Press ReleasePunjabTop News

ਰੀੜ੍ਹ ਦੀ ਹੱਡੀ ਦੇ ਗੁੰਝਲਦਾਰ ਵਿਗਾੜਾਂ ਤੋਂ ਪੀੜਤ ਨਾਬਾਲਗ ਮਰੀਜ਼ਾਂ ਦਾ ਫੋਰਟਿਸ ਮੋਹਾਲੀ ਵਿੱਚ ਕੋਰੈਕਸ਼ਨਲ ਸਪਾਈਨਲ ਡਿਫਾਰਮਿਟੀ ਸਰਜਰੀ ਰਾਹੀਂ ਸਫਲਤਾਪੂਰਵਕ ਇਲਾਜ ਕੀਤਾ ਗਿਆ

ਇਲਾਜ ਵਿੱਚ ਦੇਰੀ ਬੱਚੇ ਦੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜਿਸ ਨਾਲ ਉਸਦੇ ਦਿਲ ਅਤੇ ਫੇਫੜਿਆਂ ਦੇ ਕੰਮਕਾਜ ਪ੍ਰਭਾਵਿਤ ਹੋ ਸਕਦੇ ਹਨ

ਪਟਿਆਲਾ, ਅਗਸਤ 2, 2024: ਫੋਰਟਿਸ ਹਸਪਤਾਲ ਮੋਹਾਲੀ ਦੇ ਆਰਥੋਪੈਡਿਕਸ ਸਪਾਈਨ ਵਿਭਾਗ ਦੇ ਸਕੋਲੀਓਸਿਸ ਡਿਵੀਜ਼ਨ ਨੇ ਉੱਤਰੀ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਦੁਰਲੱਭ ਅਤੇ ਤਕਨੀਕੀ ਤੌਰ ’ਤੇ ਚੁਣੌਤੀਪੂਰਨ ਸਰਜਰੀ ਕਰ ਕੇ ਪੀਡੀਆਟ੍ਰਿਕ ਸਪਾਈਨਲ ਡਿਫਾਰਮਾਈਟਿਸ ਤੋਂ ਪੀੜਤ ਨਾਬਾਲਗ ਬੱਚਿਆਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਡਾ. ਦੀਪਕ ਜੋਸ਼ੀ, ਅਡਿਸ਼ਨਲ ਡਾਇਰੈਕਟਰ, ਆਰਥੋਪੈਡਿਕਸ ਸਪਾਈਨ ਵਿਭਾਗ, ਫੋਰਟਿਸ ਹਸਪਤਾਲ ਮੋਹਾਲੀ, ਨੇ ਕਾਈਫੋਸਿਸ, ਅਡੋਲੈਸੈਂਟ ਇਡੀਓਪੈਥਿਕ ਸਕੋਲੀਓਸਿਸ, ਕਨਜੇਨਿਟਲ ਸਕੋਲੀਓਸਿਸ ਅਤੇ ਨਿਊਰੋਮਸਕੂਲਰ ਸਕੋਲੀਓਸਿਸ ਵਰਗੀਆਂ ਬਿਮਾਰੀਆਂ ਤੋਂ ਪੀੜਤ ਬਹੁਤ ਸਾਰੇ ਨਾਬਾਲਗ ਮਰੀਜ਼ਾਂ ਦਾ ਇਲਾਜ ਕੀਤਾ ਹੈ। ਸਕੋਲੀਓਸਿਸ ਰੀੜ੍ਹ ਦੀ ਹੱਡੀ ਦਾ ਇੱਕ ਪਾਸੇ ਵੱਲ ਮੁੜਿਆ ਹੋਇਆ ਵਕਰ ਹੈ ਅਤੇ ਅਕਸਰ ਕਿਸ਼ੋਰਾਂ ਵਿੱਚ ਇਲਾਜ ਕੀਤਾ ਜਾਂਦਾ ਹੈ। ਇਹ ਆਮ ਤੌਰ ’ਤੇ ਇਡੀਓਪੈਥਿਕ ਹੁੰਦਾ ਹੈ, ਭਾਵ ਇਹ ਕਿਸੇ ਖਾਸ ਕਾਰਨ ਕਰਕੇ ਨਹੀਂ ਹੁੰਦਾ ਹੈ।
ਭਾਜਪਾ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨਾਲ ਕਰ ਰਹੀ ਖਿਲਵਾੜ – ਸ. ਹਰਚੰਦ ਸਿੰਘ ਬਰਸਟ
ਪਹਿਲੇ ਕੇਸ ਵਿੱਚ, ਬਠਿੰਡਾ ਦੇ ਇੱਕ 14 ਸਾਲਾਂ ਦੇ ਲੜਕੇ ਨੂੰ ਜਮਾਂਦਰੂ ਹੈਮੀਵਰਟੇਬਰਾ (ਉਸ ਦੀ ਰੀੜ੍ਹ ਦੀ ਹੱਡੀ ਦਾ ਇੱਕ ਹਿੱਸਾ ਵਿਕਸਤ ਨਹੀਂ ਹੋ ਰਿਹਾ ਸੀ) ਨਾਲ ਪੈਦਾ ਹੋਇਆ ਸੀ, ਜਿਸ ਕਾਰਨ ਉਸ ਦੀ ਪਿੱਠ ਦੇ ਮੱਧ ਭਾਗ ਵਿੱਚ ਗੰਭੀਰ ਮੋੜ ਆ ਗਿਆ ਸੀ, ਜਿਸ ਕਾਰਨ ਉਸ ਨੂੰ ਅੱਗੇ ਵੱਲ ਝੁਕਣਾ ਪੈਂਦਾ ਸੀ। ਇਲਾਜ ਵਿੱਚ ਦੇਰੀ ਦੇ ਨਤੀਜੇ ਵਜੋਂ ਬੱਚੇ ਵਿੱਚ ਇੱਕ ਅਜੀਬ ਵਿਕਾਰ ਹੋ ਸਕਦਾ ਸੀ, ਜਿਸ ਨਾਲ ਉਸਦੇ ਵਿਕਾਸ ਅਤੇ ਮਹੱਤਵਪੂਰਣ ਅੰਗਾਂ ’ਤੇ ਅਸਰ ਪੈਂਦਾ।
