OpinionD5 special

ਸੱਚ ਕੀ ਬੇਲਾ !!

ਪੰਜਾਬ ਵਿੱਚ ਭ੍ਰਿਸ਼ਟਾਚਾਰ ਮੁੱਕਤ ਪ੍ਰਸ਼ਾਸਨ ਤੇ ਦੂਰਅੰਦੇਸ਼ ਆਗੂ ਦੀ ਲੋੜ !!

1983 ਈ ਜਦੋਂ ਪੰਜਾਬ ਦੇ ਬਾਹਰੋਂ ਅਫਸਰ ਨੂੰ ਪੰਜਾਬ ਦਾ ਆਈ.ਜੀ. ਲਾਇਆ ਗਿਆ ਤਾਂ ਉਸ ਨੇ ਪਹਿਲੇ ਹੀ ਦਿਨ ਆਪਣੀ ਪ੍ਰਾਥਮਿਕਤਾ ਬਿਆਨ ਕਰਦਿਆਂ ਦਸਿਆ ਕਿ ਉਸਨੂੰ ਕਿਸੇ ਅਫਸਰ ਦੀ ਇਮਾਨਦਾਰੀ ਨਹੀਂ ਚਾਹੀਦੀ ਬਲਿਕ ਉਹ ਅਫਸਰ ਦੱਸੋ ਜੋ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰ ਸਕਣ !! ਇਹ ਗੱਲ ਜੂਨ 1983 ਦੀ ਹੈ !! ਇਸ ਨਾਲ ਹੀ ਪੰਜਾਬ ਵਿੱਚ ਸੁਸ਼ਾਸਨ ਤੇ ਕਾਨੂੰਨ ਦਾ ਰਾਜ ਖਤਮ ਹੋ ਗਿਆ !! ਜੂਨ 1984 ਤੱਕ ਤਾਂ ਦਰਬਾਰ ਸਾਹਿਬ ਅੰਦਰੋਂ ਟੈਲੀਫੂਨ, ਲਿਖਤੀ ਚਿੱਠੀ ਜਾਂ ਜੁਬਾਨੀ ਸੁਨੇਹਾ ਸਰਕਾਰੀ ਅਫਸਰਾਂ ਨੂੰ ਫ਼ੈਸਲੇ ਕਿਸੇ ਦੇ ਹੱਕ ਵਿੱਚ ਕਰਨ ਜਾ ਬਦਲਣ ਲਈ ਮਜਬੂਰ ਕਰਦੇ ਸਨ !!

ਗਵਰਨਰ ਰਾਜ ਹੋਣ ਨਾਲ ਲੋਕ ਰਾਜ ਤੇ ਸੰਵਿਧਾਨਿਕ ਪ੍ਰਨਾਲ਼ੀ ਵੀ ਬੰਦ ਹੋ ਗਈ !! ਸਿਵਲ , ਪੁਲਿਸ , ਸੀ ਆਰ ਪੀ , ਬੀ ਐਸ ਐਫ ਤੇ ਫ਼ੌਜੀ ਅਫਸਰਾਂ ਦੀ ਸ਼ਕਤੀ ਨਾਲ ਜਿਸ ਕੀ ਲਾਠੀ ਉਸ ਕੀ ਭੈਂਸ ਵਾਲੀ ਗੱਲ ਸ਼ੁਰੂ ਹੋ ਗਈ !! ਲੰਬੇ ਗਵਰਨਰੀ ਰਾਜ ਨਾਲ ਨਵੇਂ ਪੁਰਾਣੇ ਅਫਸਰਾਂ ਨੇ ਕਨੂੰਨੀ ਪ੍ਰਨਾਲ਼ੀ ਨੂੰ ਤਲਾਂਜਲੀ ਦੇ ਦਿੱਤੀ !! 1992 ਵਾਲੀ ਥੋੜਿਆਂ ਵੋਟਾਂ ਨਾਲ ਚੁਣੀ ਸਰਕਾਰ ਦੇ ਬਹੁਤੇ ਮੰਤਰੀਆਂ ਤੇ ਐਮ ਐਲ ਏ ਅਫਸਰਾਂ ਤੇ ਕਰਮਚਾਰੀਆਂ ਦੇ ਸ਼ਰਾਬ , ਟਰਾਂਸਪੋਰਟ ਤੇ ਭ੍ਰਿਸ਼ਟਾਚਾਰ ਵਿੱਚ ਭਾਈਵਾਲ ਬਣ ਗਏ !!ਅਤਵਾਦ ਤਾਂ ਕਾਬੂ ਹੇਠ ਆ ਗਿਆ ਪਰ ਲੋਕ ਰਾਜ ਤੇ ਇੰਸਾਫ ਦਾ ਭੋਗ ਪੈ ਗਿਆ !!

