PunjabTop News

ਸੌਖਾ ਨਹੀਂ ਹੋਵੇਗਾ ਹੁਣ ਡਰਾਈਵਿੰਗ ਲਾਇਸੈਂਸ ਬਣਵਾਉਣਾ, ਟਰੈਕਾਂ ‘ਤੇ ਲਾਗੂ ਕੀਤੀ ਜਾ ਰਹੀ ਹੈ ਸਮਾਰਟ ਤਕਨੀਕ

 ਹੁਣ ਡਰਾਈਵਿੰਗ ਲਾਇਸੈਂਸ ਬਣਵਾਉਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਟਰਾਂਸਪੋਰਟ ਵਿਭਾਗ ਸਾਰੇ 32 ਡਰਾਈਵਿੰਗ ਟੈਸਟ ਟਰੈਕਾਂ ‘ਤੇ ਸਮਾਰਟ ਤਕਨੀਕ ਲਾਗੂ ਕਰਨ ਜਾ ਰਿਹਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਡਰਾਈਵਿੰਗ ਲਾਇਸੈਂਸ ਬਣਾਉਣ ਦੇ ਇੱਛੁਕ ਲੋਕਾਂ ਨੂੰ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਆਧਾਰਿਤ ਟਰੈਕ ‘ਤੇ ਟੈਸਟ ਪਾਸ ਕਰਨਾ ਪਵੇਗਾ। ਵਿਭਾਗ ਨੇ ਇਨ੍ਹਾਂ ਟਰੈਕਾਂ ‘ਤੇ ਆ ਰਹੀਆਂ ਖਾਮੀਆਂ ਦੀ ਸੂਚੀ ਤਿਆਰ ਕਰ ਲਈ ਹੈ, ਜਿਸ ਨੂੰ ਦੂਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪਹਿਲਾਂ ਤਾਂ ਸਾਰੀਆਂ ਥਾਵਾਂ ‘ਤੇ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ। ਨਾਲ ਹੀ ਬਿਹਤਰ ਨਤੀਜਿਆਂ ਲਈ ਟਰੈਕ ਦੀ ਰਿਪੇਅਰ ਵੀ ਕੀਤੀ ਜਾਵੇਗੀ। ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਤਿਆਰ ਕਰਨ ਲਈ ਵਿਭਾਗ ਕੰਪਨੀ ਫਾਈਨਲ ਕਰ ਰਿਹਾ ਹੈ, ਜਿਸ ‘ਤੇ 25 ਫਰਵਰੀ ਨੂੰ ਫ਼ੈਸਲਾ ਹੋਵੇਗਾ।

ਮੋਹਾਲੀ ‘ਚ ਇਸ ਸਿਸਟਮ ਨੂੰ ਲਾਗੂ ਕਰਨ ਤੋਂ ਬਾਅਦ ਪੂਰੇ ਪੰਜਾਬ ‘ਚ ਡਰਾਈਵਿੰਗ ਟੈਸਟ ਟਰੈਕਾਂ ‘ਤੇ ਇਹ ਸਮਾਰਟ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਹ ਸਿਸਟਮ ਵਾਹਨ ਚਾਲਕਾਂ ਤੋਂ ਲੈ ਕੇ ਟਰੈਕ ਤੱਕ ਦੀ ਨਿਗਰਾਨੀ ਕਰੇਗਾ। ਜ਼ਰਾ ਜਿੰਨੀ ਵੀ ਲਾਪਰਵਾਹੀ ਹੋਈ ਤਾਂ ਵਾਹਨ ਚਾਲਕ ਟੈਸਟ ‘ਚ ਫੇਲ੍ਹ ਹੋ ਜਾਵੇਗਾ।

ਜਦੋਂ ਤੁਸੀਂ ਡਰਾਈਵਿੰਗ ਟੈਸਟ ਲਈ ਜਾਵੋਗੇ ਤਾਂ ਤੁਹਾਡੀ ਕਾਰ ਦੀ ਵਿੰਡਸ਼ੀਲਡ ‘ਤੇ ਸਮਾਰਟਫੋਨ ਲਾ ਦਿੱਤਾ ਜਾਵੇਗਾ। ਇਸ ‘ਚ ਤੁਹਾਨੂੰ ਦਿੱਤੇ ਗਏ ਨੰਬਰ ਨੂੰ ਪਾ ਦਿੱਤਾ ਜਾਵੇਗਾ। ਇਸ ਨਾਲ ਤੁਹਾਡੀ ਸਾਰੀ ਜਾਣਕਾਰੀ ਸਮਾਰਟ ਫੋਨ ‘ਤੇ ਆ ਜਾਵੇਗੀ। ਹੁਣ ਸਮਾਰਟਫੋਨ ਅਤੇ ਟੈਸਟਿੰਗ ਟਰੈਕ ‘ਤੇ ਮੌਜੂਦ ਸਰਵਰ ਬਾਕੀ ਕੰਮ ਕਰੇਗਾ ਅਤੇ ਟੈਸਟ ਪ੍ਰਕਿਰਿਆ ਪੂਰੀ ਹੋਣ ਦੇ ਤੁਰੰਤ ਬਾਅਦ ਇਕ ਵਿਸਥਾਰਿਤ ਰਿਪੋਰਟ ਤਿਆਰ ਕਰ ਦੇਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button