ਭਾਰਤ ਅਤੇ ਵਿੰਡੀਜ ‘ਚ ਦੂਜਾ ਮੁਕਾਬਲਾ ਅੱਜ, ਦੋਵਾਂ ਟੀਮਾਂ ਦੀ ਜਿੱਤ ‘ਤੇ ਰਹੇਗੀ ਨਜ਼ਰ

Girl in a jacket
Like
Like Love Haha Wow Sad Angry

ਨਵੀਂ ਦਿੱਲੀ : ਭਾਰਤ-ਵਿੰਡੀਜ ਦੇ ਵਿੱਚ ਖੇਡੀ ਜਾ ਰਹੀ ਸੀਰੀਜ ਦਾ ਦੂਜਾ ਮੁਕਾਬਲਾ ਅੱਜ ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਵਿੰਡੀਜ ਨੂੰ 5 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਸੀਰੀਜ ਵਿੱਚ 1-0 ਦੀ ਜਿੱਤ ਹਾਸਿਲ ਕੀਤੀ ਸੀ। ਜੇਕਰ ਭਾਰਤ ਇਸ ਮੁਕਾਬਲੇ ਵਿੱਚ ਜਿੱਤ ਹਾਸਲ ਕਰ ਲੈਂਦਾ ਹੈ ਤਾਂ ਇਸ ਸੀਰੀਜ ਨੂੰ ਆਪਣੇ ਨਾਮ ਕਰ ਲਵੇਗਾ। ਦੱਸ ਦਈਏ ਕਿ ਟਿਕਟ ਬੁੱਕ ਹੋ ਚੁੱਕੇ ਹਨ ਅਤੇ ਦੀਵਾਲੀ ‘ਤੇ ਭਰੇ ਸਟੇਡੀਅਮ ‘ਚ ਇਕ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ, ਪਰ ਆਨਲਾਈਨ ਟਿਕਟ ਖਰੀਦਣ ਵਾਲਿਆਂ ਨੂੰ ਮਿਲੀ ਗਾਈਡਲਾਈਨ ਤੋਂ ਬਾਅਦ ਨਿਰਾਸ਼ਾ ਪੈਦਾ ਹੋ ਗਈ ਸੀ। ਜਿਸ ਤੋਂ ਬਾਅਦ ਖਬਰ ਚੱਲਣ ‘ਤੇ ਬੀ.ਸੀ.ਸੀ.ਆਈ ਨੇ ਸਾਫ ਕੀਤਾ ਕਿ ਦਰਸ਼ਕ ਆਪਣੇ ਨਾਲ ਸਟੇਡੀਅਮ ‘ਚ ਮੁਬਾਇਲ ਲੈ ਜਾ ਸਕਦੇ ਹਨ।

Read Also INDvsWI : ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਭਾਰਤ ਨੇ ਜਿੱਤੀ ਸੀਰੀਜ਼

ਸਟੇਡੀਅਮ ਪ੍ਰਬੰਧਨ ਨੇ ਦਰਸ਼ਕਾਂ ਲਈ ਗਾਈਡਲਾਈਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੈਗ, ਬਾਹਰ ਦਾ ਖਾਣਾ, ਸ਼ਾਰਾਬ ਦੀ ਬੋਤਲ, ਲਾਈਟਰ ਜਾਂ ਮਾਚਿਸ, ਤੰਬਾਕੂ, ਗੁਟਕਾ,ਸਿਗਰਟ/ਬੀੜੀ, ਕੈਨ, ਮਿਊਜ਼ਿਕ ਇੰਸਟਰੂਮੈਂਟ, ਮੇਟਲ ਕੰਟੇਨਰਸ, ਕੈਮਰਾ ਦਾ ਕਿਸੇ ਵੀ ਤਰ੍ਹਾਂ ਦੇ ਆਡੀਓ-ਵੀਡੀਓ ਰਿਕਾਰਡਿੰਗ ਵਸਤੂ, ਸੈਲਫੀ ਸਟਿਕ, ਲੈਪਟਾਪ ਲੈ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਮੁਬਾਇਲ ਵੀ ਆਡੀਓ-ਵੀਡੀਓ ਅਤੇ ਕੈਮਰੇ ਦਾ ਮਾਧਿਅਮ ਹੈ। ਮਤਲਬ ਸਾਫ ਸੀ ਕਿ ਦਰਸ਼ਕ 6-7 ਘੰਟੇ ਬਿਨਾਂ ਮੁਬਾਈਲ ਦੇ ਰਹਿਣਗੇ। ਇੰਨਾ ਹੀ ਨਹੀਂ ਉਹ ਮੈਚ ਨੂੰ ਯਾਦਗਾਰ ਬਣਾਉਣ ਲਈ ਸੈਲਫੀ ਜਾ ਫੋਟੋ ਵੀ ਨਹੀਂ ਲੈ ਸਕਣਗੇ। ਇਹ ਵਿਵਸਥਾ ਸੁਰੱਖਿਆ ਨੂੰ ਦੇਖਦੇ ਹੋਏ ਕੀਤੀ ਗਈ ਹੈ।

ਹਾਲਾਂਕਿ ਕ੍ਰਿਕਟ ਪ੍ਰੇਮੀਆਂ ਦਾ ਕਹਿਣਾ ਹੈ ਕਿ ਘੱਟੋ ਘੱਟ ਮੁਬਾਇਲ ਤਾਂ ਅੰਦਰ ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ, ਮੈਚ ਤਾਂ ਟੀ,ਵੀ. ‘ਤੇ ਵੀ ਦੇਖ ਸਕਦੇ ਹਾਂ। ਸਟੇਡੀਅਮ ਮੈਚ ਦੇਖਣ ਦਾ ਮਤਲਬ ਹੈ ਕਿ ਕੁਝ ਯਾਦਗਾਰ ਤਸਵੀਰਾਂ ਲਈਆਂ ਜਾਣ। ਬਿਨਾਂ ਮੁਬਾਇਲ ਦੇ ਮੈਚ ਦੇਖਣ ਦਾ ਕੋਈ ਮਜ਼ਾ ਨਹੀਂ ਹੈ। ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਸਾਫ ਕੀਤਾ ਹੈਕਿ ਅਜਿਹਾ ਨਹੀਂ ਹੈ। ਦੱਸ ਦਈਏ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਦੂਜਾ ਟੀ-20 ਮੁਕਾਬਲਾ ਮੰਗਲਵਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਦਰਸ਼ਕ ਨੂੰ ਸਟੇਡੀਅਮ ‘ਚ ਦੁਪਹਿਰ ਬਾਅਦ 3 ਵਜੇ ਤੋਂ ਪ੍ਰਵੇਸ਼ ਮਿਲਣਾ ਸ਼ੁਰੂ ਹੋਵੇਗਾ। ਟਾਸ ਤੋਂ ਬਾਅਦ 6 ਤੋਂ ਸੱਤ ਵਜੇ ਤੱਕ ਰੰਗਾਰੰਗ ਪ੍ਰੋਗਰਾਮ ਹੈ, ਸ਼ਾਮ ਸੱਤ ਵਜੇ ਮੈਚ ਸ਼ੁਰੂ ਹੋਵੇਗਾ।

Like
Like Love Haha Wow Sad Angry
Girl in a jacket

LEAVE A REPLY