
ਦਸੰਬਰ ਮਹੀਨੇ ਦੇ ਆਖ਼ਰੀ ਦੋ ਹਫ਼ਤੇ ਜਿੱਥੇ ਦੁਨੀਆਂ ਭਰ ਵਿੱਚ ਜਸ਼ਨਾਂ ਭਰਪੂਰ ਹੁੰਦੇ ਹਨ, ਉੱਥੇ ਭਾਰਤੀ ਪੰਜਾਬ ਅਤੇ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਇਨ੍ਹਾਂ ਦਿਨਾਂ ਨੂੰ ਸੋਗਮਈ ਤਰੀਕੇ ਨਾਲ ਮਨਾਉਂਦੇ ਹਨ।
ਦੇਸੀ ਮਹੀਨੇ ਪੋਹ(ਦਸੰਬਰ) ਦੇ 6 ਤੋਂ 13 ਤਾਰੀਖਾਂ ਦੌਰਾਨ ਇਹ ਸੋਗ ਅਤੇ ਵੈਰਾਗ ਸਿੱਖ ਧਰਮ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ,ਉਨ੍ਹਾਂ ਦੇ ਪਰਿਵਾਰ ਅਤੇ ਮੁਰੀਦਾਂ ਦੇ ਵਿਛੋੜੇ ਅਤੇ ਤਤਕਾਲੀ ਹਕੂਮਤਾਂ ਨਾਲ ਲੜਦਿਆਂ ਜਾਨਾਂ ਨਿਸ਼ਾਵਰ ਦਾ ਇਤਿਹਾਸਕ ਹਫ਼ਤਾ ਹੈ।
ਸਿੱਖ ਇਤਿਹਾਸ ਵਿੱਚ ਇਸ ਪੈਂਡੇ ਨੂੰ ‘ਸਫ਼ਰ-ਏ-ਸ਼ਹਾਦਤ’ ਵਜੋਂ ਯਾਦ ਕੀਤਾ ਜਾਂਦਾ। ਇਹ ਇੱਕ ਅਜਿਹਾ ਪੈਂਡਾ ਹੈ ਜੋ ਪੰਜਾਬ ਵਿੱਚ ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਵਲੋਂ ਅਨੰਦਪੁਰ ਨੂੰ ਛੱਡਣ ਨਾਲ ਸ਼ੁਰੂ ਹੁੰਦਾ ਹੈ ਅਤੇ ਸੂਬੇ ਦੇ ਹੀ ਇੱਕ ਹੋਰ ਜਿਲ੍ਹੇ ਫਤਹਿਗੜ੍ਹ( ਸਰਹਿੰਦ) ਵਿੱਚ ਖ਼ਤਮ ਹੁੰਦਾ ਹੈ।
1704 ਵਿੱਚ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਰਾਜਿਆਂ ਦੀ ਕਈ ਮਹੀਨੇ ਦੀ ਘੇਰਾਬੰਦੀ ਤੋਂ ਬਾਅਦ ਉਨ੍ਹਾਂ ਵਲੋਂ ਕਸਮਾਂ ਚੁੱਕਣ ਤੋਂ ਬਾਅਦ ਅਨੰਦਪੁਰ ਤੋਂ ਚਾਲੇ ਪਾਏ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਪਿੱਛੋ ਹਮਲਾ ਕਰ ਦਿੱਤਾ। ਸਤਲੁਜ ਦੀ ਸਹਾਇਕ ਨਹੀਂ ਸਰਸਾ ਉੱਤੇ ਯੁੱਧ ਹੋਇਆ। ਭਾਵੇਂ ਗੁਰੂ ਸਾਹਿਬ ਅਤੇ ਕੁਝ ਸਿੰਘ ਸਰਸਾ ਪਾਰ ਕਰ ਗਏ, ਪਰ ਇਸ ਦੌਰਾਨ ਗੁਰੂ ਸਾਹਿਬ ਤੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਉਨ੍ਹਾਂ ਨਾਲੋਂ ਵਿਛੜ ਗਏ।
ਗੁਰੂ ਸਾਹਿਬ ਦੇ ਸਿੰਘ ਤੇ ਵੱਡੇ ਸਾਹਿਬਜਾਦੇ ਚਮਕੌਰ ਦੀ ਗੜੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮਗਲ ਫੌਜ ਨਾਲ ਲੜਦਿਆਂ ਜਾਨਾਂ ਵਾਰ ਗਏ, ਛੋਟੇ ਸਾਹਿਬਜਾਂਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਵਜੀਰਖਾਨ ਨੇ ਧਰਮ ਨਾ ਬਦਲਣ ਕਾਰਨ ਜਿੰਦਾ ਨੀਂਹਾਂ ਵਿੱਚ ਚਿਵਣਾ ਦਿੱਤੇ। ਮਾਤਾ ਗੁਜਰੀ ਵੀ ਇਸ ਘਟਨਾ ਤੋਂ ਬਾਅਦ ਪ੍ਰਾਣ ਤਿਆਗ ਗਏ।
