IndiaTop News

ਲਾਅ ਕਾਲਜ ‘ਚ ਫੈਲੀ ਸੀ ‘Mango’ ਦੀ ਦਹਿਸ਼ਤ, ਕੋਲਕਾਤਾ ਸਮੂਹਿਕ ਜਬਰ-ਜਨਾਹ ਦੇ ਮੁੱਖ ਦੋਸ਼ੀ ਬਾਰੇ ਵੱਡੇ ਖੁਲਾਸੇ

ਕੋਲਕਾਤਾ : ਦੱਖਣੀ ਕੋਲਕਾਤਾ ਲਾਅ ਕਾਲਜ ਵਿੱਚ 24 ਸਾਲਾ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰਜਨਾਹ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋ ਰਹੇ ਹਨ। ਸਮੂਹਿਕ ਜਬਰਜਨਾਹ ਦਾ ਮੁੱਖ ਦੋਸ਼ੀ ਮਨੋਜੀਤ ਮਿਸ਼ਰਾ ਕਈ ਵਾਰ ਸਾਈਕੋ ਵਰਗੇ ਕੰਮ ਕਰਦਾ ਸੀ। ਪੀੜਤਾ ਤੋਂ ਪਹਿਲਾਂ ਵੀ ਮਨੋਜੀਤ ਨੇ ਕਈ ਕੁੜੀਆਂ ਨੂੰ ਵਿਆਹ ਦੀ ਆਫਰ ਪੇਸ਼ ਕੀਤੀ ਸੀ। ਇੰਨਾ ਹੀ ਨਹੀਂ, ਦੋਸਤਾਂ ਨੂੰ ਕੁੜੀਆਂ ਦੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਭੇਜਣਾ, ਜਿਨਸੀ ਹਿੰਸਾ ਕਰਨਾ ਤੇ ਵਿਦਿਆਰਥਣਾਂ ‘ਤੇ ਅਸ਼ਲੀਲ ਟਿੱਪਣੀਆਂ ਕਰਨਾ ਮਨੋਜੀਤ ਲਈ ਇੱਕ ਆਮ ਗੱਲ ਸੀ।ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਮਨੋਜੀਤ ਮਿਸ਼ਰਾ ਨੂੰ ਲਾਅ ਕਾਲਜ ਵਿੱਚ ਹਰ ਕੋਈ ‘ਮੈਂਗੋ’ ਦੇ ਨਾਂ ਤੋਂ ਜਾਣਦਾ ਹੈ। ਮਨੋਜੀਤ, ਜੋ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਿਦਿਆਰਥੀ ਯੂਨੀਅਨ ਦਾ ਹਿੱਸਾ ਸੀ, ਨੂੰ 2021 ਵਿੱਚ ਕੱਢ ਦਿੱਤਾ ਗਿਆ ਸੀ ਪਰ ਮਨੋਜੀਤ ਦੇ ਕੰਮਾਂ ਵਿੱਚ ਕੋਈ ਬਦਲਾਅ ਨਹੀਂ ਆਇਆ।

“ਤੁਈ ਅਮੈ ਬਾਇ ਕੋਰਬੀ…? (ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?)” ਮਨੋਜੀਤ ਨੇ 24 ਸਾਲਾ ਸਮੂਹਿਕ ਜਬਰਜਨਾਹ ਪੀੜਤਾ ਤੋਂ ਇਹੀ ਸਵਾਲ ਪੁੱਛਿਆ ਅਤੇ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਜਬਰਜਨਾਹ ਵਰਗਾ ਘਿਨਾਉਣਾ ਅਪਰਾਧ ਕੀਤਾ ਹਾਲਾਂਕਿ ਮਨੋਜੀਤ ਨੇ ਪੀੜਤਾ ਤੋਂ ਪਹਿਲਾਂ ਵੀ ਕਈ ਵਿਦਿਆਰਥਣਾਂ ਨੂੰ ਇਹ ਸਵਾਲ ਪੁੱਛਿਆ ਸੀ।ਕਾਲਜ ਦੇ ਹੋਰ ਵਿਦਿਆਰਥੀਆਂ ਦੇ ਅਨੁਸਾਰ, ਮਨੋਜੀਤ ਆਪਣੇ ਦੋਸਤਾਂ ਵਿੱਚ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਫੈਲਾਉਂਦਾ ਸੀ। ਉਹ ਔਰਤਾਂ ਨਾਲ ਸੈਕਸ ਦੀਆਂ ਵੀਡੀਓ ਬਣਾਉਂਦਾ ਸੀ ਤੇ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ। ਇਸ ਤੋਂ ਇਲਾਵਾ ਉਹ ਅਕਸਰ ਵਿਦਿਆਰਥਣਾਂ ਨੂੰ ਸਰੀਰਕ ਤੌਰ ‘ਤੇ ਸ਼ਰਮਸਾਰ ਕਰਦਾ ਸੀ। ਕਈ ਵਿਦਿਆਰਥਣਾਂ ਨੇ ਉਸ ਵਿਰੁੱਧ ਪਰੇਸ਼ਾਨੀ, ਛੇੜਛਾੜ, ਜ਼ਬਰਦਸਤੀ ਤੇ ਹਮਲੇ ਦੀਆਂ ਸ਼ਿਕਾਇਤਾਂ ਕੀਤੀਆਂ ਪਰ ਕਾਲਜ ਪ੍ਰਸ਼ਾਸਨ ਨੇ ਕਦੇ ਵੀ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।

