NationalTop News

ਰਾਮ ਰਹੀਮ ਮੁੜ ਜੇਲ ਤੋਂ ਬਾਹਰ ਆਵੇਗਾ! : ਸਰਕਾਰ ਤੋਂ ਮੰਗੀ ਪੈਰੋਲ

ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਜੇਲ ‘ਚ ਬੰਦ ਰਾਮ ਰਹੀਮ ਇਕ ਵਾਰ ਫਿਰ ਤੋਂ ਬਾਹਰ ਆ ਸਕਦਾ ਹੈ।  ਡੇਰਾਮੁਖੀ ਨੇ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਕੁਝ ਮਹੀਨੇ ਪਹਿਲਾਂ ਰਾਮ ਰਹੀਮ ਪੈਰੋਲ ਪੂਰੀ ਕਰਕੇ ਵਾਪਸ ਜੇਲ੍ਹ ਚਲਾ ਗਿਆ ਸੀ।ਪ੍ਰਾਪਤ ਜਾਣਕਾਰੀ ਅਨੁਸਾਰ 25 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਦੂਜੇ  ਸ਼ਾਹ ਸਤਨਾਮ ਦਾ ਜਨਮ ਦਿਨ ਹੈ। ਹਰ ਸਾਲ ਇਸ ਦਿਨ ਸਿਰਸਾ ਡੇਰੇ ਵੱਲੋਂ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਤਿਸੰਗ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਵੀ ਇੱਕ ਵੱਡੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਵਿੱਚ ਰਾਮ ਰਹੀਮ ਵੀ ਹਿੱਸਾ ਲੈਣਾ ਚਾਹੁੰਦਾ ਹੈ।

25 ਜਨਵਰੀ ਨੂੰ ਹੋਣ ਵਾਲੇ ਸਤਿਸੰਗ ਅਤੇ ਭੰਡਾਰੇ ਲਈ ਡੇਰਾਮੁਖੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ ਸਿਰਸਾ ਆਉਣ ਦੀ ਇਜਾਜ਼ਤ ਮੰਗੀ ਹੈ। ਪੈਰੋਲ ਲਈ ਅਰਜ਼ੀ ਦੇਣ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੇ ਨਜ਼ਰੀਏ ਤੋਂ ਵਿਚਾਰ ਕਰ ਰਿਹਾ ਹੈ, ਕਿਉਂਕਿ ਇਹ ਸਰਕਾਰ ਲਈ ਵੱਡਾ ਖਤਰਾ ਵੀ ਸਾਬਤ ਹੋ ਸਕਦਾ ਹੈ। ਇਸ ਲਈ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਆਰਡਰ ਦੀ ਫਾਈਲ ਸਿਰਸਾ ਦੇ ਡੀਸੀ ਕੋਲ ਵੀ ਪਹੁੰਚ ਗਈ ਹੈ, ਜਿਸ ਦੀ ਸਮੀਖਿਆ ਹੋਣੀ ਬਾਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button