InternationalTop News

ਸੁਨੀਤਾ ਵਿਲੀਅਮਜ਼ ਦੀ ਵਾਪਸੀ ਦੀਆਂ ਉਮੀਦਾਂ ਵਧਈਆਂ, ਕਰੂ-9 ਮਿਸ਼ਨ ਡਰੈਗਨ ਕੈਪਸੂਲ ਪਹੁੰਚਿਆ ਪੁਲਾੜ ਸਟੇਸ਼ਨ

ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਸੁਨੀਤਾ ਵਿਲੀਅਮਜ਼ ਦੀ ਵਾਪਸੀ ਦੀਆਂ ਉਮੀਦਾਂ ਵਧ ਗਈਆਂ ਹਨ। ਸੁਨੀਤਾ ਨੂੰ ਵਾਪਸ ਲਿਆਉਣ ਵਾਲਾ ਪੁਲਾੜ ਯਾਨ ਪੁਲਾੜ ਵਿਚ ਪਹੁੰਚ ਗਿਆ ਹੈ। ਨਾਸਾ ਦੇ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਅਲੈਗਜ਼ੈਂਡਰ ਗੋਰਬੁਨੋਵ, ਨਾਸਾ ਅਤੇ ਸਪੇਸਐਕਸ ਦੇ ਕਰੂ-9 ਮਿਸ਼ਨ ਦੇ ਡਰੈਗਨ ਕੈਪਸੂਲ ਵਿਚ ਯਾਤਰਾ ਕਰਦੇ ਹੋਏ, ਸਫ਼ਲਤਾਪੂਰਵਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤਕ ਪਹੁੰਚ ਗਏ ਹਨ।

ਇਹ ਟੀਮ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਆਈ ਹੈ। ਸੁਨੀਤਾ ਅਤੇ ਉਸ ਦਾ ਸਾਥੀ ਬੁੱਚ ਜੂਨ 2024 ਤੋਂ ਪੁਲਾੜ ਵਿਚ ਫਸੇ ਹੋਏ ਹਨ। ਹੁਣ ਜਿਵੇਂ ਹੀ ਸਪੇਸਐਕਸ ਕੈਪਸੂਲ ਪਹੁੰਚਿਆ, ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦਾ ਵੀਡੀਉ ਵੀ ਸਾਹਮਣੇ ਆਇਆ ਹੈ।

ਸਪੇਸਐਕਸ ਨੇ ਸ਼ਨੀਵਾਰ ਨੂੰ ਇਸ ਮਿਸ਼ਨ ਨੂੰ ਲਾਂਚ ਕੀਤਾ, ਜੋ ਅੱਜ ਸਪੇਸ ਸਟੇਸ਼ਨ ‘ਤੇ ਪਹੁੰਚਿਆ। ਸਪੇਸ ਮਿਸ਼ਨ ਸਪੇਸਐਕਸ ਕਰੂ 9 ਅਗਲੇ ਸਾਲ ਧਰਤੀ ‘ਤੇ ਵਾਪਸ ਆਵੇਗਾ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਹੇਗ ਅਤੇ ਗੋਰਬੁਨੋਵ ਨੇ ਸਾਮ 7:04 ਵਜੇ ਪੁਲਾੜ ਸਟੇਸ਼ਨ ਵਿਚ ਦਾਖ਼ਲ ਹੋਏ। ਹੇਗ ਅਤੇ ਗੋਰਬੁਨੋਵ ਦਾ ਸਪੇਸ ਸਟੇਸ਼ਨ ਦੇ ਐਕਸਪੀਡੀਸਨ 72 ਦੇ ਅਮਲੇ ਦੁਆਰਾ ਸਵਾਗਤ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button