ਅਕਤੂਬਰ ‘ਚ ਹੋ ਰਹੇ ਹਨ ਕਈ ਬਦਲਾਅ, ਜੋ ਪਾਉਣਗੇ ਤੁਹਾਡੀ ਜੇਬ ‘ਤੇ ਸਿੱਧਾ ਪ੍ਰਭਾਵ

ਨਵੀਂ ਦਿੱਲੀ : 1 ਅਕਤੂਬਰ ਤੋਂ ਦੇਸ਼ ਵਿਚ ਕਈ ਅਹਿਮ ਬਦਲਾਅ ਹੋਣ ਜਾ ਰਹੇ ਹਨ, ਇਹਨਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਅਕਤੂਬਰ ਮਹੀਨੇ ਵਿਚ ਕਈ ਨਵੇਂ ਨਿਯਮ ਵੀ ਬਣਨ ਜਾ ਰਹੇ ਹਨ, ਇਸ ਦੇ ਨਾਲ ਹੀ ਕੁਝ ਚੀਜ਼ਾਂ ਸਸਤੀਆਂ ਤੇ ਕੁਝ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕੀ ਹਨ ਇਹ ਬਦਲਾਅ
ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!
ਨਹੀਂ ਮਿਲੇਗਾ ਮੁਫ਼ਤ ਐਲਪੀਜੀ ਸਿਲੰਡਰ
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸਹੂਲਤ 30 ਸਤੰਬਰ 2020 ਨੂੰ ਖਤਮ ਹੋਣ ਜਾ ਰਹੀ ਹੈ। ਸਰਕਾਰ ਦੀ ਇਸ ਯੋਜਨਾ ਤਹਿਤ ਗਰੀਬਾਂ ਨੂੰ ਮੁਫ਼ਤ ਐਲਪੀਜੀ ਕਨੈਕਸ਼ਨ ਦਿੱਤਾ ਜਾਂਦਾ ਹੈ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਯੋਜਨਾ ਨੂੰ 30 ਸਤੰਬਰ ਤੱਕ ਵਧਾਇਆ ਗਿਆ ਸੀ। ਉੱਥੇ ਹੀ ਇਕ ਅਕਤੂਬਰ ਨੂੰ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਅਤੇ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵੀ ਫਿਰ ਤੋਂ ਤੈਅ ਹੋਣਗੀਆਂ।
Deep Sidhu ਦਾ ਆਹ ਰੂਪ ਨਹੀਂ ਕਿਸੇ ਨੇ ਦੇਖਿਆ,ਕਿਸਾਨਾਂ ਲਈ ਮੋਦੀ ਨਾਲ ਪੰਗਾਂ ਲੈਣ ਨੂੰ ਤਿਆਰ! #DeepSidhu #actor
ਮਠਿਆਈ ਵੇਚਣ ਵਾਲਿਆਂ ਲਈ ਨਵਾਂ ਨਿਯਮ
ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਸਰਕਾਰ ਨੇ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਨਵੇਂ ਨਿਯਮ ਜਾਰੀ ਕੀਤੇ। ਇਕ ਅਕਤੂਬਰ 2020 ਤੋਂ ਬਾਅਦ ਸਥਾਨਕ ਮਠਿਆਈ ਦੀਆਂ ਦੁਕਾਨਾਂ ਨੂੰ ਵਿਕਰੀ ਲਈ ਰੱਖੀ ਗਈ ਮਠਿਆਈ ‘ਤੇ ‘ਬਣਾਉਣ ਦੀ ਤਰੀਕ’ ਅਤੇ ਵਰਤੋਂ ਲਈ ਉਚਿਤ ਮਿਆਦ ਆਦਿ ਜਾਣਕਾਰੀ ਪ੍ਰਦਰਸ਼ਿਤ ਕਰਨੀ ਹੋਵੇਗੀ।
ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!
