PunjabPunjabTop News

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ ਮੁਅੱਤਲ, ਧੋਖਾਧੜੀ ਨਾਲ ਵੇਚੀ ਜ਼ਮੀਨ; SGPC ਪ੍ਰਧਾਨ ਬੋਲੇ- ਕੋਈ ਬਖਸ਼ਿਆ ਨਹੀਂ ਜਾਵੇਗਾ

ਮੋਹਾਲੀ ਦੇ ਫੇਜ਼-8 ਦੇ ਗੁਰਦੁਆਰਾ ਅੰਬ ਸਾਹਿਬ ਦੀ ਸੈਣੀ ਮਾਜ਼ਰਾ ਸਥਿਤ 44 ਮਲਰੇ ਜ਼ਮੀਨ ਨੂੰ ਗਲਤ ਤਰੀਕੇ ਦੇ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜ਼ਰ ਰਾਜਿੰਦਰ ਸਿੰਘ ਟੋਹੜਾ ਨੂੰ ਤਤਕਾਰ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਜ਼ਮੀਨ ਦੀ ਰਜ਼ਿਸਟਰੀ ਅਤੇ ਇੰਤਕਾਲ ਨੂੰ ਰੱਦ ਕਰਵਾਉਣ ਦੇ ਲਈ ਮੋਹਾਲੀ ਐਸਡੀਐਮ ਅਤੇ ਤਹਿਸੀਲਦਾਰ ਨਾਲ ਸੰਪਰਕ ਕੀਤਾ ਗਿਆ ਹੈ।

ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਜਿਸ ਵੀ ਸ਼ਖ਼ਸ ਦੀ ਭੂਮਿਕਾ ਸਾਹਮਣੇ ਆਵੇਗੀ, ਉਸ ‘ਤੇ ਕਾਰਵਾਈ ਹੋਵੇਗੀ। ਉਸ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਹ ਦਾਅਵਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਹੈ।

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਇਹ ਮਾਮਲਾ ਕੱਲ੍ਹ ਆਇਆ ਹੈ, ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ। ਉਥੇ ਹੀ ਮੈਨੇਜ਼ਰ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਇਹ ਜ਼ਮੀਨ ਚਾਰ ਲੋਕਾਂ ਨੂੰ ਵੇਚੀ ਗਈ ਹੈ।ਪਿੰਡਵਾਸੀ ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਬੀਰ ਸਿੰਘ ਅਤੇ ਰਣਧੀਰ ਸਿੰਘ ਨੇ ਇਸ ਸੰਬੰਧ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਐਸਏਡੀ ਮੋਹਾਲੀ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਅਤੇ ਐਸਜੀਪੀਸੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਜ਼ਮੀਨ ਦੀ ਵਿਕਰੀ ਦੇ ਸੰਬੰਧ ਵਿੱਚ ਕੋਈ ਵੀ ਇਸ਼ਤਿਹਾਰ ਨਹੀਂ ਦਿੱਤਾ ਗਿਆ ਸੀ।ਜੇਕਰ ਖੁਲ੍ਹੀ ਨਿਲਾਮੀ ਹੁੰਦੀ ਤਾਂ ਜ਼ਮੀਨ 15 ਤੋਂ 20 ਕਰੋੜ ਰੁਪਏ ਵਿੱਚ ਵਿੱਕ ਸਕਦੀ ਸੀ। ਇਹ ਸੌਦਾ ਕਮੇਟੀ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਸੰਭਵ ਨਹੀਂ। ਅਸੀਂ ਉੱਚ ਪੱਧਰੀ ਜਾਂਚ ਅਤੇ ਭੂਮੀ ਰਜਿਸਟਰੀ ਦੇ ਤਤਕਾਲ ਦੇ ਰੱਦ ਕਰਨ ਦੀ ਮੰਗ ਕਰਦੇ ਹਾਂ।
ਜਿਵੇਂ ਹੀ ਇਹ ਮਾਮਲਾ ਐਸਜੀਪੀਸੀ ਪ੍ਰਧਾਨ ਕੋਲ ਪਹੁੰਚਿਆ, ਉਸ ਤੋਂ ਬਾਅਦ ਐਸਜੀਪੀਸੀ ਦੀ ਫਲਾਇੰਗ ਟੀਮ ਮੋਹਾਲੀ ਪਹੁੰਚੀ ਅਤੇ ਪੂਰੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸਜੀਪੀਸੀ ਪ੍ਰਧਾਨ ਨੇ ਦੱਸਿਆ ਕਿ ਮੈਨੇਜਰ ਨੇ ਖ਼ੁਦ ਹੀ ਕਬੂਲ ਕਰ ਲਿਆ ਹੈ ਕਿ ਉਸ ਨੇ ਜ਼ਮੀਨ ਵੇਚੀ ਹੈ। ਇਸ ਨੇ ਇਹ ਗੱਲ ਵੀ ਕਬੂਲ ਕੀਤੀ ਕਿ ਐਸਜੀਪੀਸੀ ਦੀ ਚਿੱਠੀ ਵੀ ਉਸ ਨੇ ਖ਼ੁਦ ਹੀ ਤਿਆਰ ਕੀਤੀ ਸੀ। ਜ਼ਮੀਨ ਤੋਂ ਆਏ ਪੈਸੇ ਐਸਜੀਪੀਸੀ ਦੇ ਖਾਤੇ ਵਿੱਚ ਨਹੀਂ ਪਾਏ ਗਏ। ਜਦੋਂ ਕਿ ਇੱਕ ਕਰੋੜ 32 ਲੱਖ ਰੁਪਏ ਉਸ ਨੇ ਆਪਣੇ ਖਾਤੇ ਵਿੱਚ ਪਵਾਏ ਸਨ।
ਉਥੇ ਹੀ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਪੜਤਾਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹਿਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਕਲਾ ਮੈਨੇਜ਼ਰ ਏਨ੍ਹੀ ਵੱਡੀ ਗੜਬੜੀ ਨਹੀਂ ਕਰ ਸਕਦਾ, ਬਲਕਿ ਇਸ ਵਿੱਚ ਕਈ ਲੋਕ ਸ਼ਾਮਲ ਹੋ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button