ਮੋਦੀ ਸਰਕਾਰ ਵੱਲੋਂ ਬੈਨ ਕੀਤੇ TikTok ਨੂੰ ਇਨ੍ਹਾਂ ਨੌਜਵਾਨਾਂ ਨੇ ਜਗਾੜੂ ਤਕਨੀਕ ਨਾਲ ਚਲਾਇਆ
ਬੱਸੀ ਪਠਾਣਾਂ : ਚੀਨ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਨਾਲ ਚੱਲ ਰਹੇ ਤਣਾਅ ਦੇ ਕਾਰਨ ਮੋਦੀ ਸਰਕਾਰ ਵੱਲੋਂ ਚਾਇਨੀਜ਼ ਐਪ ਟਿਕ ਟਾਕ ਸਮੇਤ 59 ਐਪਸ ‘ਤੇ ਰੋਕ ਲਗਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਟਿਕ ਟਾਕ ਦੇ ਯੂਜਰਾਂ ਦਾ ਮਨ ਟੁੱਟ ਗਿਆ ਅਤੇ ਕਈ ਯੂਜ਼ਰਾਂ ਦੀ ਰੋਂਦੇ ਹੋਏ ਦੀਆਂ ਪੋਸਟਾਂ ਵੀ ਦੇਖਣ ਨੂੰ ਮਿਲੀਆ।
SHO Baljinder Khanna | ਖੰਨਾ ਥਾਣੇ ‘ਚ ਅੰਮ੍ਰਿਤਧਾਰੀ ਨੂੰ ਨੰਗਾ ਕਰਨ ਵਾਲੇ SHO ਨੂੰ ਟੰਗਿਆ | ਵੱਡੀ ਕਾਰਵਾਈ
ਕਈ ਯੂਜ਼ਰਸ ਵੱਲੋਂ ਕੇਂਦਰ ਸਰਕਾਰ ਤੋਂ ਟਿਕ ਟਾਕ ‘ਤੇ ਬੈਨ ਨਾ ਲਗਾਉਣ ਦੀ ਮੰਗ ਵੀ ਕੀਤੀ ਗਈ ਪਰ ਭਾਰਤ ਦੀ ਜਗਾੜੂ ਤਕਨੀਕ ਨਾਲ ਹਰ ਦੇਸ਼ ਦੇ ਲੋਕ ਵਾਕਿਫ ਹਨ ਅਤੇ ਇਸ ਤਕਨੀਕ ਦਾ ਸਹਾਰਾ ਲੈਂਦੇ ਹੋਏ ਬੱਸੀ ਪਠਾਣਾਂ ਦੇ ਕੁੱਝ ਨੌਜਵਾਨਾਂ ਨੇ ਬੰਦ ਪਏ ਟਿਕ ਟਾਕ ਨੂੰ ਫਿਰ ਤੋਂ ਚਾਲੂ ਕਰ ਲਿਆ ਹੈ ਅਤੇ ਹੁਣ ਉਹ ਫਿਰ ਤੋਂ ਟਿਕ ਟਾਕ ਦੀਆਂ ਵੀਡੀਓਜ਼ ਦਾ ਲਾਭ ਉਠਾ ਰਹੇ ਹਨ।
ਨਿਊਜ਼ੀਲੈਂਡ | ਅੰਮ੍ਰਿਤਧਾਰੀ ਗੋਰਾ | ਹੈਰਾਨ ਰਹਿ ਜਾਓਗੇ ਆਹ ਸੁਣਕੇ Louis Singh Khalsa
ਬੱਸੀ ਪਠਾਣਾਂ ਦੇ ਨੌਜਵਾਨਾਂ ਨੇ ਆਪਣਾ ਨਾਮ ਨਾ ਛਪਾਉਣ ਦੀ ਸੂਰਤ ‘ਚ ਕੁੱਝ ਨੌਜਵਾਨਾਂ ਨੇ ਦੱਸਿਆ ਕਿ ਜਿਨ੍ਹਾਂ ਯੂਜ਼ਰਸ ਨੇ ਟਿਕ ਟਾਕ ਅਨਇੰਸਟਾਲ ਜਾਂ ਡਿਲੀਟ ਕਰ ਦਿੱਤਾ ਹੈ, ਉਨ੍ਹਾਂ ਦੇ ਮੋਬਾਇਲ ‘ਚ ਇਹ ਨਹੀਂ ਚੱਲੇਗੀ, ਪਰ ਜਿਨ੍ਹਾਂ ਨੇ ਅਜੇ ਤੱਕ ਟਿਕ ਟਾਕ ਐਪ ਡਿਲੀਟ ਨਹੀਂ ਕੀਤਾ ਹੈ ਉਨ੍ਹਾਂ ਦਾ ਇਹ ਐਪ ਦੁਬਾਰਾ ਚੱਲ ਸਕਦਾ ਹੈ, ਜਿਸਦੇ ਲਈ ਕੁੱਝ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ ਜਿਸ ਤੋਂ ਬਾਅਦ ਇਹ ਐਪ ਫਿਰ ਤੋਂ ਸ਼ੁਰੂ ਹੋ ਜਾਵੇਗਾ। ਇਸ ਵਿੱਚ ਨਵੀਂਆਂ ਵੀਡਿਓਜ਼ ਵੀ ਅਪਲੋਡ ਹੋ ਸਕਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.