NewsBreaking NewsD5 specialIndiaPoliticsPunjab

ਸਿਆਸਤ ‘ਤੇ ਭਾਰੂ ਹੋਵੇਗੀ ਬਗ਼ਾਵਤ! 2020 ‘ਚ ਆਵੇਗਾ ਸਿਆਸੀ ਭੁਚਾਲ, ਖਹਿਰਾ, ਸਿੱਧੂ ਤੇ ਢੀਂਡਸਾ ਕਰਨਗੇ ਧਮਾਕਾ!

ਪਟਿਆਲਾ : ਸਾਲ 2019 ਨਿਕਲ ਗਿਆ ਹੈ ਅਤੇ ਅੱਜ ਸਾਲ 2020 ਦਾ ਪਹਿਲਾ ਦਿਨ ਹੈ। ਬੀਤਿਆ ਸਾਲ ਪੰਜਾਬ ਦੀ ਰਾਜਨੀਤੀ ਅਤੇ ਸਿਆਸਤਦਾਨਾਂ ਲਈ ਉਥਲ ਪੁਥਲ ਭਰਿਆ ਰਿਹਾ। ਪਾਰਟੀ ਚਾਹੇ ਅਕਾਲੀ ਦਲ ਹੋਵੇ ਕਾਂਗਰਸ ਅਤੇ ਜਾਂ ਫਿਰ ਹੋਵੇ ਆਮ ਆਦਮੀ ਪਾਰਟੀ। ਸਭ ਦੇ ਦਿੱਗਜ਼ ਲੀਡਰਾਂ ਨੇ ਆਪਣੀ ਆਪਣੀ ਪਾਰਟੀ ਲਈ ਮੁਸ਼ਕਿਲ ਖੜ੍ਹੀ ਜ਼ੁਰੂਰ ਕੀਤੀ ਹੈ। ਜੇਕਰ ਗੱਲ ਅਕਾਲੀ ਦਲ ਦੀ ਕਰੀਏ ਤਾਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਨੇ ਇਕ ਵੱਖਰੀ ਪਾਰਟੀ ਬਣਾਈ ਅਤੇ ਫਿਰ 2019 ਦੀਆਂ ਲੋਕ ਸਭਾ ਚੋਣਾਂ ‘ਚ ਆਪਣੇ ਉਮੀਦਵਾਰ ਉਤਾਰ ਕੇ ਅਕਾਲੀ ਦਲ ਨੂੰ ਢਾਹ ਲਾਈ।

ਬੇਸ਼ੱਕ ਉਹ ਲੋਕ ਸਭਾ ਚੋਣਾਂ ‘ਚ ਕੋਈ ਵੱਡੀ ਸਫਲਤਾ ਹਾਸਿਲ ਨਹੀਂ ਕਰ ਸਕੇ ਪਰ ਸਾਲ ਦੇ ਜਾਂਦੇ ਜਾਂਦੇ ਟਕਸਾਲੀਆਂ ਨੂੰ ਬਲ ਉਦੋਂ ਮਿਲਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਸੀਨੀਅਰ ਗਿਣੇ ਜਾਂਦੇ ਅਕਾਲੀ ਆਗੂ ਸੁਖਦੇਵ ਢੀਂਡਸਾ ਟਕਸਾਲੀਆਂ ਨਾਲ ਜਾ ਰਲੇ। ਜਿਸਨੇ ਅਕਾਲੀ ਦਲ ਖਾਸ ਕਰ ਸੁਖਬੀਰ ਬਾਦਲ ਲਈ ਵੱਡੀ ਮੁਸ਼ਕਿਲ ਖੜ੍ਹੀ ਕਰ ਦਿੱਤੀ।

ਸਿਆਸਤ ‘ਤੇ ਭਾਰੂ ਹੋਵੇਗੀ ਬਗ਼ਾਵਤ! 2020 ‘ਚ ਆਵੇਗਾ ਸਿਆਸੀ ਭੁਚਾਲ, ਖਹਿਰਾ, ਸਿੱਧੂ ਤੇ ਢੀਂਡਸਾ ਕਰਨਗੇ ਧਮਾਕਾ!

