ਹਿੰਦੂ ਧਰਮ : ਵਿਸ਼ਵ ਦਾ ਸਭ ਤੋਂ ਪੁਰਾਣਾ ਧਰਮ
ਅਮਰਜੀਤ ਸਿੰਘ ਵੜੈਚ (94178-01988)
ਵਿਸ਼ਵ ਦੇ ਮੁੱਖ ਧਰਮਾਂ ਵਿੱਚੋਂ ਹਿੰਦੂ ਧਰਮ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਤੀਜਾ ਵੱਡਾ ਧਰਮ ਹੈ। ਇਸ ਨੂੰ ‘ਸਨਾਤਨ ਧਰਮ’ ਕਰਕੇ ਵੀ ਜਾਣਿਆ ਜਾਂਦਾ ਹੈ। ਦੁਨੀਆਂ ਦੀ ਕੁੱਲ ਆਬਾਦੀ ਦਾ 15 ਤੋਂ 16 ਫ਼ੀਸਦ ਹਿੱਸਾ ਹਿੰਦੂ ਧਰਮ ਦੇ ਮੰਨਣ ਵਾਲਿਆਂ ਦਾ ਹੈ। ਭਾਰਤ ਦੀ ਕੁਲ ਆਬਾਦੀ ਦਾ 80 ਫ਼ੀਸਦ ਹਿੰਦੂ ਆਬਾਦੀ ਹੈ। ਭਾਰਤ ਤੋਂ ਇਲਾਵਾ ਹਿੰਦੂ ਲੋਕ ਬੰਗਲਾ ਦੇਸ਼, ਇੰਡੋਨੇਸ਼ੀਆ, ਪਾਕਿਸਤਾਨ, ਸ੍ਰੀ ਲੰਕਾ, ਮਲੇਸ਼ੀਆ, ਮੌਰੀਸ਼ਸ਼,ਯੂਕੇ ਅਤੇ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਦੁਨੀਆਂ ਵਿੱਚ ਇਕ ਅਰਬ ਵੀਹ ਕਰੋੜ ਹਿੰਦੂ ਧਰਮ ਦੇ ਲੋਕ ਹਨ ਜਿਨ੍ਹਾਂ ਚੋਂ 95 ਫ਼ੀਸਦ ਭਾਰਤ ਵਿੱਚ ਹੀ ਰਹਿੰਦੇ ਹਨ।
ਇਸ ਧਰਮ ਦੀ ਮੁੱਢਲੀ ਭਾਸ਼ਾ ਸੰਸਕ੍ਰਿਤ ਸੀ ਅਤੇ ਇਸ ਦਾ ਸਾਰਾ ਸਾਹਿਤ ਇਸੇ ਭਾਸ਼ਾ ਵਿੱਚ ਮਿਲਦਾ ਹੈ ਅਤੇ ਹੁਣ ਦੂਜੀਆਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਮਿਲਦਾ ਹੈ। ਕੁਝ ਹੋਰ ਭਾਰਤ ਦੀਆਂ ਭਾਸ਼ਾਵਾਂ ਵਿੱਚ ਵੀ ਇਸ ਦਾ ਸਾਹਿਤ ਮਿਲਦਾ ਹੈ। ਇਸ ਧਰਮ ਵਿੱਚ ਚਾਰ ਵੇਦ ਹਨ ਜਿਨ੍ਹਾਂ ਨੂੰ ਬਹੁਤ ਹੀ ਮਹੱਤਤਾ ਦਿੱਤੀ ਜਾਂਦੀ ਹੈ ; ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥੁਰਵੇਦ। ਇਨ੍ਹਾਂ ਵੇਦਾਂ ਵਿੱਚ ਪੁਰਾਤਨ ਭਾਰਤ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਭਗਵਤ ਗੀਤਾ ਹਿੰਦੂ ਧਰਮ ਦਾ ਸਭ ਤੋਂ ਵੱਡਾ ਧਾਰਮਿਕ ਗ੍ਰੰਥ ਹੈ। ਮਹਾਂਰਿਸ਼ੀ ਵੇਦ ਵਿਆਸ ਸ੍ਰੀਮਦ ਭਗਵਤ ਗੀਤਾ ਦੇ ਰਚਾਇਤਾ ਹਨ। ਇਸ ਗ੍ਰੰਥ ਵਿੱਚ ਮਨੁੱਖ ਨੂੰ ਚੰਗਾ ਜੀਵਨ ਜੀਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਗੀਤਾ ਅਨੁਸਾਰ ਮਨੁੱਖ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਕਦੇ ਵੀ ਚੰਗੇ ਕਰਮਾਂ ਬਦਲੇ ਇਨਾਮ/ਫਲ਼ ਦੀ ਇੱਛਾ ਨਹੀਂ ਕਰਨੀ ਚਾਹੀਦੀ। ਭਗਵਾਨ ਸਭ ਕੁਝ ਵੇਖਦਾ ਹੈ।