ਵਿਜੀਲੈਂਸ ਵੱਲੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪੁਲਿਸ ਸਬ-ਇੰਸਪੈਕਟਰ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
ਡਾ. ਜੋਸ਼ੀ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਹਾਲ ਹੀ ਵਿੱਚ 4 ਘੰਟੇ ਦੀ ਸਰਜਰੀ ਦੌਰਾਨ ਇੱਕ ਨੌਜਵਾਨ ਮਰੀਜ਼ ’ਤੇ ’ਹੇਮੀ-ਵਰਟੈਬਰਾ ਐਕਸਾਈਜ਼ਨ ਐਂਡ ਕਾਈਫੋਸਕੋਲੀਓਸਿਸ ਕੋਰੈਕਸ਼ਨ’ ਦੀ ਇੱਕ ਦੁਰਲੱਭ ਪ੍ਰਕਿਰਿਆ ਨੂੰ ਸਫਲਤਾਪੂਰਵਕ ਕੀਤਾ। ਬੱਚੇ ਨੇ ਸਰਜਰੀ ਤੋਂ ਅਗਲੇ ਹੀ ਦਿਨ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਤਿੰਨ ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਬਿਨਾਂ ਬ੍ਰੇਸ ਦੇ ਛੁੱਟੀ ਦੇ ਦਿੱਤੀ ਗਈ। ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਅੱਜ ਆਮ ਜੀਵਨ ਬਤੀਤ ਕਰ ਰਿਹਾ ਹੈ।
ਸਰਹਿੰਦ ਨਹਿਰ ‘ਚੋਂ ਨਿਕਲਦੀ ਸਿੱਧਵਾਂ ਬ੍ਰਾਂਚ 31 ਦਿਨਾਂ ਲਈ ਬੰਦ ਰਹੇਗੀ
ਇੱਕ ਹੋਰ ਮਾਮਲੇ ਵਿੱਚ, ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਇੱਕ 14 ਸਾਲਾ ਲੜਕੇ ਦਾ ਜਨਮ ਰੀੜ੍ਹ ਦੀ ਹੱਡੀ ਦੇ ‘ਜਮਾਂਦਰੂ ਕੀਫੋਸਿਸ’ ਨਾਲ ਹੋਇਆ ਸੀ, ਜਿਸ ਵਿੱਚ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਗਰਭ ਵਿੱਚ ਸਹੀ ਢੰਗ ਨਾਲ ਵਿਕਾਸ ਨਹੀਂ ਹੋਇਆ ਸੀ। ਡਾ. ਜੋਸ਼ੀ ਨੇ ਮਰੀਜ ’ਤੇ ‘ਪੈਡੀਕਲ ਸਬਟਰੈਕਸ਼ਨ ਓਸਟੀਓਟੋਮੀ (ਪੀਐਸਓ)’ ਕੀਤਾ, ਜਿਸ ਨਾਲ ਰੀੜ੍ਹ ਦੀ ਹੱਡੀ ਠੀਕ ਹੋ ਗਈ। ਬੱਚਾ ਅਗਲੇ ਦਿਨ ਚੱਲਣ ਦੇ ਯੋਗ ਹੋ ਗਿਆ ਅਤੇ ਤੀਜੇ ਦਿਨ ਛੁੱਟੀ ਦੇ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button