Sports

। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਨੂੰ ਆਊਟ ਹੋਣ ਤੇ ਖਰਾਬ ਅੰਪਾਇਰਿੰਗ ਨੂੰ ਲੈ ਕੇ ਸਵਾਲ ਖੜ੍ਹੇ

ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਸੋਸ਼ਲ ਮੀਡੀਆ ਤੇ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਪਾਕਿਸਤਾਨ ਦੇ ਖਿਲਾਫ ਖੇਡੇ ਜਾਣ ਵਾਲੇ ਮੈਚ ‘ਚ ਸ਼ਾਕਿਬ ਅਲ ਹਸਨ ਨਾਲ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖ ਪ੍ਰਸ਼ੰਸਕ ਵੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਨੂੰ ਪਾਕਿਸਤਾਨੀ ਸਪਿਨਰ ਸ਼ਾਦਾਬ ਖਾਨ ਨੇ ਐਲਬੀਡਬਲਯੂ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ।ਸ਼ਾਕਿਬ ਦੇ ਆਊਟ ਹੋਣ ਦੇ ਤਰੀਕੇ ਨੇ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰੀਆਂ ਹਨ।ਸ਼ਾਕਿਬ ਦੇ ਆਊਟ ਹੋਣ ਤੋਂ ਬਾਅਦ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਖਰਾਬ ਅੰਪਾਇਰਿੰਗ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਖਾਸ ਕਰਕੇ ਬੰਗਲਾਦੇਸ਼ ਦੇ ਪ੍ਰਸ਼ੰਸਕ ਇਸ ਫੈਸਲੇ ਤੋਂ ਨਾਖੁਸ਼ ਹਨ। ਇਸ ਦੇ ਨਾਲ ਹੀ ਸ਼ਾਕਿਬ ਵੀ ਥਰਡ ਅੰਪਾਇਰ ਦੇ ਇਸ ਫੈਸਲੇ ‘ਤੇ ਹੈਰਾਨ ਰਹਿ ਗਏ ਅਤੇ ਇਸ ਬਾਰੇ ਫੀਲਡ ਅੰਪਾਇਰ ਨਾਲ ਗੱਲ ਕੀਤੀ ਪਰ ਅੰਤ ‘ਚ ਉਨ੍ਹਾਂ ਨੂੰ ਅੰਪਾਇਰ ਦੇ ਫੈਸਲੇ ਨਾਲ ਹੀ ਜਾਣਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button