ਵਿਦਿਆਰਥੀਆਂ ਦੇ ਅਨੁਸਾਰ ਮਨੋਜੀਤ ਮਿਸ਼ਰਾ ਦੀ ਪਹੁੰਚ ਪੂਰੇ ਕਾਲਜ ਵਿੱਚ ਹੈ। ਉਹ ਕਾਲਜ ਦੇ ਵਟ੍ਹਸਐਪ ਗਰੁੱਪਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਦਾ ਸੀ। ਲਾਅ ਕਾਲਜ ਦੀ ਇੱਕ ਵਿਦਿਆਰਥਣ ਨੇ ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ ਵਿੱਚ ਕਿਹਾ – ਮਨੋਜੀਤ ਅਤੇ ਉਸ ਦੇ ਸਾਰੇ ਦੋਸਤ ਖਾਸ ਕਰਕੇ ਕੁੜੀਆਂ ਲਈ ਅੱਤਵਾਦੀਆਂ ਤੋਂ ਘੱਟ ਨਹੀਂ ਸਨ। ਕਾਲਜ ਪ੍ਰਸ਼ਾਸਨ ਸਭ ਕੁਝ ਜਾਣਦਾ ਸੀ ਪਰ ਉਨ੍ਹਾਂ ਨੇ ਹਮੇਸ਼ਾ ਮਨੋਜੀਤ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ। ਅਸੀਂ ਅਧਿਆਪਕ ਇੰਚਾਰਜ ਕੋਲ ਮਨੋਜੀਤ ਵਿਰੁੱਧ ਜਿਨਸੀ ਹਿੰਸਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਕੁਝ ਨਹੀਂ ਹੋਇਆ।ਲਾਅ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਕਿਹਾ, “ਵਿਦਿਆਰਥੀ ਯੂਨੀਅਨ ਨਾਲ ਜੁੜੇ ਲੋਕਾਂ ਕੋਲ ਕਾਲਜ ਵਿੱਚ ਕੁਝ ਵੀ ਕਰਨ ਦਾ ਲਾਇਸੈਂਸ ਸੀ। ਗਰੁੱਪ ਵਿੱਚ ਅਸ਼ਲੀਲ ਮਜ਼ਾਕ ਕਰਨਾ ਤੇ ਗੰਦੀਆਂ ਤਸਵੀਰਾਂ ਭੇਜਣਾ ਆਮ ਗੱਲ ਸੀ। ਅਸੀਂ ਡਰ ਕਾਰਨ ਕੁਝ ਨਹੀਂ ਕਿਹਾ।” ਇੱਕ ਹੋਰ ਵਿਦਿਆਰਥੀ ਦੇ ਅਨੁਸਾਰ, ਮਨੋਜੀਤ ਮਿਸ਼ਰਾ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਧਮਕੀ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਹੋਏ ਸਮੂਹਿਕ ਜਬਰਜਨਾਹ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ।ਗੈਂਗਰੇਪ ਵਿੱਚ ਸ਼ਾਮਲ ਪ੍ਰਮਿਤ ਮੁਖਰਜੀ (ਰਿਜੂ) ਨੇ ਵੀ ਆਰਜੀ ਕਾਰ ਮੈਡੀਕਲ ਕਾਲਜ ਸਮੂਹਿਕ ਜਬਰਜਨਾਹ-ਕਤਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਤੇ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ। ਤੀਜੇ ਦੋਸ਼ੀ ਦਾ ਨਾਮ ਜੁਨੈਦ ਹੈ, ਜੋ ਹਾਵੜਾ ਦਾ ਰਹਿਣ ਵਾਲਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button