ਨਵੀਂ ਦਿੱਲੀ : ਲ਼ਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਜੇਬ ‘ਤੇ ਵੱਡਾ ਅਸਰ ਪਾਇਆ ਹੈ। ਵੇਰਕਾ ਮਗਰੋਂ ਹੁਣ ਅਮੂਲ ਡੇਅਰੀ ਨੇ ਆਪਣੇ ਦੁੱਧ ਦੀ ਕੀਮਤ ਵਧਾ ਕੇ ਲੋਕਾਂ ਦੀਆਂ ਜੇਬਾਂ ‘ਤੇ ਦੁੱਗਣਾ ਬੋਝ ਪਾ ਦਿੱਤਾ ਹੈ। ਅੱਜ ਅਮੂਲ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਫੁੱਲ ਕਰੀਮ ਵਾਲਾ ਦੁੱਧ ਜੋ ਪਹਿਲਾਂ 61 ਰੁਪਏ ਵਿੱਚ ਮਿਲਦਾ ਸੀ ਹੁਣ 63 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਵਿਵਾਦਾਂ ’ਚ Bargari Morcha, ਸਿੱਖ ਆਗੂ ਦੇ ਵੱਡੇ ਇਲਜ਼ਾਮ, ਲੁਕੋਈ ਬੈਠੇ ਸੀ ਵੱਡਾ ਰਾਜ਼ | D5 Channel Punjabi
ਇਹ ਵਾਧਾ ਆਮ ਆਦਮੀ ਦਾ ਬਜਟ ਵਿਗਾੜ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਪ੍ਰਚੂਨ ਮਹਿੰਗਾਈ ਦਰ ਪਹਿਲਾਂ ਹੀ 7 ਫੀਸਦੀ ਤੋਂ ਉੱਪਰ ਬਣੀ ਹੋਈ ਹੈ। ਕੰਪਨੀਆਂ ਵਲੋਂ ਯਰਹ ਤਰਕ ਦਿੱਤਾ ਗਿਆ ਕਿ ਦੁੱਧ ਮਹਿੰਗਾ ਹੋਣ ਦਾ ਮੁੱਖ ਕਾਰਨ ਪਸ਼ੂਆਂ ਦੀ ਖੁਰਾਕ ਦੀ ਕੀਮਤ ਹੈ। ਕੱਲ੍ਹ ਜਾਰੀ ਅੰਕੜਿਆਂ ਮੁਤਾਬਕ ਸਤੰਬਰ ਮਹੀਨੇ ਵਿੱਚ ਮਹਿੰਗਾਈ ਦਰ 25.23 ਫੀਸਦੀ ਰਹੀ ਹੈ। ਜੋ ਪਿਛਲੇ ਸਾਲ ਦੇ ਇਸੇ ਮਹੀਨੇ 20.57 ਫੀਸਦੀ ‘ਤੇ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.