ਪੈਰਿਸ ਓਲੰਪਿਕ ‘ਚ ਭਾਰ ਜਿਆਦਾ ਹੋਣ ਕਾਰਨ ਤਮਗਾ ਜਿੱਤਣ ਤੋਂ ਖੁੰਝੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਇੱਥੇ ਆ ਕੇ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ, ਮੈਂ ਬਹੁਤ ਸਕਾਰਾਤਮਕ ਮਹਿਸੂਸ ਕਰ ਰਹੀ ਹਾਂ। ਵਾਹਿਗੁਰੂ ਅੱਗੇ ਮੇਰੀ ਇੱਕੋ ਅਰਦਾਸ ਹੈ ਕਿ ਮੈਨੂੰ ਤਾਕਤ ਅਤੇ ਹਿੰਮਤ ਬਖਸ਼ੇ। ਸਾਡੇ ਸਾਰੇ ਚਹੁੰਣ ਵਾਲੇ ਤੰਦਰੁਸਤ ਰਹਿਣ, ਸਾਡਾ ਦੇਸ਼ ਸੁਰੱਖਿਅਤ ਰਹੇ, ਇਹ ਤਰੱਕੀ ਕਰਦਾ ਰਹੇ, ਮੈਂ ਇਹੀ ਅਰਦਾਸ ਕੀਤੀ ਹੈ… ਮੈਂ ਬਾਬਾ ਜੀ ਤੋਂ ਆਸ਼ੀਰਵਾਦ ਮੰਗਿਆ ਹੈ ਕਿ ਉਹ ਸਾਡਾ ਮਾਰਗਦਰਸ਼ਨ ਕਰੇ ਅਤੇ ਅਸੀਂ ਸਹੀ ਦਿਸ਼ਾ ਵਿੱਚ ਕੰਮ ਕਰਦੇ ਰਹੀਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.