ਚਰਚਾ ਦਾ ਵਿਸ਼ਾ ਸੁਖਦੇਵ ਢੀਂਡਸਾ ਦੇ ਪੁੱਤਰ ਪਰਮਿੰਦਰ ਢੀਂਡਸਾ ਵੀ ਰਹੇ ਕਿਉਂਕਿ ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਪਰਮਿੰਦਰ ਆਪਣੇ ਪਿਤਾ ਜਾਂ ਫਿਰ ਅਕਾਲੀ ਦਲ ਜਿਸਨੂੰ ਉਹ ਮਾਂ ਪਾਰਟੀ ਕਹਿੰਦੇ ਨੇ ਦੋਵਾਂ ‘ਚ ਕਿਸਦਾ ਸਾਥ ਦੇਣਗੇ। ਉਧਰ ਵੱਡੇ ਢੀਂਡਸਾ ਪਹਿਲਾ ਹੀ ਸਾਫ ਕਰ ਚੁੱਕੇ ਨੇ ਕਿ ਉਹ ਇਸ ਸਾਲ ਵੱਡਾ ਧਮਾਕਾ ਕਰ ਸਕਦੇ ਹਨ।

ਅਕਾਲੀ ਦਲ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਨੇ ਬੇਸ਼ੱਕ ਆਪਣੇ ਸ਼ੁਰੂਆਤੀ ਦਿਨਾਂ ‘ਚ ਪੰਜਾਬ ਅੰਦਰ ਧੱਕ ਜਮਾਈ ਹੋਵੇ ਪਰ ਹੁਣ ਧੱਕ ਮੱਧਮ ਹੁੰਦੀ ਜਾਪਦੀ ਹੈ। ਆਮ ਆਦਮੀ ਪਾਰਟੀ ‘ਚ ਬਗਾਵਤ ਦਾ ਦੌਰ ਉਦੋਂ ਸ਼ੁਰੂ ਹੋ ਗਿਆ ਸੀ ਜਦੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੀ ਕੁਰਸੀ ਤੋਂ ਉਤਾਰ ਦਿੱਤਾ ਸੀ। ਅੱਧੀ ਦਰਜਨ ਤੋਂ ਵੱਧ ਵਿਧਾਇਕ ਆਪਣੇ ਨਾਲ ਲੈ ਕੇ ਸੁਖਪਾਲ ਖਹਿਰਾ ਨੇ ਆਪਣਾ ਵੱਖਰਾ ਧੜਾ ਬਣਾ ਲਿਆ। ਉਥੇ ਹੀ ਡਾ.ਧਰਮਵੀਰ ਗਾਂਧੀ ਨੇ ਵੀ ਵੱਖ ਹੋ ਕੇ ਆਮ ਆਦਮੀ ਪਾਰਟੀ ਨੂੰ ਉੱਠਣ ਨਹੀਂ ਦਿੱਤਾ।

ਆਹ ਹੁੰਦੀ ਅਫਸਰਾਂ ਵਾਲੀ ਗੱਲਬਾਤ, ਸਭ ਤੋਂ ਇਮਾਨਦਾਰਾਂ ‘ਚੋਂ ਹੈ ਆਹ SSP, ਦੇਖੋ ਚਿਤਾਵਨੀ ਦਾ ਵੱਖਰਾ ਸਟਾਈਲ

ਵੱਡਾ ਧੱਕਾ ਆਮ ਆਦਮੀ ਪਾਰਟੀ ਨੂੰ ਉਦੋਂ ਲੱਗਾ ਜਦੋਂ ਖਹਿਰਾ 8 ਜਨਵਰੀ 2019 ਨੂੰ ਆਪਣੀ ਵੱਖਰੀ ਪਾਰਟੀ ਬਣਾ ਲਈ ਅਤੇ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਆਪੋ ਆਪਣੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ 2019 ਲੜੇ। ਬੇਸ਼ੱਕ ਇਹ ਦੋਵੇਂ ਸਫਲਤਾ ਦੀ ਪੌੜੀ ਨਹੀਂ ਚੜ੍ਹ ਸਕੇ ਪਰ ਭਗਵੰਤ ਮਾਨ ਤੋਂ ਬਿਨ੍ਹਾਂ ਜਿੱਤ ਦਾ ਕੋਈ ਹੋਰ ਉਮੀਦਵਾਰ ਆਮ ਆਦਮੀ ਪਾਰਟੀ ਦਾ ਨਹੀਂ ਦੇਖ ਸਕਿਆ। ਸਥਿਤੀ ਇਨ੍ਹਾਂ ਵਿਚਕਾਰ ਅੱਜ ਵੀ ਜਿਓ ਦੀ ਤਿਓ ਬਣੀ ਹੋਈ ਹੈ।

