ਰੈਲੀ ‘ਚ ਕਾਂਗਰਸੀ ਪਾ ਰਹੇ ਸੀ ਭੰਗੜਾ, ਦੇਖ ਕੇ ਸਿੱਧੂ ਹੋ ਗਿਆ ਸਿੱਧਾ (ਵੀਡੀਓ)

Girl in a jacket
Like
Like Love Haha Wow Sad Angry

ਤਰਨਤਾਰਨ : ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ‘ਚ ਕੁਝ ਲੋਕ ਨੱਚਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਕਿਸੇ ਵਿਆਹ ਜਾਂ ਕਿਸੇ ਪਾਰਟੀ ਦੀ ਨਹੀਂ ਹੈ ਇਹ ਵੀਡੀਓ ਕਾਂਗਰਸ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਡਿੰਪਾ ਦੇ ਹਲਕਾ ਪੱਟੀ ‘ਚ ਹੋਈ ਰੈਲੀ ਦੀ ਹੈ। ਜਿਸ ‘ਚ ਕੁਝ ਕਾਂਗਰਸੀ ਵਰਕਰ ਰੈਲੀ ਦੌਰਾਨ ਡੀ.ਜੇ ‘ਤੇ ਭੰਗੜਾ ਪਾਉਦੇ ਦਿਖਾਈ ਦੇ ਰਹੇ ਹਨ।

Read Also ਸੁਖਬੀਰ ਬਾਦਲ ਦੀ ਕਾਂਗਰਸੀਆਂ ਨੂੰ LIVE ਧਮਕੀ ? ਪੰਜਾਬੀਆਂ ਨੂੰ ਦਿੱਤੀ ਵੱਡੀ ਸਲਾਹ (ਵੀਡੀਓ)

ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਨੂੰ ਬਰਬਾਦ ਕਰਕੇ ਕਾਂਗਰਸੀ ਵਰਕਰਾਂ ਲਈ ਭੰਗੜਾ ਪਾਉਣਾ ਬਹੁਤ ਸ਼ਰਮਨਾਕ ਗੱਲ ਹੈ। ਜਸਵੀਰ ਸਿੰਘ ਡਿੰਪਾ ਨੇ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਨੇ ਹਲਕੇ ‘ਚ ਬਹੁਤ ਵਿਕਾਸ ਦੇ ਕੰਮ ਕੀਤੇ ਹਨ। ਇਸ ਤੋਂ ਇਲਾਵਾ ਹਰਮਿੰਦਰ ਸਿੰਘ ਗਿੱਲ ਨੇ ਭੰਗੜੇ ਬਾਰੇ ਬੋਲਦਿਆ ਕਿਹਾ ਕਿ ਅਕਾਲੀ ਕਾਂਗਰਸੀਆਂ ਨੂੰ ਕੁਝ ਮਰਜ਼ੀ ਕਹਿ ਜਾਣ ਪਰ ਅਸੀ ਆਪਣੀ ਸਟੇਜ਼ ‘ਤੇ ਢਾਡੀ ਲਾਏ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਆਖਿਰ ‘ਚ ਥੋੜਾ ਜਗੀਰ ਕੌਰ ਦਾ ਢੋਲ ਵੀ ਵਜਾਇਆ ਹੈ। ਪੰਜਾਬ ‘ਚ ਚੋਣ ਪ੍ਰਚਾਰ ਲਈ ਹੋ ਰਹੀਆ ਰੈਲੀਆ ‘ਚ ਆਏ ਦਿਨ ਕੋਈ ਨਾ ਕੋਈ ਅਜਿਹਾ ਮੁੱਦਾ ਸਾਹਮਣੇ ਆਉਂਦਾ ਹੈ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਚਾਹੇ ਰੈਲੀ ‘ਚ ਵਰਤ ਰਹੇ ਨਸ਼ੇ ਦਾ ਹੋਵੇ ਜਾਂ ਫਿਰ ਨੱਚਣ ਗਾਉਣ ਨੂੰ ਲੈ ਕੇ ਹੋਵੇ।

Like
Like Love Haha Wow Sad Angry
Girl in a jacket

LEAVE A REPLY