Press ReleasePunjabTop News

ਅਕਾਲੀ ਦਲ ਦੇ ਲੀਗਲ ਵਿੰਗ ਨੇ ਝੂਠੇ ਕੇਸਾਂ ਵਿਚ ਫਸਾਏ 40 ਤੋਂ ਵੱਧ ਸਿੱਖ ਨੌਜਵਾਨ ਰਿਹਾਅ ਕਰਵਾਏ: ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਦੇ ਲੀਗਲ ਵਿੰਗ ਨੇ ਝੂਠੇ ਕੇਸਾਂ ਵਿਚ ਫਸਾਏ ਗਏ 40 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਉਹਨਾਂ ਨੇ ਪਾਰਟੀ ਦੇ ਸਮੁੱਚੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਿੱਖ ਨੌਜਵਾਨਾਂ ਖਿਲਾਫ ਝੂਠੇ ਦੋਸ਼ਾਂ ਤਹਿਤ ਮੁਕੱਦਮੇ ਨਾ ਚੱਲਣ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਿਸਦੀ ਬਦੌਲਤ ਉਹ ਮਲੌਟ, ਬਰਨਾਲਾ, ਅਜਨਾਲਾ ਤੇ ਬਾਬਾ ਬਕਾਲਾ ਤੋਂ ਕੇਸਾਂ ਵਿਚ ਜ਼ਮਾਨਤ ਹਾਸਲ ਕਰ ਸਕੇ ਹਨ। ਉਹਨਾਂ ਕਿਹਾ ਕਿ ਪਾਰਟੀ ਇਹ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਭਾਵੁਕ ਸੋਸ਼ਲ ਮੀਡੀਆ ਪੋਸਟਾਂ ਸਾਂਝੀਆਂ ਕਰਨ ਵਾਸਤੇ ਹੀ ਜੇਲ੍ਹਾਂ ਨਾਲ ਕੱਟਣੀਆਂ ਪੈਣ।

ਨਗਰ ਕੀਰਤਨ ‘ਚ ਚੱਲੀ ਗੋ.ਲੀ, ਪ੍ਰਬੰਧਕਾਂ ਨੂੰ ਪਈਆਂ ਭਾਜੜਾਂ D5 Channel Punjabi

ਉਹਨਾਂ ਆਪ ਸਰਕਾਰ ਨੂੰ ਆਖਿਆ ਕਿ ਉਹ ਸਿੱਖ ਨੌਜਵਾਨਾਂ ਖਿਲਾਫ ਕਾਲੇ ਸਖ਼ਤ ਕਾਨੂੰਨਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੇ।ਉਹਨਾਂ ਕਿਹਾ ਕਿ ਬਿਨਾਂ ਢੁਕਵੇਂ ਕਾਰਨਾਂ ਦੇ ਗ੍ਰਿਫਤਾਰੀਆਂ ਕਰਨ ਨਾਲ ਸਮਾਜ ਵਿਚ ਕੁੜਤਣ ਪੈਦਾ ਹੁੰਦੀ ਹੈ ਤੇ ਇਸ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੁੰਦੀ ਹੈ। ਸਰਦਾਰ ਬਾਦਲ ਨੈ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੇ ਕੁਪ੍ਰਬੰਧਨ ਦਾ ਪੰਜਾਬ ’ਤੇ ਮਾਰੂ ਅਸਰ ਪਿਆ ਹੈ। ਉਹਨਾਂ ਕਿਹਾ ਕਿ ਨਾ ਸਿਰਫ ਅਸੀਂ ਸੂਬੇ ਵਿਚ ਉਦਯੋਗਿਕ ਨਿਵੇਸ਼ ਗੁਆਇਆ ਹੈ ਬਲਕਿ ਘਰੇਲੂ ਉਦਯੋਗ ਵੀ ਹੋਰ ਰਾਜਾਂ ਵਿਚ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਉਲਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਸ਼ਾਂਤੀ ਤੇ ਫਿਰਕੂ ਭਾਵਨਾ ਦੇ ਮਾਹੌਲ ਦੀ ਬਦੌਲਤ ਵੱਡੀ ਪੱਧਰ ’ਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਕੀਤੀਗਈ ਭਾਵੇਂ ਉਹ ਸੜਕੀ ਨੈਟਵਰਕ ਹੋਵੇ ਜਾਂ ਫਿਰ ਹਵਾਈ ਨੈਟਵਰਕ ਤੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਗਿਆ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਨਾ ਸਿਰਫ ਇਹਨਾਂ ਪ੍ਰਾਪਤੀਆਂ ਨੂੰ ਰੋਲਿਆ ਹੈ ਬਲਕਿ ਵਿਕਾਸ ਕਾਰਜ ਵੀ ਠੱਪ ਕਰ ਦਿੱਤੇ ਹਨ।

ਅੰਮ੍ਰਿਤਪਾਲ ‘ਤੇ ਬੀਬੀ ਜਗੀਰ ਕੌਰ ਦਾ ਤਿੱਖਾ ਇੰਟਰਵਿਊ! ਖਾਲਿ+ਸਤਾਨ ‘ਤੇ ਵੱਡਾ ਬਿਆਨ!

