🔴Live ਪੰਜਾਬ ‘ਚ ਕਰੋਨਾ ‘ਤੇ ਵੱਡੇ ਫ਼ੈਸਲੇ, NRI ਪੰਜਾਬੀ, ਬੈਂਕਾਂ ਤੇ ਕਿਸਾਨਾਂ ਲਈ ਨਵੇਂ ਹੁਕਮ 0175-5000156
ਅੰਮ੍ਰਿਤਸਰ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕੋਰੋਨਾ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਰਫ਼ਤਾਰ ਦੇਣ ਲਈ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਲੰਬਿਤ ਜੀਐਸਟੀ ਮੁਆਵਜ਼ੇ ਦੇ 2088 ਕਰੋੜ ਰੁਪਏ ਤੁਰੰਤ ਜਾਰੀ ਕਰੇ। ਰਾਜ ‘ਚ ਕੋਰੋਨਾ ਨਾਲ ਨਿਬੜਨ ਲਈ ਵੀ ਕੇਂਦਰ ਸਰਕਾਰ ਵਿੱਤੀ ਸਹਾਇਤਾ ਦੇਵੇ।
Breaking | ਪੰਜਾਬ ‘ਚ ਇਕ ਹੋਰ ਕਰੋਨਾ ਦਾ ਮਰੀਜ਼, ਹੁਣੇ ਹੁਣੇ ਆਈ ਰਿਪੋਰਟ | Punjab | Curfew
ਪੰਜਾਬ ‘ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਪੰਜਾਬ ਵਿਚ ਦੂਜੇ ਪੌਜ਼ਿਟਿਵ ਪਾਏ ਗਏ ਮਰੀਜ਼ ਦੀ ਮੌਤ ਹੋ ਗਈ। ਹਰਭਜਨ ਸਿੰਘ ਵਾਸੀ ਪਿੰਡ ਮੋਰਾਂਵਾਲੀ, ਜ਼ਿਲ੍ਹਾ ਹੁਸ਼ਿਆਰਪੁਰ, ਜੋ ਪੌਜ਼ਿਟਿਵ ਪਾਏ ਜਾਣ ਮਗਰੋਂ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖ਼ੇ ਜ਼ੇਰ-ਏ-ਇਲਾਜ ਸੀ ਅੱਜ ਦਮ ਤੋੜ ਗਿਆ। ਬਾਬਾ ਹਰਭਜਨ ਸਿੰਘ ਪੰਜਾਬ ਵਿਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਭੇਂਟ ਚੜ੍ਹੇ ਗ੍ਰੰਥੀ ਬਲਦੇਵ ਸਿੰਘ ਵਾਸੀ ਪਿੰਡ ਪਠਲਾਵਾ ਦਾ ਹੀ ਸਾਥੀ ਸੀ ਅਤੇ ਉਨ੍ਹਾਂ ਦੇ ਸੰਪਰਕ ਵਿਚ ਸੀ।
🔴Live ਪੰਜਾਬ ‘ਚ ਕਰੋਨਾ ‘ਤੇ ਵੱਡੇ ਫ਼ੈਸਲੇ, NRI ਪੰਜਾਬੀ, ਬੈਂਕਾਂ ਤੇ ਕਿਸਾਨਾਂ ਲਈ ਨਵੇਂ ਹੁਕਮ 0175-5000156
ਜ਼ਿਕਰਯੋਗ ਹੈ ਕਿ ਬਾਬਾ ਹਰਭਜਨ ਸਿੰਘ ਦੇ ਪੌਜ਼ਿਟਿਵ ਪਾਏ ਜਾਣ ਦੇ ਲਗਪਗ ਇਕ ਹਫ਼ਤਾ ਮਗਰੋਂ ਬਾਬਾ ਹਰਭਜਨ ਸਿੰਘ ਦੀ ਪਤਨੀ, ਉਨ੍ਹਾਂ ਦਾ ਬੇਟਾ ਅਤੇ ਨੂੰਹ ਵੀ ਪੌਜ਼ਿਟਿਵ ਪਾਏ ਗਏ ਸਨ। ਇਸ ਮੌਤ ਦੀ ਪੁਸ਼ਟੀ ਕਰਦਿਆਂ ਕੇ.ਬੀ.ਐਸ. ਸਿੱਧੂ, ਆਈ.ਏ.ਐਸ, ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਨੇ ਕਿਹਾ ਹੈ ਕਿ 60-65 ਵਰ੍ਹਿਆਂ ਦਾ ਇਹ ਮਰੀਜ਼ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸੀ।
https://www.youtube.com/watch?v=UpHcTF1eW9w
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.