ਸੋਨੂੰ ਸੂਦ ਨੇ ਪੰਜਾਬ ਭੇਜੇ ਆਕਸੀਜਨ ਕੰਸਨਟ੍ਰੇਟਰਜ਼, ਭੈਣ ਨੇ ਚੁੱਕੀ ਵੰਡਣ ਦੀ ਜ਼ਿੰਮੇਵਾਰੀ
ਚੰਡੀਗੜ੍ਹ : ਸੋਨੂੰ ਸੂਦ ਪੂਰੇ ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਮਦਦ ਕਰ ਰਹੇ ਹਨ, ਉਥੇ ਹੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ’ਚ ਬੈਠ ਕੇ ਪੰਜਾਬ ਦੇ ਲੋਕਾਂ ਦੀ ਸੇਵਾ ’ਚ ਲੱਗੀ ਹੋਈ ਹੈ। ਜਿਥੇ ਭਰਾ ਪੂਰੇ ਦੇਸ਼ ਲਈ ਇਕ ਮਿਸਾਲ ਬਣ ਰਿਹਾ ਹੈ, ਉਥੇ ਭੈਣ ਵੀ ਪੰਜਾਬ ਦੇ ਲੋਕਾਂ ਦੀ ਮਦਦ ਕਰਨ ’ਚ ਪਿੱਛੇ ਨਹੀਂ ਹੱਟ ਰਹੀ। ਹਾਲ ਹੀ ’ਚ ਸੂਦ ਚੈਰਿਟੀ ਫਾਊਂਡੇਸ਼ਨ ਵਲੋਂ ਪੰਜਾਬ ’ਚ ਆਕਸੀਜਨ ਕੰਸਨਟ੍ਰੇਟਰਜ਼ ਭੇਜੇ ਗਏ ਹਨ।
🔴LIVE ||ਦਿੱਲੀ ‘ਚ ਕਾਂਗਰਸ ਦੀ ਮੀਟਿੰਗ,ਅੰਦਰਲੀਆਂ ਗੱਲਾਂ ਆਈਆਂ ਬਾਹਰ!ਅੰਦੋਲਨ ਦਾ ਅਸਰ, ਭਾਜਪਾ ਆਗੂ ਨੇ ਦਿੱਤਾ ਅਸਤੀਫ਼ਾ
ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਦੀ ਭੈਣ ਨੇ ਇਹ ਆਕਸੀਜਨ ਕੰਸਨਟ੍ਰੇਟਰਜ਼ ਪੰਜਾਬ ਦੇ ਲੋਕਾਂ ਨੂੰ ਵੰਡਣ ਲਈ ਮੰਗਵਾਏ ਹਨ। ਇਹ ਆਕਸੀਜਨ ਕੰਸਨਟ੍ਰੇਟਰਜ਼ ਬਿਲਕੁਲ ਮੁਫ਼ਤ ਕੋਰੋਨਾ ਮਰੀਜ਼ਾਂ ਨੂੰ ਭੇਜੇ ਜਾਣਗੇ। ਮਾਲਵਿਕਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ 24 ਘੰਟੇ ਕੋਰੋਨਾ ਮਰੀਜ਼ਾਂ ਦੀ ਮਦਦ ’ਚ ਲੱਗੀ ਹੋਈ ਹੈ। ਜਿਥੇ ਉਸ ਦੇ ਭਰਾ ਕੋਲ ਦੇਸ਼ ਦੀ ਜ਼ਿੰਮੇਵਾਰੀ ਹੈ, ਉਥੇ ਉਹ ਪੰਜਾਬ ’ਚ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.