ਨਵੀਂ ਦਿੱਲੀ : ਕੇਂਦਰ ਨੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਿਲ ਚੌਹਾਨ ਨੂੰ ਭਾਰਤ ਦੇ ਦੂਜੇ ਚੀਫ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਦੇ ਰੂਪ ‘ਚ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ ਚੌਹਾਨ ਭਾਰਤ ਸਰਕਾਰ, ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਦੇ ਰੂਪ ’ਚ ਵੀ ਕੰਮ ਕਰਨਗੇ।
ਸਾਰੇ ਗੈਂਗਸਟਰਾਂ ਦਾ ਹੋਊ ਐਨਕਾਉਂਟਰ? ਸਰਕਾਰ ਦਾ ਵੱਡਾ ਐਕਸ਼ਨ! ਹਾਈਕੋਰਟ ਨੇ ਲਗਾਈ ਰੋਕ, ਬੰਬੀਹਾ ਗਰੁੱਪ ਦੀ ਧਮਕੀ
ਰੱਖਿਆ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਹੈ ਕਿ ਲਗਭਗ 40 ਸਾਲਾਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ‘ਚ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੇ ਕਈ ਕਮਾਨ, ਸਟਾਫ਼ ਅਤੇ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਹੈ ਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਅਤੇ ਪੂਰਬੀ-ਉੱਤਰੀ ਭਾਰਤ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ਦਾ ਵੱਡਾ ਤਜਰਬਾ ਹੈ। ਸਾਬਕਾ ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ ਦੀ ਹਵਾਈ ਹਾਦਸੇ ਵਿਚ ਮੌਤ ਤੋਂ ਬਾਅਦ ਨਵੇਂ ਸੀ. ਡੀ. ਐੱਸ ਦੀ ਨਿਯੁਕਤੀ ਦੀ ਚਰਚਾ ਹੋ ਰਹੀ ਸੀ। ਚਰਚਾ ਮਗਰੋਂ ਕੇਂਦਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.