ਮੰਹਿਗਾਈ ਦੀ ਮਾਰ ਝੱਲ ਰਹੇ ਪਾਕਿਸਤਾਨੀ ਹੁਣ ਇੱਕ-ਇੱਕ ਰੋਟੀ ਨੂੰ ਤਰਸੇ
ਪੇਸ਼ਾਵਰ : ਪਾਕਿਸਤਾਨ ‘ਚ ਮੰਹਿਗਾਈ ਦਾ ਅਸਰ ਹੁਣ ਰੋਟੀ ਤੱਕ ਪਹੁੰਚ ਗਿਆ ਹੈ। ਕਈ ਪ੍ਰਾਂਤਾਂ ‘ਚ ਆਟੇ ਦਾ ਸੰਕਟ ਪੈਦਾ ਹੋ ਗਿਆ ਹੈ। ਕਣਕ ਦੀ ਕਮੀ ਦੇ ਕਾਰਨ ਕੀਮਤਾਂ ‘ਚ 20 ਫੀਸਦੀ ਤੱਕ ਦੀ ਵਾਧਾ ਹੋ ਗਿਆ ਹੈ ਅਤੇ ਰੋਟੀ ਦੀਆਂ ਕੀਮਤਾਂ ਦੀ ਨਵੀਂ ਲਿਸਟ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪੇਸ਼ਾਵਰ ‘ਚ ਨਾਨ ਬਣਾਉਣ ਵਾਲੇ ਸੋਮਵਾਰ ਤੋਂ ਹੜਤਾਲ ਤੇ ਹਨ। ਖੈਬਰ ਪਖਤੂਨਖਵਾ ਇਸ ਸੰਕਟ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਹੈ ਅਤੇ ਇੱਥੇ ਢਾਈ ਹਜ਼ਾਰ ਤੰਦੂਰ ਦੀਆਂ ਦੁਕਾਨਾਂ ਆਟੇ ਦੀ ਕਮੀ ਕਾਰਨ ਬੰਦ ਹੋ ਗਈਆਂ ਹਨ।
ਹਿਟਲਰ ਦੀ ਕਿਤਾਬ ਤੋਂ ਭੜਕੇ ਬਾਦਲ, ਕੈਪਟਨ ਨੇ ਚਿੱਠੀ ਨੇ ਲਾਈਆਂ ਮਿਰਚਾਂ, ਹੁਣ ਅਸਤੀਫ਼ਾ ਦੇਵੇਗੀ ਹਰਸਿਮਰਤ?
ਪਾਕਿਸਤਾਨੀ ਮੀਡੀਆ ਅਨੁਸਾਰ ਪਾਕਿਸਤਾਨ ਦੇ ਸੀਮਾਂਤ ਪ੍ਰਾਂਤ ਖੈਬਰ ਪਖਤੂਨਖਵਾ ‘ਚ ਨਾਨ ਬਣਾਉਣ ਵਾਲੀਆਂ ਢਾਈ ਹਜ਼ਾਰ ਤੋਂ ਜ਼ਿਆਦਾ ਦੁਕਾਨਾਂ ਜਾਂ ਤਾਂ ਆਟੇ ਦੀ ਕਮੀ ਕਾਰਨ ਜਾਂ ਰੋਟੀ ਦੀਆਂ ਕੀਮਤਾਂ ਨਾ ਵਧਾਉਣ ਦੇ ਸਰਕਾਰ ਦੇ ਫ਼ੈਸਲੇ ਦੇ ਖਿਲਾਫ਼ ਹੜਤਾਲ ਦੇ ਕਾਰਨ ਬੰਦ ਹੋ ਗਈਆਂ ਹਨ। ਪੇਸ਼ਾਵਰ ਦੇ ਰਾਮਪੁਰੇ ਬਾਜ਼ਾਰ ਦੀ ਮੰਡੀ ‘ਚ ਖਰੀਦਦਾਰ ਘੱਟਦੇ ਜਾ ਰਹੇ ਹਨ। ਇਸਦਾ ਮੁੱਖ ਕਾਰਨ ਹੈ ਕਿ 20 ਕਿੱਲੋਗ੍ਰਾਮ ਆਟੇ ਦੀ ਕੀਮਤ 1100 ਰੁਪਏ ਹੋ ਗਈ ਹੈ।
Delhi ‘ਚ ਭਗਵੰਤ ਮਾਨ ਨੇ ਨੱਪੀ ਕਿੱਲੀ, ਕਹਿੰਦਾ- ਮੈਂ ਪੰਜਾਬੀ, ਹਿੰਦੀ ਮਿਕਸ ਕਰੂੰ, ਲੋਕ ਹੱਸ ਹੱਸ ਹੋਏ ਦੂਹਰੇ
ਸਥਾਨਕ ਮੀਡੀਆ ਅਨੁਸਾਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਟੇ ਦੀ ਕੀਮਤ ਵੱਧ ਗਈ ਹੈ ਪਰ ਸਰਕਾਰ ਉਨ੍ਹਾਂ ਨੂੰ ਨਾਨ ਦੇ ਮੁੱਲ ਨਹੀਂ ਵਧਾਉਣ ਦੇ ਰਹੀ ਹੈ। ਇਸਦੇ ਚੱਲਦਿਆਂ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਪੇਸ਼ਾਵਰ ਦੇ ਨਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਬਦੁੱਲ ਮਜੀਦ ਕੁਰੈਸ਼ੀ ਦੇ ਹਵਾਲੇ ਨਾਲ ਕਿਹਾ, ਜਦੋਂ ਤੱਕ ਸਰਕਾਰ ਸਾਡੀ ਮੰਗ ਨਹੀਂ ਮੰਨ ਲੈਂਦੀ ਤਾਂ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.