ਮੈਡੀਕਲ ਕਾਮਿਆਂ ਨੂੰ ਮਿਲ ਸਕਦਾ ਹੈ ਵਿਦੇਸ਼ਾਂ ਵਿੱਚ ਕੰਮ ਦਾ ਮੌਕਾ: ਧਵਨ
ਮੋਹਾਲੀ: ਭਾਰਤੀ ਡਾਕਟਰਾਂ ਸਮੇਤ ਹੋਰ ਮੈਡੀਕਲ ਕਿੱਤੇ ਨਾਲ ਜੁੜੇ ਲੋਕਾਂ ਲਈ ਵਿਦੇਸ਼ਾਂ ਵਿੱਚ ਕੰਮ ਕਾਜ਼ ਕਰਨ ਦਾ ਸੁਨਹਿਰੀ ਮੌਕਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਦਮਿਕ ਸੰਸਥਾ ਬਿਖ਼ਮ ਅਕੈਡਮੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹਰਮਨ ਧਵਨ ਨੇ ਕੀਤਾ । ਉਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਹੈਲਥ ਕੇਅਰ ਦੇ ਮਾਮਲੇ ਵਿੱਚ ਵਿਦੇਸ਼ਾਂ ਵਿੱਚ ਇਸ ਕਿੱਤੇ ਨਾਲ ਸਬੰਧਿਤ ਮਾਹਿਰ ਲੋਕਾਂ ਦੀਆਂ ਕਮੀਆਂ ਨੂੰ ਪੂਰਾ ਕਰਨ ਵਿੱਚ ਅਹਿਮ ਰੋਲ ਨਿਭਾਅ ਰਹੀ ਹੈ।
AAP Punjab : ਸਾਰੇ MLAs ਨੂੰ ਲੈ Bhagwant Mann ਦਾ ਵੱਡਾ ਫੈਸਲਾ | D5 Channel Punjabi
ਉਨਾਂ ਦੱਸਿਆ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਵਿਦੇਸ਼ਾਂ ਵਿੱਚ ਨਰਸਾਂ ਦੇ ਨਾਲ-ਨਾਲ ਸਿਹਤ ਸੰਭਾਲ ਨਾਲ ਜੁੜੇ ਹੋਰ ਮਾਹਿਰ ਲੋਕਾਂ ਦੀ ਭਾਰੀ ਕਮੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ ਸਿਹਤ ਸੰਭਾਲ ਖੇਤਰ ਵਿਚ 15 ਸਾਲ ਦਾ ਤਜ਼ਰਬਾ ਹੈ, ਇਸ ਲਈ ਉਨਾਂ ਨੇ ਹੈਲਥ ਕੇਅਰ ਸਟਾਫ਼ ਲਈ ਇਹ ਐਜੂਕੇਸ਼ਨ ਵਿੰਗ ਸਥਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਉਹ ਪਿਛਲੇ 6 ਮਹੀਨੇ ਵਿੱਚ ਹੀ ਮੈਡੀਕਲ ਕਿੱਤੇ ਨਾਲ ਸਬੰਧਿਤ ਅਨੇਕਾਂ ਲੋਕਾਂ ਨੂੰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਭੇਜਣ ਲਈ ਕਾਮਯਾਬ ਹੋਏ ਹਨ।
Punjab Budget 2022-23 : ਖਜ਼ਾਨਾ ਮੰਤਰੀ ਨੇ ਖੁਸ਼ ਕੀਤੇ ਲੋਕ, ਆਉਣ ਵਾਲੇ ਦਿਨਾਂ ’ਚ ਮਿਲੇਗੀ ਵੱਡੀ ਖੁਸ਼ਖ਼ਬਰੀ!
ਉਹਨਾਂ ਦੱਸਿਆ ਕਿ ਮੈਡੀਕਲ ਕਿੱਤੇ ਨਾਲ ਜੁੜੇ ਲੋਕਾਂ ਦੇ ਪਰਿਵਾਰਾਂ ਲਈ ਵੀ ਵਿਦੇਸ਼ ਜਾਣ ਲਈ ਅਨੇਕਾਂ ਯੋਜਨਾਵਾਂ ਹਨ। ਸ਼੍ਰੀ ਧਵਨ ਨੇ ਕਿਹਾ ਕਿ ਉਨਾਂ ਦੀ ਸੰਸਥਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਉਨਾਂ ਕਿਹਾ ਕਿ ਯੋਗ ਉਮੀਦਵਾਰ ਵਿਦੇਸ਼ਾਂ ਵਿੱਚ ਵਧੀਆਂ ਕਮਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਹਫ਼ਤੇ ਵਿੱਚ ਸ਼ਿਫਟਾਂ ਰਾਹੀਂ ਕੰਮ ਕਰਨ ਦੀ ਸੁਵਿਧਾ ਕੰਮ ਵਿੱਚ ਹੋਰ ਜ਼ਿਆਦਾ ਉਤਸ਼ਾਹ ਪੈਦਾ ਕਰਦੀ ਹੈ।
VIP Security : CM ਮਾਨ ਦਾ ਬਾਦਲਾਂ ’ਤੇ ਵੱਡਾ ਐਕਸ਼ਨ, ਨਾਲੇ ਭੱਠਲ ‘ਤੇ ਕਰਤੀ ਕਾਰਵਾਈ! | D5 Channel Punjabi
ਉਨਾਂ ਕਿਹਾ ਕਿ ਬਹੁਤ ਦੇਸ਼ ਮੈਡੀਕਲ ਵਰਗ ਲਈ ਅਨੇਕਾਂ ਕਿਸਮਾਂ ਦੀ ਸਹੂਲਤਾਂ ਦੇਣ ਲਈ ਵੀ ਤਿਆਰ ਹਨ, ਜਿੰਨਾਂ ਵਿੱਚ ਮੁਫ਼ਤ ਫਲਾਇਟ, ਰਹਿਣ ਸਹਿਣ ਦੇ ਸਾਧਨ, ਓਈਟੀ ਅਤੇ ਓਐਸਸੀਟੀ ਵਰਗੇ ਜਰੂਰੀ ਟੈਸਟਾਂ ਤੇ ਹੋਏ ਖਰਚ ਦੀ ਮੁੜ ਅਦਾਇਗੀ ਆਦਿ ਸ਼ਾਮਿਲ ਹੈ। ਉਨਾਂ ਕਿਹਾ ਕਿ ਅਜਿਹੇ ਦੇਸ਼ ਆਪਣੇ ਕੋਲ ਮੈਡੀਕਲ ਕਿੱਤੇ ਨਾਲ ਜੁੜੇ ਲੋਕਾਂ ਦੀ ਵੱਡੀ ਘਾਟ ਪੂਰੀ ਕਰਨ ਲਈ ਯਤਨਸ਼ੀਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.