ਮਾਸੂਮ ਲਈ ਹਰ ਰੋਜ਼ ਲੇਹ ਤੋਂ ਦਿੱਲੀ ਆਉਂਦਾ ਹੈ ਮਾਂ ਦਾ ਦੁੱਧ, ਇਸ ਤਰ੍ਹਾਂ ਤੈਅ ਹੁੰਦਾ ਹੈ 1000Km ਦਾ ਲੰਬਾ ਸਫ਼ਰ
ਨਵੀਂ ਦਿੱਲੀ : ਬੱਚਿਆਂ ਲਈ ਮਾਤਾ – ਪਿਤਾ ਕੀ ਕੁਝ ਨਹੀਂ ਕਰਦੇ ਪਰ ਲੇਹ ਦੇ ਇੱਕ ਅਜਿਹੇ ਮਾਸੂਮ ਬੱਚੇ ਅਤੇ ਉਸਦੇ ਮਾਤਾ – ਪਿਤਾ ਦੀ ਕਹਾਣੀ ਸਾਹਮਣੇ ਆਈ ਹੈ ਜਿਸਦੇ ਬਾਰੇ ‘ਚ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ। ਦਰਅਸਲ ਪੈਦਾ ਹੋਏ ਇੱਕ ਬੱਚੇ ਨੂੰ ਮਾਂ ਦਾ ਦੁੱਧ ਨਸੀਬ ਹੋ ਸਕੇ ਇਸਦੇ ਲਈ ਰੋਜ਼ਾਨਾ ਲੇਹ ਤੋਂ ਦਿੱਲੀ ਦਾ 1000 ਕਿਲੋਮੀਟਰ ਦਾ ਸਫਰ ਤੈਅ ਹੁੰਦਾ ਹੈ। ਮਾਂ ਲੇਹ ‘ਚ ਹੈ ਅਤੇ ਬੱਚਾ ਦਿੱਲੀ ਵਿੱਚ। ਆਖਿਰ ਕਿਵੇਂ ਪਹੁੰਚਦਾ ਹੈ ਬੱਚੇ ਤੱਕ ਉਸਦਾ ਪੋਸਣ ਉਹ ਵੀ ਹਰ ਰੋਜ਼ ?
ਲਓ ਜੀ! ਢੀਂਡਸੇ ਨੂੰ ਵੱਡਾ ਝਟਕਾ! ਬਾਦਲ ਤੇ ਬ੍ਰਹਮਪੁਰਾ ਇਕੱਠੇ ਹੋ ਕੇ ਲੜਨਗੇ ਚੋਣਾਂ!
1 ਮਹੀਨੇ ਦੇ ਮਾਸੂਮ ਬੱਚੇ ਦਾ ਅਜੇ ਕੋਈ ਨਾਮ ਨਹੀਂ ਹੈ। ਨਾਮ ਰੱਖਣ ਤੋਂ ਜ਼ਿਆਦਾ ਇਸਦੇ ਮਾਂ – ਬਾਪ ਇਸਦੀ ਜ਼ਿੰਦਗੀ ਬਚਾਉਣ ‘ਚ ਦਿਨ – ਰਾਤ ਇੱਕ ਕਰ ਰਹੇ ਹਨ। ਇਹ ਮਾਸੂਮ ਪੈਦਾ ਹੋਣ ਤੋਂ ਅਗਲੇ ਦਿਨ ਹੀ ਇੱਕ ਜ਼ਰੂਰੀ ਸਰਜਰੀ ਲਈ ਲੇਹ ਤੋਂ ਦਿੱਲੀ ਆ ਗਿਆ। ਦਰਅਸਲ ਬੱਚੇ ਦੀ ਸਾਹ ਨਲੀ ਅਤੇ ਭੋਜਨ ਨਲੀ ਦੋਵੇਂ ਆਪਸ ‘ਚ ਜੁੜੀਆਂ ਹੋਈਆਂ ਸਨ ਜਿਸਦੇ ਲਈ ਜਨਮ ਤੋਂ ਬਾਅਦ ਸਰਜਰੀ ਬੇਹੱਦ ਜਰੂਰੀ ਸੀ। ਮਾਂ ਲੇਹ ‘ਚ ਹੈ ਪਰ ਬੱਚਾ ਇਸ ਸਮੇਂ ਦਿੱਲੀ ਦੇ ਇੱਕ ਹਸਪਤਾਲ ‘ਚ ਮਾਂ ਦਾ ਦੁੱਧ ਹੀ ਪੀ ਰਿਹਾ ਹੈ।
ਪੰਜਾਬ ਦੇ MLA ‘ਤੇ ਮਾਮਲਾ ਦਰਜ਼. ਲੱਗੇ ਗੰਭੀਰ ਇਲਜ਼ਾਮ, ਪੁਲਿਸ ਸੁੱਟੇਗੀ ਜੇਲ੍ਹ ‘ਚ?
