NewsBreaking NewsD5 specialIndia

ਲਖਨਊ ਦੀ ਕੋਰਟ ‘ਚ ਬੰਬ ਧਮਾਕਾ, ਕਈ ਵਕੀਲ ਜ਼ਖਮੀ

ਲਖਨਊ : ਲਖਨਊ ਦੇ ਵਜੀਰਗੰਜ ਸਥਿਤ ਕੋਰਟ ਏਰੀਆ ਵਿੱਚ ਬੁੱਧਵਾਰ ਦੁਪਹਿਰ ਦੋ ਵਕੀਲਾਂ ਦੇ ਵਿੱਚ ਆਪਸੀ ਵਿਵਾਦ ਦਾ ਮਾਮਲਾ ਇੰਨਾ ਵੱਧ ਗਿਆ ਕਿ ਇੱਕ ਨੇ ਦੇਸੀ ਬੰਬ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਬੰਬ ਧਮਾਕੇ ਨਾਲ ਪੂਰਾ ਏਰੀਆਂ ਗੂੰਜ ਉਠਿਆ ਅਤੇ ਕੋਰਟ ‘ਚ ਸਨਸਨੀ ਫੈਲ ਗਈ। ਹਮਲੇ ‘ਚ ਕੋਰਟ ਏਰੀਏ ‘ਚ ਮੌਜੂਦ ਕੁਝ ਵਕੀਲ ਜਖ਼ਮੀ ਹੋਏ ਹਨ।

Ajnala ਪਿਓ-ਪੁੱਤ ਦੇ Akali Dal ‘ਚ ਸ਼ਾਮਿਲ ਹੋਣ ‘ਤੇ Sukhdev Dhindsa ਦਾ ਪਹਿਲਾ ਵੱਡਾ ਬਿਆਨ, ਮਾਰੀ ਬੜ੍ਹਕ

ਸੂਚਨਾ ਮਿਲਦੇ ਹੀ ਵਜੀਰਗੰਜ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ ‘ਚ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਦੋ ਵਕੀਲਾਂ ਦੀ ਵਿੱਚ ਸ਼ੁਰੂ ਹੋਇਆ, ਜਿਸ ਤੋਂ ਬਾਅਦ ਇੱਕ ਨੇ ਦੇਸੀ ਬੰਬ ਨਾਲ ਦੂਜੇ ‘ਤੇ ਹਮਲਾ ਕਰ ਦਿੱਤਾ। ਜਿਸ ਵਕੀਲ ‘ਤੇ ਹਮਲਾ ਕੀਤਾ ਗਿਆ, ਉਨ੍ਹਾਂ ਦਾ ਨਾਮ ਸੰਜੀਵ ਲੋਧੀ ਦੱਸਿਆ ਜਾ ਰਿਹਾ ਹੈ।

LIVE | ਵੱਡੇ ਤੇ ਛੋਟੇ ਬਾਦਲ ਦੀ ਜੋੜੀ ਨੇ ਤੋੜਤੇ ਟਕਸਾਲੀ | Akali dal Amritsar Rally live

ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਘਟਨਾ ਸਥਾਨ ਤੋਂ ਤਿੰਨ ਜ਼ਿੰਦਾ ਬੰਬ ਵੀ ਮਿਲੇ ਹਨ। ਘਟਨਾ ਤੋਂ ਬਾਅਦ ਪੂਰੇ ਏਰੀਏ ‘ਚ ਹੜਕੰਪ ਮੱਚ ਗਿਆ ਹੈ। ਹਮਲੇ ਤੋਂ ਬਾਅਦ ਹੀ ਵਕੀਲਾਂ ‘ਚ ਗੁੱਸਾ ਹੈ। ਵਕੀਲ ਸੰਜੀਵ ਲੋਧੀ ਨੇ ਏਰੀਏ ‘ਚ ਵਕੀਲਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕਿਆ ਹੈ ਅਤੇ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button