ਅੱਜ ਤੱਕ ਪੰਜਾਬ ਅੰਦਿਰ ਇਹ ਹੀ ਸਥਿਤੀ ਹੈ !! ਸੈਂਡ ਮਾਫੀਆ ,ਲੈੰਡ ਮਾਫੀਆ , ਕੇਵਲ ਮਾਫੀਆ , ਸ਼ਰਾਬ ਮਾਫੀਆ ਤੇ ਟਰਾਂਸਪੋਰਟ ਮਾਫੀਆ ਦੇ ਭਾਈਵਾਲ ਬਹੁਤੇ ਰਾਜਨੀਤਿਕ ਆਗੂ , ਸਿਵਲ , ਪੁਲਿਸ ਅਧਿਕਾਰੀ ਤੇ ਗੈੰਗਸਟਰ ਹਨ !! ਕੋਈ ਵੀ ਅਪਰਾਧ ਇੰਨਾਂ ਦੀ ਸਹਿਮਤੀ ਤੇ ਸ਼ਮੂਲੀਅਤ ਤੋਂ ਬਿਨਾ ਨਹੀਂ ਹੋ ਰਿਹਾ !! ਬਦਕਿਸਮਤੀ ਇਹ ਹੈ ਕਿ ਇਹ ਗੈਂਗ ਪਾਰਟੀ ਤੇ ਧੜਿਆਂ ਦੀ ਹੱਦ ਤੋਂ ਉੱਪਰ ਹਨ !! ਲੰਬੀ ਦਾਸਤਾਨ ਹੈ !! ਮਾਇਨਿੰਗ ਮਾਫੀਆ ਕਾਨੂੰਨ ਤੋੜ ਕੇ ਖਨਣ ਕਰ ਰਿਹਾ ਹੈ , ਗੁੰਡਾ ਟੈਕਸ ਉਗਰਾਹੁਣ ਵਾਲ਼ਿਆਂ ਨੂੰ ਪੁਲਿਸ ਸੁਰੱਖਿਆ ਪਿਛਲੇ 30 ਸਾਲ ਤੋਂ ਇਕ ਸਾਰ ਹੈ , ਇੰਨਾਂ ਅੱਗੇ ਅਦਾਲਤਾਂ ਵੀ ਬੇਵਸ ਹਨ ! ਰਾਜਨੀਤਿਕ ਆਗੂ ਬਦਲ ਸਕਦੇ ਹਨ ਪਰ ਮਜ਼ਬੂਤ ਸਰਕਾਰੀ ਤੰਤਰ ਨਵਿਆਂ ਨੂੰ ਭਾਈਵਾਲ ਬਣਾਉਣ ਲਈ ਦੇਰ ਨਹੀਂ ਲਾਉਂਦਾ !!

ਅਜਿਹੀ ਸਥਿਤੀ ਵਿੱਚ ਇਨਸਾਫ ਤੇ ਵਿਕਾਸ ਕਿੱਥੇ ਸੰਭਵ ਹੋ ਸਕਦਾ ਹੈ !! ਕਿਸਾਨੀ ਅੰਦੋਲਨ ਦੀ ਗੱਲ ਕਰਨ ਵਾਲ਼ੇ , ਕੁਝ ਪੱਤਰਕਾਰ , ਕੁਝ ਆਰ ਟੀ ਆਈ ਕਾਰਕੁਨ ਵੀ ਚੰਦੇ ਜਾ ਗੁੰਡਾ ਟੈਕਸ ਵਿੱਚ ਭਾਈਵਾਲੀ ਲੱਭਦੇ ਹਨ !! ਕਹਿੰਦੇ ਹਨ ਚੁਣੇ ਨੁਮਾਇੰਦੇ ਅਸੈਂਬਲੀ ਵੱਲ ਚੰਡੀਗੜ੍ਹ ਜਾਣ ਦੀ ਥਾਂ ਮਾਇਨਿੰਗ ਵਾਲ਼ੀਆਂ ਥਾਂਵਾਂ ਤੇ ਅਪਰਾਧੀਆਂ ਨਾਲ ਸਮਾਂ ਬਤਾਉਣਾਂ ਚੰਗਾ ਸਮਝਦੇ ਹਨ !!ਚੰਨੀ ਦੇ ਰਿਸ਼ਤੇਦਾਰਾਂ ਦਾ ਦਸ ਕਰੋੜ ਤਾਂ ਕੁਝ ਵੀ ਨਹੀਂ ਗੱਲ ਕਈ ਲੱਖ ਕਰੋੜ ਦੀ ਹੈ !! ਇ ਡੀ ਨੂੰ ਸ਼ਾਬਾਸ਼ ਸਾਰੇ ਅਪਰਾਧੀ ਨੰਗੇ ਹੋਣੇ ਚਾਹੀਦੇ ਹਨ !! ਇਕ ਦੂਜੇ ਤੇ ਲਾਏ ਜਾਂਦੇ ਦੋਸ਼ ਭੰਡਾਂ ਦਾ ਤਮਾਸ਼ਾ ਹੈ , ਹਮਾਮ ਵਿਚ ਸਭ ਨੰਗੇ ਹਨ !! ਵੋਟਰ ਆਗੂ ਨੂੰ ਗੁਰਦੁਆਰਾ , ਮੰਦਿਰ , ਮਸਜਿਦ ਤੇ ਚਰਚਾਂ ਵਿਚ ਸੋਂਹ ਖੁਆਉਣ ਕੀ ਕਿ ਕੀ ਉਹ ਗੁੰਡਾ ਟੈਕਸ ਵਿਚ ਭਾਈਵਾਲ ਹੈ ਜਾ ਨਹੀਂ ?

ਪੰਜਾਬ ਵਿਚ ਇਨਸਾਫ ਤੇ ਤਰੱਕੀ ਹੋਵੇਗੀ !!

ਵਾਹਿਗੁਰੂ ਜੀ ਕੀ ਫ਼ਤਿਹ !!
ਇਕਬਾਲ ਸਿੰਘ ਲਾਲਪੁਰਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button