IndiaTop News

ਵਰਚੁਅਲ ਸੁਣਵਾਈ ਦੌਰਾਨ ਇਕ ਸੀਨੀਅਰ ਵਕੀਲ ਹਾਈ ਕੋਰਟ ਜੱਜ ਸਾਹਮਣੇ ਪੀ ਰਹੇ ਸਨ ਬੀਅਰ, ਅਗਲੇ ਹੁਕਮਾਂ ਤਕ ਵਕੀਲ ਦੀ ਪੇਸ਼ੀ ‘ਤੇ ਪਾਬੰਦੀ

ਗੁਜਰਾਤ ਹਾਈ ਕੋਰਟ ਇਕ ਕੇਸ ਦੀ ਵਰਚੁਅਲ ਸੁਣਵਾਈ ਦੌਰਾਨ ਇਕ ਸੀਨੀਅਰ ਵਕੀਲ ਨੂੰ ਜੱਜ ਸਾਹਮਣੇ ਬੀਅਰ ਪੀਂਦੇ ਦੇਖਿਆ ਗਿਆ, ਜਿਸ ਤੋਂ ਜੱਜ ਨਾਰਾਜ਼ ਹੋ ਗਏ ਤੇ ਉਨ੍ਹਾਂ ਵਕੀਲ ਖ਼ਿਲਾਫ਼ ਖੁਦ ਨੋਟਿਸ ਲੈਣ ਦਾ ਫੈਸਲਾ ਕੀਤਾ।

ਇਹ ਮਾਮਲਾ 26 ਜੂਨ ਦਾ ਹੈ, ਜਦੋਂ ਜਸਟਿਸ ਸੰਦੀਪ ਭੱਟ ਗੁਜਰਾਤ ਹਾਈ ਕੋਰਟ ‘ਚ ਇਕ ਕੇਸ ਦੀ ਵਰਚੁਅਲ ਸੁਣਵਾਈ ਕਰ ਰਹੇ ਸਨ। ਉਦੋਂ ਹਾਈ ਕੋਰਟ ਦੇ ਇਕ ਸੀਨੀਅਰ ਵਕੀਲ ਜੱਜ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਹੱਥ ਵਿਚ ਇਕ ਕੱਪ ਸੀ ਜਿਸ ਵਿੱਚੋਂ ਉਹ ਬੀਅਰ ਪੀ ਰਹੇ ਸਨ।

ਗੁਜਰਾਤ ਹਾਈ ਕੋਰਟ ‘ਚ ਜਸਟਿਸ ਏਐਸ ਸੂਪਾਹੀਆ ਤੇ ਜਸਟਿਸ ਆਰਟੀ ਵਚਛਾਨੀ ਨੇ ਵਕੀਲ ਦੇ ਇਸ ਕੰਮ ਨੂੰ ਅਦਾਲਤ ਦੀ ਉਲੰਘਣਾ ਕਰਾਰ ਦਿੱਤਾ। ਇਸ ਮਾਮਲੇ ‘ਤੇ ਖੁਦ ਨੋਟਿਸ ਲੈਂਦਿਆਂ ਉਨ੍ਹਾਂ ਅਗਲੇ ਹੁਕਮਾਂ ਤਕ ਵਕੀਲ ਦੀ ਪੇਸ਼ੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਈ ਕੋਰਟ ਨੇ ਕਿਹਾ-

ਜਦੋਂ ਤਕ ਅਗਲਾ ਆਦੇਸ਼ ਪਾਸ ਨਹੀਂ ਹੋ ਜਾਂਦਾ, ਸਬੰਧਤ ਵਕੀਲ ਵਰਚੁਅਲ ਮੋਡ ‘ਚ ਬੈਂਚ ਸਾਹਮਣੇ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਦੇ ਇਸ ਕੰਮ ਨੇ ਅਦਾਲਤ ਦੀ ਸ਼ਾਨ ਨੂੰ ਠੇਸ ਪਹੁੰਚਾਈ ਹੈ। ਅਜਿਹੀ ਸਥਿਤੀ ‘ਚ ਜੇਕਰ ਇਸਨੂੰ ਅਣਗੌਲਿਆ ਕੀਤਾ ਜਾਂਦਾ ਹੈ ਤਾਂ ਇਹ ਵਿਨਾਸ਼ਕਾਰੀ ਸਾਬਤ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button