ਲਾਲ ਕਿਲ੍ਹੇ ਦੀ ਹਿੰਸਾ ‘ਤੇ ਦੀਪ ਸਿੱਧੂ ਨੇ ਪੁਲਿਸ ਦੇ ਸਾਹਮਣੇ ਕੀਤੇ ਕਈ ਖੁਲਾਸੇ, ਬੋਲਿਆ – ਮੈਂ ਭੀੜ ਨੂੰ ਨਹੀਂ ਭੜਕਾਇਆ
ਨਵੀਂ ਦਿੱਲੀ : ਗਣਤੰਤਰ ਦਿਨ ‘ਤੇ ਲਾਲ ਕਿਲ੍ਹੇ ‘ਚ ਹੋਈ ਹਿੰਸਾ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਕੋਈ ‘‘ਮਾੜਾ ਇਰਾਦਾ ਨਹੀਂ ਸੀ ਅਤੇ ਜਿਵੇਂ ਸਾਰੇ ਉੱਥੇ ਜਾ ਰਹੇ ਸਨ ਤਾਂ ਉਹ ਵੀ ਚਲਾ ਗਿਆ ਸੀ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਬੁੱਧਵਾਰ ਨੂੰ ਸਿੱਧੂ ਤੋਂ ਉਸ ਦੇ ਠਿਕਾਣੀਆਂ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਚ ਕੀਤੇ ਗਏ ਕੰਮਾਂ ਬਾਰੇ ਪੁੱਛਗਿੱਛ ਕੀਤੀ। ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਿੱਧੂ ਨੂੰ ਸੱਤ ਦਿਨ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਸੀ। ਉਸ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਲਾਲ ਕਿਲ੍ਹੇ ਹਿੰਸੇ ਦੇ ਮਾਮਲੇ ‘ਚ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਨਿਹੰਗ ਸਿੰਘਾਂ ਦਾ ਪਿਆ ਮੰਤਰੀਆਂ ਨਾਲ ਪੇਚਾ!ਪੁਲਿਸ ਨਾਲ ਟਾਕਰੇ ਕਰਨ ਨੂੰ ਹੋਏ ਤਿਆਰ
ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੋ ਇਤਿਹਾਸਕ ਲਾਲ ਕਿਲ੍ਹੇ ‘ਚ ਹੋਈ ਹਿੰਸਾ ਅਤੇ ਅਰਾਜਕਤਾ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਅਧਿਕਾਰੀ ਦੇ ਅਨੁਸਾਰ, ਪੁਲਿਸ ਹਿਰਾਸਤ ਦੇ ਪਹਿਲੇ ਦਿਨ ਪੁੱਛਗਿੱਛ ਇਸ ‘ਤੇ ਕੇਂਦ੍ਰਤ ਕੀਤਾ ਗਿਆ ਸੀ ਕਿ ਉਹ ਕਿਵੇਂ ਲਾਲ ਕਿਲ੍ਹੇ ‘ਚ ਪਹੁੰਚਿਆ ਅਤੇ ਉੱਥੇ ਉਸ ਦਿਨ ਉਸ ਨੇ ਕੀ ਕੀਤਾ। ਸਿੱਧੂ ਨੇ ਸ਼ੁਰੂ ‘ਚ 25 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਆਪਣੀ ਮੌਜਦੂਗੀ ਤੋਂ ਇਨਕਾਰ ਕੀਤਾ ਪਰ ਜਦੋਂ ਉਸ ਨੂੰ ਪੁਲਿਸ ਨੇ ਸਬੂਤ ਦਿਖਾਏ ਤਾਂ ਉਸ ਨੇ ਮੰਨਿਆ ਕਿ ਉਹ ਕਿਸਾਨ ਪ੍ਰਦਰਸ਼ਨ ਥਾਂ ‘ਤੇ ਸੀ ਪਰ ਉਹ ਉੱਥੇ ਤੋਂ ਥੋੜ੍ਹੀ ਦੂਰੀ ‘ਤੇ ਸੁੱਤਾ ਪਿਆ ਸੀ।
ਹੋਰ ਲਵੋ ਕਿਸਾਨਾਂ ਨਾਲ ਪੰਗੇ!ਆਹ ਦੇਖਲੋ ਕਿਵੇਂ ਬਣਾਈ ਬੀਜੇਪੀ ਪ੍ਰਧਾਨ ਦੀ ਰੇਲ!
ਦੀਪ ਸਿੱਧੂ ਨੇ ਦਾਅਵਾ ਕੀਤਾ ਕਿ ਜਦੋਂ ਉਹ 26 ਜਨਵਰੀ ਨੂੰ ਜਾਗਿਆ ਤਾਂ ਉਸ ਦੇ ਮੋਬਾਇਲ ਫੋਨ ‘ਤੇ ਲੋਕਾਂ ਦੇ ਲਾਲ ਕਿਲ੍ਹੇ ਦੇ ਵੱਲ ਜਾਣ ਦੇ ਬਾਰੇ ਤਿੰਨ ਮਿਸਡ ਕਾਲਾਂ ਅਤੇ ਸੰਦੇਸ਼ ਸਨ, ਤਾਂ ਉਹ ਵੀ ਆਪਣੇ ਤਿੰਨ ਦੋਸਤਾਂ ਦੇ ਨਾਲ ਉੱਥੇ ਪਹੁੰਚ ਗਿਆ। ਉਸ ਨੇ ਕਿਹਾ ਕਿ ਉਹ ਸਵੇਰੇ 11 ਵਜੇ ਆਪਣੇ ਦੋਸਤਾਂ ਦੇ ਨਾਲ ਗੱਡੀ ‘ਤੇ ਸਿੰਘੂ ਬਾਰਡਰ ਰਵਾਨਾ ਹੋਇਆ ਅਤੇ 1 ਵਜੇ ਲਾਲ ਕਿਲ੍ਹੇ ਤੇ ਪਹੁੰਚਿਆ। ਉਸਨੇ ਕਿਹਾ ਕਿ ਉਹ ਹਿੰਸਾ ਭੜਕਣ ਤੋਂ ਬਾਅਦ ਉਸੇ ਵਾਹਨ ਤੋਂ ਵਾਪਸ ਪਰਤਿਆ। ਅਧਿਕਾਰੀ ਦੇ ਅਨੁਸਾਰ, ਜਦੋਂ ਉਸਨੂੰ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਭੀੜ ਨੂੰ ਭੜਕਾਇਆ ਨਹੀਂ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.