ਭਾਰਤ ਬਨਾਮ ਵੈਸਟਇੰਡੀਜ਼ ਮਹਿਲਾ ਟੀਮ ਵਿਚਾਲੇ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਐਤਵਾਰ ਨੂੰ ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ 211 ਦੌੜਾਂ ਨਾਲ ਹਰਾ ਕੇ ਆਪਣੀ ਦੂਜੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਸਮ੍ਰਿਤੀ ਮੰਧਾਨਾ ਦੀਆਂ 91 ਦੌੜਾਂ ਦੀ ਮਦਦ ਨਾਲ 9 ਵਿਕਟਾਂ ਗੁਆ ਕੇ 314 ਦੌੜਾਂ ਬਣਾਈਆਂ, ਜਵਾਬ ‘ਚ ਕੈਰੇਬੀਆਈ ਮਹਿਲਾ ਟੀਮ 26.2 ਓਵਰਾਂ ‘ਚ 103 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਟੀਮ ਦੇ 7 ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਭਾਰਤ ਵੱਲੋਂ ਰੇਣੂਕਾ ਸਿੰਘ ਨੇ 5 ਵਿਕਟਾਂ ਲਈਆਂ। ਮੰਧਾਨਾ ਨੇ ਐਤਵਾਰ ਨੂੰ ਵਡੋਦਰਾ ਵਿੱਚ ਲਗਾਤਾਰ ਚੌਥਾ ਅਰਧ ਸੈਂਕੜਾ ਲਗਾਇਆ। ਉਨ੍ਹਾਂ ਤੋਂ ਇਲਾਵਾ ਹਰਲੀਨ ਦਿਓਲ ਨੇ 50 ਗੇਂਦਾਂ ‘ਤੇ 44 ਦੌੜਾਂ ਅਤੇ ਰਿਚਾ ਘੋਸ਼ ਨੇ 12 ਗੇਂਦਾਂ ‘ਤੇ 26 ਦੌੜਾਂ ਦੀ ਪਾਰੀ ਖੇਡੀ। ਵੈਸਟਇੰਡੀਜ਼ ਲਈ ਜੈਡਾ ਜੇਮਸ ਨੇ 5 ਵਿਕਟਾਂ ਲਈਆਂ। ਇਸ ਮੈਚ ‘ਚ ਭਾਰਤੀ ਟੀਮ ਆਪਣੀ ਨਵੀਂ ਵਨਡੇ ਜਰਸੀ ਪਹਿਨ ਕੇ ਖੇਡਣ ਆਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.