ਹਿੰਦੂ ਧਰਮ ਬਾਰੇ ਕਿਹਾ ਜਾਂਦਾ ਹੈ ਕਿ ਇਹ ਧਰਮ ਇਕ ਜੀਵਨ ਜਾਂਚ ਹੈ। ਰੱਬ ਵਿੱਚ ਅਥਾਹ ਵਿਸ਼ਵਾਸ ਵਾਲਾ ਇਹ ਧਰਮ ‘ਚਾਰ-ਧਾਮ ਯਾਤਰਾ’ ਨੂੰ ਉਤਮ ਮੰਨਦਾ ਹੈ। ਹਰ ਹਿੰਦੂ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਜੀਵਨ ਵਿੱਚ ਇਕ ਵਾਰ ਜ਼ਰੂਰ ਇਨ੍ਹਾਂ ਧਾਮਾਂ ਦੀ ਯਾਤਰਾ ਕਰੇ ਇੰਜ ਉਸ ਦੀ ਹਰ ਪਾਪ ਤੋਂ ਮੁਕਤੀ ਹੋ ਜਾਵੇਗੀ ; ਇਹ ਚਾਰ ਧਾਮ ਉਤਰਾਖੰਡ ਰਾਜ ਵਿੱਚ ਹਨ ; ਯਮਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬੱਦਰੀਨਾਥ।
ਉੱਤਰ ਪ੍ਰਦੇਸ ਵਿੱਚ ਸਥਿਤ ਆਯੋਧਿਆ ਵਿਖੇ ‘ਰਾਮ ਮੰਦਿਰ’ ਹਿੰਦੂਆਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਮੰਨਿਆ ਜਾਦਾ ਹੈ। ਇਥੇ ਹੁਣ ਬਹੁਤ ਵੱਡਾ ਮੰਦਿਰ ਉਸਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੱਖਣ ਭਾਰਤ, ਜੰਮੂ-ਕਸ਼ਮੀਰ, ਪੱਛਮੀ ਭਾਰਤ ਅਤੇ ਨੇਪਾਲ ਸਮੇਤ ਕਈ ਗੁਆਂਢੀ ਮੁਲਕਾਂ ਵਿੱਚ ਵੀ ਹਿੰਦੂ ਧਰਮ ਦੇ ਕਈ ਧਾਰਮਿਕ ਸਥਾਨ ਹਨ। ਇਸ ਧਰਮ ਵਿੱਚ ਸਮਾਜ ਨੂੰ ਮੁੱਖ ਰੂਪ ਵਿੱਚ ਚਾਰ ਵਰਣਾ (ਵਰਗਾ) ਵਿੱਚ ਵੰਡਿਆ ਗਿਆ ਹੈ ; 1.ਬਰਾਹਮਣ (ਪੰਡਿਤ) 2. ਕਸ਼ੱਤਰੀ (ਦਿਆਲੂ) 3. ਵੈਸ਼ਅ (ਸਾਧਾਰਣ) 4. ਸ਼ੂਦਰ (ਨੌਕਰ)। ਹਿੰਦੂ ਧਰਮ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ।
ਹਿੰਦੂ ਧਰਮ ਭਗਵਾਨ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਇਸ ਦੇ ਨਾਲ ਸੰਸਾਰ ਦੇ ਤਿੰਨ ਅੰਗ ਮੰਨਦਾ ਹੈ ; ਭਗਵਾਨ, ਆਤਮਾ ਅਤੇ ਪਦਾਰਥ। ਇਹ ਧਰਮ ਆਤਮਾ ਦਾ ਇਕ ਤੋਂ ਦੂਜੇ ਜਨਮ ‘ਤੇ ਜਾਣ ਦਾ ਵੀ ਵਿਸ਼ਵਾਸ ਕਰਦਾ ਹੈ। ਇਸ ਧਰਮ ਅਨੁਸਾਰ ਜੀਵ ਆਤਮਾ ਜਨਮਾਂ ਦੇ ਚੱਕਰਾਂ ਵਿੱਚੋਂ ਭਗਵਾਨ ਦਾ ਜਾਪ ਨਾਲ ਕੀ ‘ਮੋਕਸ਼’ ਭਾਵ ਮੁਕਤੀ ਪ੍ਰਾਪਤ ਕਰ ਸਕਦੀ ਹੈ; ਮੋਕਸ਼ ਦਾ ਮਤਲਬ ਹੈ ਆਤਮਾ ਦਾ ‘ਪ੍ਰਮਾਤਮਾ’ ਨਾਲ ਹਮੇਸ਼ਾ ਲਈ ਮਿਲਾਪ , ਜਨਮ ਚੱਕਰ ਤੋਂ ਮੁਕਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.