
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਫਰੀਦਕੋਟ ਲੋਕ ਸਭਾ ਹਲਕਾ ਤੋਂ ਸੰਸਦ ਭਾਈ ਸਰਬਜੀਤ ਸਿੰਘ ਖ਼ਾਲਸਾ ਪੁੱਜੇ।ਸੰਸਦ ਸਰਬਜੀਤ ਖਾਲਸ ਨੇ ਕਿਹਾ ਕਿ ਚਾਹੇ ਉਹ ਕੁੜੀ ਮਰ ਗਈ ਪਰ ਜ਼ਿੰਦਗੀ ਤਾਂ ਅੰਮ੍ਰਿਤਪਾਲ ਦੀ ਵੀ ਖਰਾਬ ਹੋਈ ਹੈ, ਖੁਸ਼ੀ ਨਾਲ ਕੋਈ ਨਹੀਂ ਇਹ ਕੁਝ ਕਰਦਾ। ਸਿੱਖ ਪੰਥ ਲਈ ਅੰਮ੍ਰਿਤਪਾਲ ਮਹਿਰੋਂ ਦੀ ਇਹ ਵੱਡੀ ਕੁਰਬਾਨੀ ਹੈ। ਜਿਹੜਾ ਤਾਂ ਸਿੱਖ ਸਮਾਜ ਲਈ ਕੁਝ ਕਰਦਾ ਉਸ ਲਈ ਤਾਂ ਡਿਬਰੂਗੜ੍ਹ ਅਤੇ ਜਿਹੜਾ ਸਿੱਖ ਕੌਮ ਨੂੰ ਪੁੱਠੇ ਰਾਹ ਲੈ ਕੇ ਜਾਂਦਾ ਉਸ ਨੂੰ ਬਾਡੀਗਾਰਡ ਦਿੱਤੇ ਜਾਂਦੇ ਹਨ ਤੇ ਸਰਕਾਰ ਉਸਦੀ ਸ਼ਲਾਘਾ ਵੀ ਕਰਦੀ ਹੈ।ਇਸ ਤੋਂ ਇਲਾਵਾ ਉਸ ਨੂੰ ਸੁਰੱਖਿਆ ਵੀ ਦਿੱਤੀ ਜਾਂਦੀ ਹੈ। ਸੋਸ਼ਲ ਮੀਡੀਆ ਉਤੇ ਗਲਤ ਕੰਟੈਂਟ ਪਾਉਣ ਵਾਲੇ ਇਨਫਲੂਐਂਸਰਾਂ ਨੂੰ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਨਸੀਹਤ ਦਿੰਦੇ ਹੋਏ ਕਿਹਾ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ ਹੈ ਜੇ ਨਹੀਂ ਕਰੋਗੇ ਤਾਂ ਲੋਕਾਂ ਦੇ ਮਨਾਂ ਵਿੱਚ ਰੋਸ ਵਧਦਾ ਜਾਵੇਗਾ। ਅੱਜ ਅੰਮ੍ਰਿਤਪਾਲ ਹੈ ਤੇ ਕੱਲ੍ਹ ਕੋਈ ਹੋਰ ਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਅੱਜ ਹੀ ਵੋਟਿੰਗ ਕਰਵਾ ਲਓ ਤਾਂ 90% ਲੋਕ ਇਹ ਕਹਿਣਗੇ ਕਿ ਜੋ ਅੰਮ੍ਰਿਤਪਾਲ ਮਹਿਰੋਂ ਨੇ ਸਹੀ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ 11 ਤਰੀਕ ਨੂੰ ਅੰਮ੍ਰਿਤਪਾਲ ਮਹਿਰੋਂ ਦਾ ਫੋਨ ਆਇਆ ਸੀ ਕਿ ਕੋਈ ਗੱਲਬਾਤ ਹੋ ਗਈ ਹੈ ਪੁਲਿਸ ਘਰ ਆ ਸਕਦੀ ਹੈ ਇਸ ਕਰਕੇ ਤੁਸੀਂ ਸਾਈਡ ਉਤੇ ਹੋ ਜਾਓ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.