ਬੀਬੀਸੀ ਪੰਜਾਬੀ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਗੁਰੂ ਇਤਿਹਾਸ ਨਾਲ ਸਬੰਧਤ 5 ਮੁੱਖ ਇਤਿਹਾਸਕ ਥਾਵਾਂ ਉੱਤੇ ਜਾ ਕੇ ਇਤਿਹਾਸਕਾਰਾਂ ਜਾਣਕਾਰੀ ਹਾਸਲ ਕੀਤੀ।
ਗੁਰਦੁਆਰਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿੱਚ ਬਣਿਆ ਹੋਇਆ ਹੈ।
“ਆਖਰ 6-7 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਚਾਰੇ ਪੁੱਤਰਾਂ, ਪਤਨੀਆਂ, ਮਾਤਾ, ਪੰਜ ਪਿਆਰਿਆਂ ਅਤੇ ਬਾਕੀ ਸੰਗਤ ਨਾਲ ਅਨੰਦਗੜ੍ਹ ਦਾ ਕਿਲ੍ਹਾ ਛੱਡ ਦਿੱਤਾ।”
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ।
ਇਸੇ ਸਰਸਾ ਨਦੀ ਦੇ ਪਾਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਇੱਕ-ਦੂਜੇ ਨਾਲੋਂ ਵਿੱਛੜ ਜਾਂਦਾ ਹੈ। ਗੁਰੂ ਘਰ ਦਾ ਸਾਹਿਤ ਅਤੇ ਖਜ਼ਾਨਾ ਸਰਸਾ ਨਦੀ ਦੇ ਪਾਣੀ ਵਿਚ ਰੁੜ੍ਹ ਗਿਆ।”
“ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜ਼ੋਰਾਵਰ ਸਿੰਘ, ਕਈ ਸਿੰਘ, ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦੇ ਹਨ, ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਮਾਤਾ ਗੁਜਰੀ ਨਾਲ ਹੁੰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਪਤਨੀਆਂ ਭਾਈ ਮਨੀ ਸਿੰਘ ਨਾਲ ਹੁੰਦੇ ਹੋਏ ਸਾਰੇ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ।”
ਗੁਰਦੁਆਰਾ ਕੋਤਵਾਲੀ ਸਾਹਿਬ
ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਸ਼ਹਿਰ ਦੇ ਵਿਚਕਾਰ ਬਣਿਆ ਹੋਇਆ ਹੈ।
ਇਹ ਉਹ ਥਾਂ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਮੁਗਲ ਹਕੂਮਤ ਕੈਦ ਕਰਕੇ ਰੱਖਦੀ ਹੈ।