ਅਗਲੇ ਮਹੀਨੇ ਘਰ ਬੈਠੇ ਮਿਲਣਗੀਆਂ ਵਿੱਤੀ ਸਹੂਲਤਾਂ
ਅਗਲੇ ਮਹੀਨੇ ਬੈਂਕ ਗਾਹਕਾਂ ਨੂੰ ਘਰ ਬੈਠੇ ਮਿਲਣ ਵਾਲੀਆਂ ਸਹੂਲਤਾਂ ਵਿਚ ਵੀ ਵਾਧਾ ਕਰਨਗੇ। ਐਫਡੀ ਦੇ ਵਿਆਜ ‘ਤੇ ਲੱਗਣ ਵਾਲੇ ਟੈਕਸ ਬਚਾਉਣ ਲਈ ਜਮਾਂ ਕੀਤੇ ਜਾਣ ਵਾਲੇ ਫਾਰਮ-15G ਅਤੇ 15H, ਆਮਦਨ ਕਰ ਜਾਂ ਜੀਐਸਟੀ ਚਲਾਣ ਕਰਨ ਆਦਿ ਸਹੂਲਤਾਂ ਘਰ ‘ਤੇ ਹੀ ਉਪਲਬਧ ਹੋਣਗੀਆਂ। ਡੋਰਸਟੈੱਪ ਬੈਂਕਿੰਗ ਸਰਵਿਸ ਲਾਂਚ ਹੋਣ ਤੋਂ ਬਾਅਦ ਅਕਤੂਬਰ ਵਿਚ ਵਿੱਤੀ ਸੇਵਾਵਾਂ ਘਰ ‘ਤੇ ਹੀ ਉਪਲਬਧ ਹੋਣਗੀਆਂ
🔴 LIVE 🔴 ਅਕਾਲੀਆਂ ਨੇ ਖੁਸ਼ ਕਰਤੇ ਧਰਨੇ ‘ਤੇ ਬੈਠੇ ਕਿਸਾਨ
ਮਹਿੰਗੇ ਹੋਣਗੇ ਟੀਵੀ ਸੈਟ
1 ਅਕਤੂਬਰ ਤੋਂ ਟੀਵੀ ਬਣਾਉਣ ‘ਚ ਵਰਤੇ ਜਾਣ ਵਾਲੇ ਓਪਨ ਸੈੱਲ ਦੀ ਦਰਾਮਦ ‘ਤੇ ਸਰਕਾਰ 5 ਫੀਸਦੀ ਕਸਟਮ ਡਿਊਟੀ ਲਗਾਉਣ ਜਾ ਰਹੀ ਹੈ। ਇਸ ਦੇ ਪਿੱਛੇ ਦਾ ਮਕਸਦ ਦਰਾਮਦ ਨੂੰ ਸੀਮਤ ਕਰਕੇ ਸਥਾਨਕ ਨਿਰਮਾਣ ਨੂੰ ਵਾਧਾ ਦੇਣਾ ਹੈ। ਟੈਲੀਵਿਜ਼ਨ ਉਦਯੋਗ ਦਾ ਕਹਿਣਾ ਹੈ ਕਿ 32 ਇੰਚ ਦੇ ਟੀਵੀ ਦੀ ਕੀਮਤ 600 ਰੁਪਏ ਅਤੇ 42 ਇੰਚ ਟੀਵੀ ਦੀ ਕੀਮਤ ਵਿਚ 1200 ਤੋਂ 1500 ਰੁਪਏ ਦਾ ਵਾਧਾ ਹੋਵੇਗਾ।
ਰੇਲ ਦੀ ਪੱਟੜੀ ‘ਤੇ ਕਿਸਾਨਾਂ ਨੇ ਖੋਲ੍ਹੇ ਕੱਪੜੇ,ਕੱਪੜੇ ਉਤਾਰ ਮਾਰੀ ਮੋਦੀ ਨੂੰ ਦਹਾੜ! #PunjabFarmer
ਜੀਐਸਟੀ ਪਰੀਸ਼ਦ ਦੀ ਬੈਠਕ
ਪੰਜ ਅਕਤੂਬਰ ਨੂੰ ਜੀਐਸਟੀ ਪਰੀਸ਼ਦ ਦੀ ਬੈਠਕ ਹੋਵੇਗੀ। ਇਹ ਬੈਠਕ ਪਹਿਲਾਂ 19 ਸਤੰਬਰ ਨੂੰ ਹੋਣੀ ਸੀ ਪਰ ਇਸ ਨੂੰ ਅੱਗੇ ਕਰ ਦਿੱਤਾ ਗਿਆ। ਇਹ ਬੈਠਕ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕੇਂਦਰ ਅਤੇ ਸੂਬਿਆਂ ਵਿਚਕਾਰ ਜੀਐਸਟੀ ਦੇ ਬਕਾਏ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.