ਇਨ੍ਹਾਂ ਦੋਵਾਂ ਪਾਰਟੀਆਂ ਤੋਂ ਬਾਅਦ ਗੱਲ ਜੇਕਰ ਸੱਤਾਧਾਰੀ ਪਾਰਟੀ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੀ ਹਾਲਤ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਵੱਖਰੀ ਨਹੀਂ ਹੈ। ਕਿਉਂਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦੇ ਵਿਚਕਾਰ ਤਲਖੀ ਦੇਖਣ ਨੂੰ ਮਿਲੀ ਅਤੇ ਸਿੱਧੂ ਨੂੰ ਮੰਤਰੀ ਦੇ ਅਹੁਦੇ ਤੋਂ ਹੱਥ ਧੋਣੇ ਪਏ ਅਤੇ ਸਾਲ ਦੇ ਅਖੀਰ ਕੈਪਟਨ ਦੇ ਆਪਣੇ ਜਿਲ੍ਹੇ ਦੇ ਹੀ ਕੁਝ ਵਿਧਾਇਕ ਸਰਕਾਰ ਨਾਲ ਨਾਰਾਜ਼ ਦਿਖਾਈ ਦਿਤੇ। ਬੇਸ਼ੱਕ ਕੈਪਟਨ ਨੇ ਨਾਰਾਜ਼ ਵਿਧਾਇਕ ਅਤੇ ਮੰਤਰੀਆਂ ਨੂੰ ਮਨਾਉਣ ਲਈ ਕੁਝ ਯਤਨ ਕੀਤੇ ਪਰ ਅੰਦਰੋਂ ਅੰਦਰੋਂ ਆਵਾਜ਼ ਕੁਝ ਹੋਰ ਹੀ ਆ ਰਹੀ ਹੈ।

ਪੰਜਾਬ ‘ਚ ਠੰਡ ਦਾ ਕਹਿਰ ਜਾਰੀ, ਪਟਿਆਲਾ ‘ਚ ਵਿਛੀ ਬਰਫ ਦੀ ਚਾਦਰ, ਗੱਡੀਆਂ ‘ਤੇ ਜੰਮੀ ਬਰਫ, ਲੋਕ ਪ੍ਰੇਸ਼ਾਨ

ਸਾਫ ਹੈ ਕਿ ਸਾਰੀਆਂ ਪਾਰਟੀਆਂ ਲਈ ਸਾਲ 2019 ਸਿਆਸਤ ਪੱਖੋਂ ਸੌਖਾ ਨਹੀਂ ਰਿਹਾ ਅਤੇ ਉਹੀ ਪਾਰਟੀਆਂ ਦੇ ਆਪਸੀ ਮਤਭੇਦ ਲੈ ਕੇ ਸਾਲ 2020 ਦਾ ਵੀ ਆਗਾਜ ਹੋਇਆ ਹੈ। ਜਿਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਰਾਜਨੀਤੀ ਪਾਰਟੀਆਂ ਲਈ 2020 ਵੀ ਸੌਖਾ ਨਹੀਂ ਰਹਿਣ ਵਾਲਾ ਜਾਪ ਰਿਹਾ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਕਿ ਸਾਲ 2020 ਵਿਚ ਪੰਜਾਬ ਦੀ ਸਿਆਸਤ ‘ਚ ਕੋਈ ਵੱਡਾ ਭੁਚਾਲ ਆਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button