣ ’ਤੇ 1100 ਰੁਪਏ ਕੜਾਹ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਚਨਾ ਦੀ ਅਰਦਾਸ ਕਰਾਉਗੇ ਸਤ ਬਚਨ ਇਹਨਾਂ ਉੱਤੇ ਜਿਹੜੀ ਰੋਕ ਲੱਗੀ ਸੀ

ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦਾ ਮਾਮਲਾ ਵਿਚਾਰਿਆ ਗਿਆ। ਇਹਨਾਂ ਨੇ ਦੱਖਣ ਭਾਰਤ ਵਿੱਚ ਹੋਏ ਇੱਕ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਕੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕੀਤਾ ਜਿਸ ਕਰਕੇ ਅੱਜ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਆਪਣੀ ਭੁੱਲ ਸਤਿਕਾਰ ਕਰਕੇ ਮੁਆਫੀ ਮੰਗੀ ਹੈ। ਜਿਸ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ ਇਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਇਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਝਣਗੇ ਤੇ ਇੱਕ ਘੰਟਾ ਜੋੜਿਆਂ ਦੀ ਸੇਵਾ ਝਾੜਨਗੇ ਜੋੜਿਆਂ ਦੀ ਸੇਵਾ ਕਰਨ ਦੀ ਪੰਜ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ ਆਸਾ ਕੀ ਵਾਰ ਤਵ ਪ੍ਰਸਾਦ ਸਵਈਏ ਸਰਾਵਕ ਸੁੱਧ ਵਾਲੇ ਪਾਤਸ਼ਾਹੀ ਦਸਵੀਂ ਉਹਦਾ ਇਕ ਇਕ ਪਾਠ ਨਿਤਨੇਮ ਤੋਂ ਇਲਾਵਾ ਕਰਨਗੇ ਭਾਈ ਕਾਨ ਸਿੰਘ ਨਾਭਾ ਰਚਿਤ ਕਿਤਾਬ ਹਮ ਹਿੰਦੂ ਨਹੀ ਬੜੀ ਸੋਹਣੀ ਕਿਤਾਬ ਇਹ ਭਾਈ ਕਾਹਨ ਸਿੰਘ ਨਾਭਾ ਦੀ ਪੁਸਤਕ ਪੜਨਗੇ ਅਤੇ ਇਸ ਦੀਆਂ 500 ਕਾਪੀਆਂ ਸੰਗਤ ਵਿੱਚ ਵੰਡਣਗੇ ਤੁਹਾਨੂੰ ਇਹ ਤਨਖਾਹ ਪ੍ਰਵਾਨ ਲਗੀ ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾਹ ਪ੍ਰਸ਼ਾਦ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣੀ 1100 ਰੁਪਏ ਗੁਰੂ ਕੀ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣੀ ਤੁਸੀਂ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਬੈਠ ਸਕਦੇ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button