NewsBreaking NewsIndia

ਹੁਣ ਨਹੀਂ ਆਵੇਗਾ ਬਿਜਲੀ ਦਾ ਬਿਲ, ਸਰਕਾਰ ਕਰਨ ਜਾ ਰਹੀ ਇਹ ਵੱਡਾ ਬਦਲਾਅ

ਜੇਕਰ ਤੁਸੀ ਆਪਣੇ ਬਿਜਲੀ ਦੇ ਬਿਲ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹੁਣ ਛੇਤੀ ਹੀ ਤੁਹਾਡੇ ਘਰ ਬਿਜਲੀ ਦਾ ਬਿਲ ਨਹੀਂ ਆਵੇਗਾ ਅਤੇ ਇਸ ਦੀ ਸ਼ੁਰੂਆਤ ਅਗਲੇ ਸਾਲ ਯਾਨੀ ਅਪ੍ਰੈਲ 2019 ਤੋਂ ਹੋਵੇਗੀ। ਮੋਦੀ ਸਰਕਾਰ ਨੇ ਸਾਰੇ ਲੋਕਾਂ ਨੂੰ ਰਾਹਤ ਦੇਣ ਵਾਲਾ ਫੈਸਲਾ ਲੈਂਦੇ ਹੋਏ ਬਿਜਲੀ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਉਹ ਦੇਸ਼ ਭਰ ਵਿੱਚ ਬਿਜਲੀ ਦੇ ਸਾਰੇ ਮੀਟਰਾਂ ਨੂੰ ਸਮਾਰਟ ਪ੍ਰੀਪੇਡ ਵਿੱਚ ਬਦਲੇਗੀ।

ਬਿਜਲੀ ਮੰਤਰਾਲੇ ਦੇ ਇਸ ਫੈਸਲੇ ਦਾ ਮਕਸਦ ਬਿਜਲੀ ਦੇ ਟਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ ਵਿੱਚ ਹੋਣ ਵਾਲੇ ਨੁਕਸਾਨ ਵਿੱਚ ਕਮੀ ਲਿਆਉਣਾ ਹੈ। ਨਾਲ ਹੀ ਕੰਪਨੀਆਂ ਦੀ ਹਾਲਤ ਸੁਧਰ ਜਾਵੇਗੀ ਕਾਗਜੀ ਬਿਲ ਦੀ ਵਿਵਸਥਾ ਖਤਮ ਹੋਣ ਦੇ ਨਾਲ ਬਿਲ ਭੁਗਤਾਉਣ ਵਿੱਚ ਵੀ ਸੌਖ ਹੋਵੇਗੀ। ਸਰਕਾਰ ਦੇ ਮੁਤਾਬਕ ਸਮਾਰਟ ਮੀਟਰ ਗਰੀਬਾਂ ਦੇ ਹਿੱਤ ਵਿੱਚ ਹੈ ਕਿਉਂਕਿ ਗਾਹਕਾਂ ਨੂੰ ਪੂਰੇ ਮਹੀਨੇ ਦਾ ਬਿਲ ਇੱਕ ਵਾਰ ਵਿੱਚ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ।

Read Also ਸੂਬੇ ‘ਚ ਫਿਰ ਮਹਿੰਗੀ ਹੋਈ ਬਿਜਲੀ ਲੋਕਾਂ ਨੂੰ ਕਰਨੀ ਪਵੇਗੀ ਜੇਬ ਢਿੱਲੀ

ਇਸ ਦੀ ਬਿਜਾਏ ਉਹ ਆਪਣੀ ਜ਼ਰੂਰਤਾਂ ਦੇ ਅਨੁਸਾਰ ਬਿਲ ਦਾ ਭੁਗਤਾਨ ਕਰ ਸਕਦੇ ਹਨ। ਇੰਨਾ ਹੀ ਨਹੀਂ ਵੱਡੇ ਪੈਮਾਨੇ ਉੱਤੇ ਸਮਾਰਟ ਪ੍ਰੀਪੇਡ ਮੀਟਰ ਦੇ ਨਾਲ ਨੌਜਵਾਨਾਂ ਲਈ ਰੋਜਗਾਰ ਵੀ ਪੈਦਾ ਹੋਣਗੇ। ਤੁਹਾਨੂੰ ਦੱਸ ਦੇਈਏ ਰਾਜ ਸਰਕਾਰਾਂ ਨੇ ਸਭ ਲਈ ਬਿਜਲੀ ਦਸਤਾਵੇਜ਼ ‘ਤੇ ਦਸਤਖਤ ਕੀਤੇ ਹਨ ਅਤੇ ਆਪਣੇ ਗਾਹਕਾਂ ਨੂੰ ਸੱਤ ਦਿਨ 24 ਘੰਟੇ ਬਿਜਲੀ ਦੇਣ ‘ਤੇ ਸਹਿਮਤੀ ਜਤਾਈ ਸੀ।

ਸਮਾਰਟ ਮੀਟਰ ਇੰਝ ਕਰਨਗੇ ਕੰਮ

ਸਾਰੇ ਸਮਾਰਟ ਮੀਟਰ ਨੂੰ ਬਿਜਲੀ ਨਿਗਮ ਵਿੱਚ ਬਣੇ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ। ਕਰਮਚਾਰੀ ਸਕਾਡਾ ਸਾਫਟਵੇਅਰ ਦੁਆਰਾ ਕੰਟਰੋਲ ਰੂਮ ਤੋਂ ਹੀ ਮੀਟਰ ਰੀਡਿੰਗ ਨੋਟ ਕਰ ਸਕਣਗੇ। ਇਸਦੇ ਨਾਲ ਹੀ ਜੇਕਰ ਕੋਈ ਮੀਟਰ ਦੇ ਨਾਲ ਛੇੜਛਾੜ ਕਰਦਾ ਹੈ ਤਾਂ ਉਸਦਾ ਸੰਕੇਤ ਕੰਟਰੋਲ ਰੂਮ ਵਿੱਚ ਮਿਲੇਗਾ। ਜੇਕਰ ਕੋਈ ਖਪਤਕਾਰ ਸਮੇਂ ਤੇ ਬਿਜਲੀ ਬਿਲ ਨਹੀਂ ਭਰਦਾ ਤਾਂ ਕੰਟਰੋਲ ਰੂਮ ਤੋਂ ਹੀ ਉਸਦਾ ਮੀਟਰ ਕਨੈਕਸ਼ਨ ਵੀ ਕੱਟਿਆ ਜਾ ਸਕੇਗਾ। ਇਸ ਦੇ ਲਈ ਉਪਭੋਕਤਾਵਾਂ ਦੇ ਘਰ ਦੇ ਚੱਕਰ ਨਹੀਂ ਕੱਟਣ ਪੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button