ਉਹਨਾਂ ਕਿਹਾ ਕਿ ਸਾਡੇ ਕੋਲ ਅਜਿਹਾ ਮੁੱਖ ਮੰਤਰੀ ਹੈ ਜੋ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਏਜੰਡੇ ਦੇ ਪਸਾਰ ਵਾਸਤੇ ਇਕ ਰਾਜ ਤੋਂ ਦੂਜੇ ਪਹੁੰਚ ਜਾਂਦਾ ਹੈ। ਉਹਨਾਂ ਕਿਹਾ ਕਿਹੁਣ ਉਹ ਮੱਧ ਪ੍ਰਦੇਸ਼ ’ਤੇ ਜ਼ੋਰ ਦੇ ਰਿਹਾਹੈ ਜਿਥੇ ਇਸ ਸਾਲ ਦੇ ਅਖੀਰ ਵਿਚ ਚੋਣਾਂ ਹੋਣੀਆਂ ਹਨ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਨਾ ਵਿਸਾਰ ਦਿੱਤਾ ਹੈ। ਇਸ ਦੌਰਾਨ ਸਰਦਾਰ ਬਾਦਲ ਨੇ ਦੱਸਿਆ ਕਿ ਇਹ ਲਗਾਤਾਰ ਤੀਜੀ ਫਸਲ ਹੈ ਜਿਸਨੂੰ ਕੁਦਰਤ ਦੀ ਕਰੋਪੀ ਦੀ ਮਾਰ ਪਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਝੋਨੇ ਤੇ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਸੂਬੇ ਵਿਚ ਭਾਰੀ ਗੜ੍ਹੇਮਾਰੀ ਤੇ ਬਰਸਾਤਾਂ ਕਾਰਨ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ 15000 ਰੁਪਏ ਪ੍ਰਤੀ ਏਕੜ ਦੀ ਥਾਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੀ ਫਸਲ ਮਾੜੇ ਮੌਸਮ ਕਾਰਨ ਤਬਾਹ ਹੋ ਗਈ ਹੈ।

ਕਿਸਾਨ ਅਤੇ ਨਹਿਰੀ ਵਿਭਾਗ ਆਹਮੋ-ਸਾਹਮਣੇ! ਬਾਦਲਾਂ ਦੇ ਰਾਜ ਚ ਹੋਇਆ ਸੀ ਆਹ ਧੱਕਾ, ਡੇਰੇ ਨਾਲ ਬੀਬੀ ਬਾਦਲ ਦਾ ਕੀ ਸੰਬੰਧ ?

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹਾਲ ਹੀ ਵਿਚ ਹੋਈ ਗੜ੍ਹੇਮਾਰੀ ਤੇ ਸੂਬੇ ਵਿਚ ਵਾਵਰੋਲੇ ਦੇ ਮਾਮਲੇ ਨੂੰ ਕੁਦਰਫਤੀ ਆਫਤ ਐਲਾਨਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰਨੀ ਚਾਹੀਦੀਹੈ ਤਾਂ ਜੋ ਯਕੀਨੀ ਬਣਾਇਆਜਾ ਸਕੇ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਵਾਸਤੇ ਫੰਡ ਛੇਤੀ ਰਿਲੀਜ਼ ਹੋ ਸਕਣ। ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਲੋਕ ਸਭਾ ਦੇ ਸਪੀਕਰ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦੇਣ ਵਿਚ ਕਾਹਲ ਵਿਖਾਈ ਹੈ ਅਤੇ ਅਜਿਹਾ ਕਰਨਾ ਲੋਕਤੰਤਰ ਵਾਸਤੇ ਚੰਗਾ ਨਹੀਂ ਹੈ। ਉਹਨਾਂ ਕਿਹਾ ਕਿ ਭਾਵੇਂ ਅਕਾਲੀ ਦਲ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੀਆਂ ਨੀਤੀਆਂ ਦੇ ਖਿਲਾਫ ਹੈ ਪਰ ਉਹ ਮਹਿਸੂਸ ਕਰਦਾ ਹੈ ਕਿ ਗਾਂਧੀ ਨੂੰ ਆਪਣੀ ਅਯੋਗਤਾ ਦੇ ਖਿਲਾਫ ਅਪੀਲ ਵਾਸਤੇ ਸਮਾਂ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸਿਸਟਮ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ ਤੇ ਇਸ ਵਿਚ ਵਿਘਨ ਪਾਉਣਾ ਤਾਨਾਸ਼ਾਹੀ ਰਵੱਈਏ ਦਾ ਸੰਕੇਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button