ਮਾਂ ਵਾਂਗ ਵਾਲਾਂ ‘ਚ ਸਫੇਦ ਮੋਤੀ ਲਗਾ ਕੇ ਆਈ Serena Williams ਦੀ ਧੀ ਓਲੰਪੀਆ
ਨਿਊਯਾਰਕ : Serena ਵਿਲੀਅਮਸ ਨੇ ਜਦੋਂ 1999 ਵਿਚ 17 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਯੂ.ਐੱਸ. ਓਪਨ ਗ੍ਰੈਂਡ ਸਲੈਮ ਜਿੱਤਿਆ ਸੀ, ਉਦੋਂ ਵਾਲਾਂ ਵਿਚ ਸਫ਼ੈਦ ਮੋਤੀ ਪਹਿਨੇ ਸਨ ਅਤੇ ਹੁਣ ਉਹ 40 ਸਾਲ ਦੀ ਉਮਰ ਵਿਚ ਆਪਣਾ ਆਖ਼ਰੀ ਟੂਰਨਾਮੈਂਟ ਖੇਡ ਰਹੀ ਹੈ ਤਾਂ ਉਨ੍ਹਾਂ ਦੀ ਧੀ ਓਲੰਪੀਆ ਨੇ ਮਾਂ ਵਾਂਗ ਆਪਣੇ ਵਾਲ ਬਣਾਏ ਹਨ।
ਸੀਨੀਅਰ ਵਕੀਲ ਨੇ Press Conference ਰਾਹੀ ਕੀਤੇ ਵੱਡੇ ਖ਼ੁਲਾਸੇ | D5 Channel Punjabi
ਸੇਰੇਨਾ ਨੇ ਪਹਿਲੇ ਦੌਰ ‘ਚ ਡਾਂਕਾ ਕੋਵਿਨਿਚ ਨੂੰ ਹਰਾਉਣ ਤੋਂ ਬਾਅਦ ਕਿਹਾ, ‘ਜਾਂ ਤਾਂ ਉਹ ਆਪਣੇ ਵਾਲਾਂ ‘ਚ ਮੋਤੀ ਲਗਾਉਂਦੀ ਜਾਂ ਮੈਂ। ਮੈਂ ਵੀ ਲਗਾਉਣਾ ਚਾਹੁੰਦੀ ਸੀ ਪਰ ਸਮਾਂ ਨਹੀਂ ਮਿਲਿਆ।” ਸੇਰੇਨਾ ਨੇ ਆਖ਼ਰੀ ਗ੍ਰੈਂਡ ਸਲੈਮ 2017 ਆਸਟ੍ਰੇਲੀਅਨ ਓਪਨ ਜਿੱਤਿਆ ਸੀ, ਜਦੋਂ ਓਲੰਪੀਆ ਉਨ੍ਹਾਂ ਦੇ ਪੇਟ ਵਿੱਚ ਸੀ। ਉਹ ਹੁਣ 5 ਸਾਲ ਦੀ ਹੈ। ਸੇਰੇਨਾ ਨੇ ਕਿਹਾ, ‘ਉਸ ਨੂੰ ਮੋਤੀ ਵੀ ਪਸੰਦ ਹਨ। ਮੈਂ ਉਸਨੂੰ ਨਹੀਂ ਕਿਹਾ ਸੀ ਪਰ ਉਸ ਨੇ ਖੁਦ ਹੀ ਵਾਲਾਂ ਵਿੱਚ ਮੋਤੀ ਲਗਾਏ। ਬਹੁਤ ਵਧੀਆ ਲੱਗ ਰਹੇ ਹਨ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.