Breaking NewsD5 specialNewsPoliticsPunjabTop News

ਹੁਣ ਦਾਰੂ ਵੇਚਣਗੀਆਂ ‘ਪੰਜਾਬਣਾਂ’ ?

ਪਟਿਆਲਾ: ਤੁਸੀਂ ਉਪਰੋਕਤ ਲਾਇਨ ਪੜ੍ਹਕੇ ਬੜੇ ਦੁਖੀ ਹੋਏ ਹੋਵੋਗੇ, ਇਹ ਲਾਇਨ ਲਿਖਣ ਵਾਲੇ ਨੂੰ ਵੀ ਦੁਖ ਹੋਇਆ ਸੀ। ਅੱਜ ਫ਼ਾਜ਼ਲਿਕਾ ਵਿੱਚ ਪੁਲਿਸ ਨੇ ਦੋ ਲੜਕੀਆਂ ਨੂੰ ਸ਼ੱਕ ਦੀ ਬਿਨਾ ‘ਤੇ ਰੋਕਿਆ ਅਤੇ ਕਾਫ਼ੀ ਆਨਾ-ਕਾਨੀ ਮਗਰੋਂ ਜਦੋਂ ਲੜਕੀਆਂ ਦੀ ਸਕੂਟਰੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਪਲਾਸਟਿਕ ਦੇ ਲਿਫ਼ਾਫੇ ਵਿੱਚੋਂ ਕਥਿਤ ਤੌਰ ‘ਤੇ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ। ਇਹ ਵੀ ਪਤਾ ਲੱਗਿਆ ਹੈ ਕਿ ਇਹ ਲੜਕੀਆਂ ਪਹਿਲਾਂ ਵੀ ਪੁਲਿਸ ਦੀ ਨਿਗਾਹ ਵਿੱਚ ਸਨ ਅਤੇ ਕਥਿਤ ਰੂਪ ਵਿੱਚ ਪੁਲਿਸ ਕੇਸ ਦਰਜ ਹੈ।

ਇਹ ਉਹ ਪੰਜਾਬ ਹੈ ਜਿਥੇ ਧੀਆਂ ਨੂੰ ਘਰ ਦੀ ਇਜ਼ਤ ਮੰਨਿਆ ਗਿਆ ਹੈ ਅਤੇ ਔਰਤ ਦੀ ਇਜ਼ਤ ਵਾਸਤੇ ਪੰਜਾਬੀ ਕੁਝ ਵੀ ਕਰ ਸਕਦੇ ਹਨ। ਕੁੜੀਆਂ ਨੂੰ ਰਾਤ ਬਰਾਤੇ ਘਰੋਂ ਬਾਹਰ ਨਿਕਲਣ ਤੋਂ ਵਰਜਿਆ ਜਾਂਦਾ ਹੈ ਕਿਉਂਕਿ ਹਾਲੇ ਵੀ ਸਾਡੀਆਂ ਧੀਆਂ-ਭੈਣਾਂ ਦੀ ਸੁਰੱਖਿਆ ਯਕੀਨੀ ਤੌਰ ਤੇ ਠੀਕ ਨਹੀਂ ਹੈ। ਇਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਵਿੱਚ ਲੜਕੀਆਂ ਅਤੇ ਔਰਤਾਂ ਵੀ ਸ਼ਰਾਬ ਦਾ ਸੇਵਨ ਕਰਨ ਲੱਗ ਪਈਆਂ ਹਨ ਜੋ ਬਹੁਤ ਹੀ ਭਿਆਨਕ ਸਥਿਤੀ ਵੱਲ ਇਸ਼ਾਰਾ ਕਰਦੀਆਂ ਹਨ ।

Modi ਦੇ ਗੜ ‘ਚ Bhagwant Mann ਤੇ Kejriwal ਦਾ ਧਮਾਕਾ! ਹਿਲਾਤੀ BJP | D5 Channel Punjabi

ਸ਼ਰਾਬ ਨੇ ਪਹਿਲਾਂ ਹੀ ਪੰਜਾਬ ਦੇ ਕਈ ਘਰ ਤਬਾਹ ਕਰ ਦਿੱਤੇ ਹਨ। ਪੰਜਾਬ ਹਰ ਵਰ੍ਹੇ 10 ਹਜ਼ਾਰ ਕਰੋੜ ਭਾਵ 10 ਅਰਬ ਰੁਪਏ ਤੋਂ ਵੱਧ ਦੀ ਸ਼ਰਾਬ ਡੀਕ ਜਾਂਦਾ ਹੈ ਇਸ ਵਿੱਚ ਤਕਰੀਬਨ 7,000 ਕਰੋੜ ਦੀ ਸ਼ਰਾਬ ਸਰਕਾਰੀ ਨਿਗਰਾਨੀ ਵਿੱਚ ਵਿਕਦੀ ਹੈ ਅਤੇ 3,000 ਕਰੋੜ ਤੋਂ ਵੱਧ ਦੀ ਘਰ ਦੀ ਕੱਢੀ, ਨਕਲੀ, ਦੋ ਨੰਬਰ ਅਤੇ ਹਰਿਆਣਾ ਅਤੇ ਚੰਡੀਗੜ੍ਹ ਤੋਂ ਸਮੱਗਲ ਹੋਕੇ ਵੇਚਣ ਵਾਲੀ ਸ਼ਰਾਬ ਹੈ । ਜਿਹੜੇ ਲੋਕ ਦੂਜਿਆਂ ਦੀਆਂ ਧੀਆਂ/ਔਰਤਾਂ ਨੂੰ ਸ਼ਰਾਬ ਦੇ ਨਜਾਇਜ਼ ਧੰਦੇ ਵਿੱਚ ਧੱਕ ਰਹੇ ਹਨ ਕੀ ਆਪਣੀਆਂ ਧੀਆਂ/ਭੈਣਾਂ/ਪਤਨੀਆਂ ਆਦਿ (ਮੁਆਫ਼ ਕਰਨਾ) ਨੂੰ ਵੀ ਇਸ ਧੰਦੇ ਵਿੱਚ ਲਾਉਣ ਲਈ ਤਿਆਰ ਹਨ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button