ਇਸ ਸਫਰ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਰੋਜ਼ ਸਵੇਰੇ ਬੱਚੇ ਦੇ ਪਿਤਾ ਦਿੱਲੀ ਏਅਰਪੋਰਟ ‘ਤੇ ਲੇਹ ਤੋਂ ਆਉਣ ਵਾਲੀ ਫਲਾਇਟ ਦੀ ਉਡੀਕ ਕਰਦੇ ਹਨ। ਲੇਹ ਏਅਰਪੋਰਟ ‘ਤੇ ਬੱਚੇ ਦੇ ਪਿਤਾ Jikmet Wangdus ਦੇ ਦੋਸਤ ਕੰਮ ਕਰਦੇ ਹਨ। ਉਹ ਰੋਜ਼ਾਨਾ ਏਅਰਲਾਇਨਸ ਦੇ ਕਰਮਚਾਰੀਆਂ ਦੀ ਮਦਦ ਨਾਲ ਬੱਚੇ ਲਈ ਮਾਂ ਦਾ ਦੁੱਧ ਲੇਹ ਤੋਂ ਦਿੱਲੀ ਪਹੁੰਚਾਉਂਦੇ ਹਨ। ਸਹੀ 1 ਘੰਟੇ ਬਾਅਦ ਪਿਤਾ ਦਿੱਲੀ ਏਅਰਪੋਰਟ ਤੋਂ ਦੁੱਧ ਦੀ ਸਪਲਾਈ ਲੈ ਕੇ ਤੇਜ਼ੀ ਨਾਲ ਹਸਪਤਾਲ ਪਹੁੰਚ ਜਾਂਦੇ ਹਨ।
ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ
ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਜਦੋਂ ਬੱਚੇ ਦੇ ਪਿਤਾ ਦਿੱਲੀ ‘ਚ ਉਸਦੇ ਨਾਲ ਹਨ ਤਾਂ ਮਾਂ ਕਿਉਂ ਨਹੀਂ ? ਤੁਹਾਨੂੰ ਦੱਸ ਦਈਏ ਕਿ ਮਹਿਲਾ ਸੀਜੇਰੀਅਨ ਡਿਲੀਵਰੀ ਤੋਂ ਬਾਅਦ ਕਾਫ਼ੀ ਕਮਜ਼ੋਰ ਹੋ ਗਈ ਹੈ। ਇਸ ਲਈ ਉਨ੍ਹਾਂ ਦਾ ਲੇਹ ਤੋਂ ਦਿੱਲੀ ਆਉਣਾ ਮੁਸ਼ਕਿਲ ਹੈ ਪਰ ਉਹ ਰੋਜ਼ਾਨਾ 6 ਘੰਟੇ ਲਗਾ ਕੇ ਆਪਣੇ ਮਾਸੂਮ ਲਈ ਦੁੱਧ ਸਟੋਰ ਕਰਦੀ ਹੈ। ਮੈਕਸ ਹਸਪਤਾਲ ‘ਚ ਬੱਚਿਆਂ ਦੀ ਮਾਹਰ ਡਾ.ਪੂਨਮ ਸਿਦਾਨਾ ਨੇ ਦੱਸਿਆ ਕਿ ਜਨਮ ਤੋਂ ਅਗਲੇ ਹੀ ਦਿਨ ਇਹ ਮਾਸੂਮ ਲੇਹ ਤੋਂ ਦਿੱਲੀ ਲਿਆਂਦਾ ਗਿਆ।
ਇਸਦੀ ਸਰਜਰੀ ਤਾਂ ਸਫਲ ਰਹੀ ਪਰ ਸਾਡੇ ਲਈ ਅਸਲੀ ਚੁਣੋਤੀ ਇਹ ਸੀ ਕਿ ਇਸਨੂੰ ਮਾਂ ਦਾ ਦੁੱਧ ਕਿਵੇਂ ਮਿਲੇਗਾ ? ਏਅਰਲਾਇਨਸ ਦੇ ਕਰਮਚਾਰੀ, ਦਿੱਲੀ ਹਸਪਤਾਲ ਦੇ ਡਾਕਟਰ, ਬੱਚੇ ਦੇ ਮਾਤੇ – ਪਿਤਾ ਅਤੇ ਕਈ ਅਣਜਾਣ ਮੁਸਾਫਿਰ ਇਸ ਬੱਚੇ ਲਈ ਦਿਨ – ਰਾਤ ਮਿਹਨਤ ਕਰ ਰਹੇ ਹਨ। ਡਾਕਟਰਾਂ ਨੂੰ ਉਂਮੀਦ ਹੈ ਕਿ ਅਗਲੇ ਇੱਕ ਹਫਤੇ ‘ਚ ਬੱਚੇ ਨੂੰ ਉਸਦੀ ਮਾਂ ਦੇ ਕੋਲ ਲੇਹ ਭੇਜਿਆ ਜਾ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.