ਇੱਥੇ ਮਾਤਾ ਲੱਛਮੀ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਭੋਜਨ ਛਕਾਉਂਦੇ ਹਨ। ਇੱਥੇ ਹੀ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਉਹਨਾਂ ਨੂੰ ਮਿਲਦਾ। ਗੰਗੂ ਬ੍ਰਾਹਮਣ ਪਹਿਲਾਂ ਗੁਰੂ ਜੀ ਕੋਲ ਨੌਕਰੀ ਕਰ ਚੁੱਕਿਆ ਹੈ।”
ਸੂਹ ਮਿਲਦਿਆਂ ਹੀ ਮੋਰਿੰਡਾ ਕੋਤਵਾਲੀ ਦੇ ਸੂਬੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਮੋਰਿੰਡਾ ਕੋਤਵਾਲੀ ਵਿੱਚ ਲੈ ਆਉਂਦੇ ਹਨ। ਇਸੇ ਕੋਤਵਾਲੀ ਵਿੱਚ ਇੱਕ ਰਾਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ।
ਗੁਰਦੁਆਰਾ ਕੱਚੀ ਗੜ੍ਹੀ ਸਾਹਿਬ
ਗੁਰਦੁਆਰਾ ਕੱਚੀ ਗੜ੍ਹੀ ਸਾਹਿਬ ਚਮਕੌਰ ਸਾਹਿਬ ਵਿੱਚ ਬਣਿਆ ਹੋਇਆ ਹੈ।
ਜਿੱਥੇ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ, 40 ਸਿੰਘ ਰੋਪੜ ਤੋਂ ਹੁੰਦਿਆਂ ਹੋਇਆਂ ਪਹੁੰਚੇ ਸਨ।”
ਚਮਕੌਰ ਸਾਹਿਬ ਵਿੱਚ ਬੁੱਧੀ ਚੰਦ ਦੀ ਹਵੇਲੀ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਿਆਂ ਅਤੇ ਸਿੰਘਾਂ ਨਾਲ ਠਹਿਰੇ ਸਨ। ਇਸੇ ਹਵੇਲੀ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ 10 ਲੱਖ ਸ਼ਾਹੀ ਫੌਜ ਦਾ ਮੁਕਾਬਲਾ ਕੀਤਾ ਸੀ। ਵੀਹ-ਵੀਹ ਸਿੰਘਾਂ ਦਾ ਜੱਥਾ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣ ਫੌਜ ਦਾ ਸਾਹਮਣਾ ਕਰਦਾ ਸੀ ਤੇ ਜਾਨ ਵਾਰਦਾ ਸੀ।”
“ਸਿੰਘਾਂ ਤੋਂ ਬਾਅਦ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਵੀ ਆਪਣੇ ਆਪਣੇ ਜੱਥੇ ਨਾਲ ਜੰਗ ਦੇ ਮੈਦਾਨ ਵਿੱਚ ਜਾ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ।”
ਜਿਸ ਅਸਥਾਨ ਉੱਤੇ ਦੋਵੇਂ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ ਹੈ। ਕੱਚੀ ਗੜ੍ਹੀ ਤੋਂ ਥੱਲੇ ਵੱਲ ਉਤਰਦੇ ਹੋਏ ਗੁਰਦੁਆਰਾ ਕਤਲਗੜ੍ਹ ਸਾਹਿਬ ਆਉਂਦਾ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡਣ ਦਾ ਆਦੇਸ਼ ਦਿੱਤਾ।”
