PunjabTop News

ਹਵਾਈ ਅੱਡਾ ਹਲਵਾਰਾ ਤੋਂ ਬੋਇੰਗ 737 ਜਹਾਜ਼ ਨੇ, 25 ਸਵਾਰੀਆਂ ਨਾਲ ਦਿੱਲੀ ਨੂੰ ਭਰੀ ਪਹਿਲੀ ਉਡਾਣ

ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਬੋਇੰਗ 737 ਜਹਾਜ਼ ਨੇ ਸਫਲ ਅਜ਼ਮਾਇਸ਼ੀ ਹਵਾਈ ਉਡਾਣ ਭਰੀ ਹੈ ਜਿਸ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਏਅਰਪੋਰਟ ਅਥਾਰਿਟੀ ਆਫ਼ ਇੰਡੀਆ, ਭਾਰਤੀ ਹਵਾਈ ਸੈਨਾ ਤੋਂ ਇਲਾਵਾ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਬਾਗੋ-ਬਾਗ਼ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਉਦਘਾਟਨ ਕੀਤਾ ਗਿਆ ਸੀ। ਇਸ ਅਜ਼ਮਾਇਸ਼ੀ ਉਡਾਣ ਦੇ ਸਾਰੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।

ਸਫ਼ੇਦ ਰੰਗ ਦੇ ਬੋਇੰਗ 737 ਜਹਾਜ਼ ਨੇ ਪਹਿਲੀ ਵਾਰ ਉੱਤਰਨ ਤੋਂ ਬਾਅਦ ਜਦੋਂ ਮੁੜ ਉਡਾਣ ਭਰੀ ਤਾਂ ਇਸ ਖ਼ੁਸ਼ੀ ਭਰੇ ਪਲ ਨੂੰ ਸਾਰੇ ਅਧਿਕਾਰੀਆਂ ਨੇ ਆਪਣੇ ਫੋਨਾਂ ਵਿੱਚ ਕੈਦ ਕਰ ਲਿਆ ਸੀ। ਇਸ ਵਿਸ਼ੇਸ਼ ਅਜ਼ਮਾਇਸ਼ੀ ਉਡਾਣ ਵਿੱਚ 25 ਤੋਂ ਵਧੇਰੇ ਵਿਅਕਤੀ ਸ਼ਾਮਲ ਸਨ, ਇੱਥੋਂ ਮੁੜ ਦਿੱਲੀ ਲਈ ਉਡਾਣ ਭਰਨ ਸਮੇਂ ਕੁਝ ਹੋਰ ਲੋਕ ਵੀ ਇਸ ਉਡਾਣ ਵਿੱਚ ਸਵਾਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button