ਲਖੀਮਪੁਰ ਖੀਰੀ ਹਿੰਸਾ : ਮੋਦੀ ਦੀ ‘ਚੁੱਪੀ’ ‘ਤੇ ਕਪਿਲ ਸਿੱਬਲ ਨੇ ਚੁੱਕਿਆ ਸਵਾਲ

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਲਖੀਮਪੁਰ ਖੀਰੀ ਹਿੰਸਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੁੱਪੀ’ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਵਾਲ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ‘ਹਮਦਰਦੀ ਦਾ ਇਕ ਸ਼ਬਦ’ ਤਾਂ ਬੋਲਣਾ ਚਾਹੀਦਾ। ਉਨ੍ਹਾਂ ਨੇ ਟਵੀਟ ਕੀਤਾ,‘‘ਲਖੀਮਪੁਰ ਖੀਰੀ ਦੀ ਭਿਆਨਕ ਘਟਨਾ। ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ? ਤੁਹਾਡੇ ਵਲੋਂ ਸਿਰਫ਼ ਹਮਦਰਦੀ ਦੇ ਇਕ ਸ਼ਬਦ ਦੀ ਜ਼ਰੂਰਤ ਹੈ। ਇਹ ਮੁਸ਼ਕਲ ਨਹੀਂ ਹੋਣਾ ਚਾਹੀਦਾ।’’
Khabran Da Sira🔴LIVE ਕਿਸਾਨ ਮੋਰਚੇ ਦੀ ਐਮਰਜੰਸੀ ਮੀਟਿੰਗ,ਸਖ਼ਤ ਫੈਸਲਾ ! ਸੁਪਰੀਮ ਕੋਰਟ ਨੇ ਫਸਾ ਲਈ ਭਾਜਪਾ
ਕਾਂਗਰਸੀ ਨੇਤਾ ਨੇ ਇਹ ਸਵਾਲ ਵੀ ਕੀਤਾ,‘‘ਜੇਕਰ ਤੁਸੀਂ ਵਿਰੋਧੀ ਧਿਰ ’ਚ ਹੁੰਦੇ ਤਾਂ ਤੁਹਾਡੀ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੁੰਦੀ? ਕ੍ਰਿਪਾ ਸਾਨੂੰ ਦੱਸੋ।’’ ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ’ਚ ਐਤਵਾਰ ਨੂੰ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੌਰੇ ਦੇ ਵਿਰੋਧ ਨੂੰ ਲੈ ਕੇ ਭੜਕੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਮੇਤ ਕਈ ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
Lakhimpur Kheri Horror
Modi ji
Why are you silent ?We need just one word of sympathy from you
That should not be difficult !Had you been in opposition how would you have reacted ?
Please tell us
— Kapil Sibal (@KapilSibal) October 8, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.