NewsBreaking NewsIndiaPunjab

ਬੈਂਕਾਂ ਦੇ 10 ਲੱਖ ਕਰਮਚਾਰੀ ਅੱਜ ਹੜਤਾਲ ‘ਤੇ

10 lakh employee on strike today ਨਵੀਂ ਦਿੱਲੀ : ਪੂਰੇ ਦੇਸ਼ ਭਰ ‘ਚ 10 ਲੱਖ ਦੇ ਕਰੀਬ ਬੈਂਕ ਕਰਮਚਾਰੀ ਅੱਜ ਹੜਤਾਲ ਰਹਿਣਗੇ। ਕਰਮਚਾਰੀਆਂ ਵਲੋਂ ਇਹ ਰੋਸ਼ ਮੁਜਾਹਰਾਂ ਵਿਜਯਾ, ਦੇਨਾ , ਬੈਂਕ ਆਫ਼ ਬੜੌਦਾ ਬੈਂਕਾਂ ਨਾਲ ਰਲੇਵੇ ਦੇ ਖਿਲਾਫ਼ ਹੈ। ਯੂਨੀਅਨਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਅਜਿਹੇ ਰੇਲਵਿਆਂ ਨਾਲ ਬੈਂਕਾਂ ਦਾ ਅਕਾਰ ਤਾਂ ਵਧਾਉਣਾ ਚਾਹੁੰਦੀ ਹੈ ਪਰ ਜੇਕਰ ਸਾਰੇ ਬੈਂਕਾਂ ਨੂੰ ਇੱਕ ਕਰ ਦਿੱਤਾ ਜਾਵੇ ਤਾਂ ਵੀ ਸਿਖਰਲੇ ਦਸ ਬੈਂਕਾਂ ‘ਚ ਥਾਂ ਨਹੀਂ ਮਿਲਦੀ। ਬੈਂਕਾਂ ਦੀ ਇਸ ਹੜਤਾਲ ਦੇ ਨਾਲ ਕੰਮ ਵੀ ਪ੍ਰਭਾਵਿਤ ਹੋਣਗੇ। ਤਹਾਨੂੰ ਦੱਸ ਦਈਏ ਇਹ ਬੈਂਕਾਂ ਦੀ ਇੱਕ ਹਫਤੇ ‘ਚ ਦੂਜੀ ਹੜਤਾਲ ਹੈ ਪਿਛਲੀ 21 ਦਸੰਬਰ ਨੂੰ ਵੀ ਹੜਤਾਲ ਕੀਤੀ ਸੀ।

Read Also ਸਰਕਾਰ ਤੇ ਬੈਂਕਾਂ ਦਾ 400 ਕਰੋੜ ਲੈ ਕੇ ਹੋਇਆ ਰਫ਼ੂਚੱਕਰ

ਜ਼ਿਆਦਾਤਰ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਹੜਤਾਲ ਸਬੰਧੀ ਸੂਚਨਾ ਦੇ ਦਿੱਤੀ ਸੀ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (ਯੂਐਫਬੀਯੂ) ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਯੂਐਫਬੀਯੂ ਨੌ ਬੈਂਕ ਯੂਨੀਅਨਾਂ ਦਾ ਸੰਗਠਨ ਹੈ। ਇਸ ‘ਚ ਆਲ ਇੰਡੀਆ ਬੈਂਕ ਆਫਿਸਰ ਕਾਨਫੇਡਰੇਸ਼ਨ (ਏਆਈਬੀਓਸੀ), ਆਲ ਇੰਡੀਆ ਬੈਂਕ ਇੰਪਲਾਈਜ ਐਸੋਸੀਏਸ਼ਨ (ਏਆਈਬੀਈਏ), ਨੈਸ਼ਨਲ ਕਨਫੇਡਰੇਸ਼ਨ ਆਫ ਬੈਂਕ ਇੰਪਲਾਈਜ਼ (ਐਨਸੀਬੀਈ) ਅਤੇ ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਵਰਕਰਜ਼ (ਐਨਓਬੀਡਬਲਿਊ) ਆਦਿ ਯੂਨੀਅਨਾਂ ਸ਼ਾਮਲ ਹਨ।

1Bank Strike AP

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button