ਪੰਜਾਂ ਪਿਆਰਿਆਂ ਦਾ ਹੁਕਮ ਮੰਨ ਗੁਰੂ ਗੋਬਿੰਦ ਸਿੰਘ ਜੀ ਤਾੜੀ ਮਾਰ ਕੇ ਚਮਕੌਰ ਤੋਂ ਮਾਛੀਵਾੜਾ ਵੱਲ ਤੁਰਦੇ ਹਨ। ਤਾੜੀ ਮਾਰਨ ਵਾਲੇ ਸਥਾਨ ਉੱਤੇ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਹੈ।ਪੰਜਾਂ ਪਿਆਰਿਆਂ ਦਾ ਹੁਕਮ ਮੰਨ ਗੁਰੂ ਗੋਬਿੰਦ ਸਿੰਘ ਜੀ ਤਾੜੀ ਮਾਰ ਕੇ ਚਮਕੌਰ ਤੋਂ ਮਾਛੀਵਾੜਾ ਵੱਲ ਤੁਰਦੇ ਹਨ
ਗੁਰਦੁਆਰਾ ਠੰਡਾ ਬੁਰਜ ਸਾਹਿਬ ਫਤਹਿਗੜ੍ਹ ਸਾਹਿਬ ਵਿੱਚ ਬਣਿਆ ਹੋਇਆ ਹੈ।
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਨੇ ਠੰਡਾ ਬੁਰਜ ਵਿੱਚ ਕੈਦ ਕਰਨ ਦਾ ਹੁਕਮ ਦਿੱਤਾ ਸੀ।
ਠੰਡਾ ਬੁਰਜ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਉੱਥੇ ਗਰਮੀ ਦੇ ਦਿਨਾਂ ਵਿੱਚ ਮੁਗਲ ਰਾਜੇ ਠੰਡ ਦਾ ਆਨੰਦ ਮਾਣਦੇ ਸਨ। ਬੁਰਜ ਦੇ ਕੋਲ ਹੰਸਲਾ ਨਦੀ ਵੀ ਵਗਦੀ ਸੀ।”
ਪੋਹ ਦੇ ਮਹੀਨੇ ਪੈਂਦੀ ਕੜਾਕੇ ਦੀ ਠੰਡ ਵਿੱਚ ਸਾਹਿਬਜ਼ਾਦਿਆਂ ਨੂੰ ਠੰਡਾ ਬੁਰਜ ਵਿੱਚ ਰੱਖਣ ਦਾ ਕਾਰਨ ਇਹੀ ਸੀ ਕਿ ਉਹ ਠੰਡ ਵਿੱਚ ਡੋਲ ਜਾਣ ਅਤੇ ਸੂਬਾ ਸਰਹੰਦ ਦੀ ਗੱਲ ਮੰਨ ਜਾਣ।”
ਸਾਹਿਬਜ਼ਾਦਿਆਂ ਨੂੰ ਦੋ ਦਿਨ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੀ। ਧਰਮ ਬਦਲਣ ਲਈ ਲਾਲਚ ਦਿੱਤੇ ਗਏ, ਡਰਾਇਆ-ਧਮਕਾਇਆ ਗਿਆ। ਪਰ ਸਾਹਿਬਜ਼ਾਦੇ ਨਾ ਡੋਲੇ।
ਅੰਤ ਸੂਬਾ ਸਰਹੰਦ ਨੇ ਕਾਜ਼ੀ ਤੋਂ ਫ਼ਤਵਾ ਜਾਰੀ ਕਰਵਾ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਜਾਰੀ ਕਰ ਦਿੱਤਾ।”
ਆਖਰ 13 ਪੋਹ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਜਦੋਂ ਮਾਤਾ ਗੁਜਰੀ ਜੀ ਤੱਕ ਇਹ ਗੱਲ ਪਹੁੰਚੀ ਤਾਂ ਉਹ “ਵੀ ਆਪਣੇ ਸਵਾਸ ਤਿਆਗ ਗਏ।”
ਜਿਹੜੀ ਥਾਂ ਉੱਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਕੰਧ ਉਸਾਰੀ ਗਈ ਸੀ ਉੱਥੇ ਹੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਬਣਿਆ ਹੋਇਆ ਹੈ।”
ਗੁਰਦੁਆਰਾ ਸਾਹਿਬ ਦੇ ਥੱਲੇ ਭੋਰਾ ਸਾਹਿਬ ਵਿੱਚ ਉਹ ਦੀਵਾਰ ਅੱਜ ਵੀ ਮੌਜੂਦ ਹੈ ਜਿੱਥੇ ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਉੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




