ਸ਼ਰੱਧਾ ਕਤਲ ਕੇਸ ਦੇ ਮੁਲਜ਼ਮ ਆਫਤਾਬ ਪੂਨਾਵਾਲਾ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਸ ਆਫਤਾਬ ਨੂੰ ਵੈਨ ‘ਚ ਬਿਠਾ ਕੇ ਲੈ ਜਾ ਰਹੀ ਸੀ। ਇਸ ਦੌਰਾਨ ਐਫਐਸਐਲ ਦਫ਼ਤਰ ਦੇ ਬਾਹਰ ਇਸ ਵੈਨ ਉੱਤੇ ਹਮਲਾ ਕੀਤਾ ਗਿਆ।ਮੀਡੀਆ ਰਿਪੋਰਟਾਂ ਮੁਤਾਬਕ ਆਫਤਾਬ ਦੀ ਵੈਨ ਉੱਤੇ 10 ਲੋਕਾਂ ਨੇ ਹਮਲਾ ਕੀਤਾ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਲੋਕ ਗੁੜਗਾਓਂ ਤੋਂ ਇੱਥੇ ਆਏ ਸਨ। ਹਮਲਾਵਰਾਂ ਦਾ ਕਹਿਣਾ ਹੈ ਕਿ ਉਹ ਪੂਰੀ ਯੋਜਨਾ ਬਣਾ ਕੇ ਇੱਥੇ ਆਏ ਸਨ। ਇਨ੍ਹਾਂ ਕੋਲੋਂ ਕੁਝ ਹਥਿਆਰ ਵੀ ਬਰਾਮਦ ਹੋਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.