ਹਿਜ਼ਬੁੱਲਾ ਨੇ 7 ਮਿੰਟਾਂ ਵਿੱਚ ਇਜ਼ਰਾਈਲ ‘ਤੇ ਦਾਗੀਆਂ 60 ਮਿਜ਼ਾਈਲਾਂ
ਹਿਜ਼ਬੁੱਲਾ ਚੀਫ ਹਸਨ ਨਸਰੱਲਾ ਅਤੇ ਹਮਾਸ ਚੀਫ ਯਾਹਵਾ ਸਿਨਵਰ ਦੇ ਖਾਤਮੇ ਤੋਂ ਬਾਅਦ ਵੀ ਇਜ਼ਰਾਈਲ ਦਾ ਤਣਾਅ ਘੱਟ ਹੋਣ ਦੇ ਸੰਕੇਤ ਨਹੀਂ ਦਿਖ ਰਹੇ ਹਨ। ਹਿਜ਼ਬੁੱਲਾ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ। ਇਜ਼ਰਾਇਲੀ ਫੌਜ ਅਤੇ IDF ਨੇ ਦਾਅਵਾ ਕੀਤਾ ਹੈ ਕਿ ਹਿਜ਼ਬੁੱਲਾ ਨੇ 7 ਮਿੰਟਾਂ ਵਿੱਚ ਇਜ਼ਰਾਈਲ ‘ਤੇ 60 ਮਿਜ਼ਾਈਲਾਂ ਦਾਗੀਆਂ। ਹਿਜ਼ਬੁੱਲਾ ਵੱਲੋਂ 100 ਤੋਂ ਵੱਧ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਹਨ। ਹਾਲਾਂਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਡੇਗਿਆ ਗਿਆ ਹੈ, ਪਰ ਕਈ ਇਜ਼ਰਾਈਲ ਦੇ ਵੱਖ-ਵੱਖ ਖੇਤਰਾਂ ‘ਚ ਵੀ ਡਿੱਗੀਆਂ ਹਨ।
ਮਿਜ਼ਾਈਲ ਹਮਲੇ ਤੋਂ ਪਹਿਲਾਂ ਹਿਜ਼ਬੁੱਲਾ ਵੱਲੋਂ ਡਰੋਨ ਹਮਲਾ ਵੀ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਡਰੋਨ ਲੇਬਨਾਨ ਤੋਂ ਲਾਂਚ ਕੀਤਾ ਗਿਆ ਸੀ ਅਤੇ ਸੀਜੇਰੀਆ ਸਥਿਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਿੱਜੀ ਘਰ ਪਹੁੰਚੇ ਸੀ। ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੇੜੇ ਇੱਕ ਡਰੋਨ ਧਮਾਕਾ ਹੋਇਆ। ਡਰੋਨ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਹਮਲੇ ਦੇ ਸਮੇਂ ਮੌਜੂਦ ਨਹੀਂ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.